FacebookTwitterg+Mail

OMG ਮੱਲਿਕਾ ਦੁਆ ਨੂੰ ਅਕਸ਼ੈ ਕੁਮਾਰ ਨੇ ਕਹੀ ਅਸ਼ਲੀਲ ਗੱਲ, ਜਿਸ ਨੂੰ ਸੁਣ ਭੜਕੇ ਉਨ੍ਹਾਂ ਦੇ ਪਿਤਾ

mallika dua
26 October, 2017 05:39:01 PM

ਮੁੰਬਈ(ਬਿਊਰੋ)— ਕਾਮੇਡੀਅਨ ਮੱਲਿਕਾ ਦੁਆ ਨੇ ਹਾਲ ਹੀ 'ਚ #MeToo ਮੁਹਿੰਮ 'ਚ ਆਪਣੇ ਨਾਲ ਯੌਨ ਸ਼ੋਸ਼ਣ ਦੀ ਘਟਨਾ ਨੂੰ ਸਾਂਝਾ ਕੀਤਾ ਪਰ ਹੁਣ ਉਨ੍ਹਾਂ ਨਾਲ ਇਕ ਹੋਰ ਵਿਵਾਦ ਜੁੜ ਗਿਆ ਹੈ। ਅੱਜਕਲ ਟੀ.ਵੀ. ਸ਼ੋਅ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' 'ਚ ਜੱਜ ਬਣੀ ਨਜ਼ਰ ਆ ਰਹੀ ਮੱਲਿਕਾ ਦੁਆ 'ਤੇ ਕੀਤੀ ਗਈ ਅਕਸ਼ੈ ਕੁਮਾਰ ਦੀ ਇਕ ਟਿੱਪਣੀ ਨਾਲ ਉਨ੍ਹਾਂ ਦੇ ਪਿਤਾ ਬੁਰੀ ਤਰ੍ਹਾਂ ਭੜਕ ਗਏ ਹਨ।

Punjabi Bollywood Tadka

ਅਕਸ਼ੈ ਨੇ ਸ਼ੋਅ 'ਚ ਮੱਲਿਕਾ ਦੁਆ ਨੂੰ ਕੁਝ ਅਜਿਹਾ ਕਹਿ ਦਿੱਤਾ ਕਿ ਵਿਨੋਦ ਦੁਆ ਹੁਣ ਉਨ੍ਹਾਂ ਤੋਂ ਮੁਆਫੀ ਤੋਂ ਘੱਟ ਕਿਸੇ ਚੀਜ਼ ਲਈ ਤਿਆਰ ਨਹੀਂ ਹਨ।

Punjabi Bollywood Tadka

ਅਕਸ਼ੈ ਦੀ ਭਾਸ਼ਾ 'ਤੇ ਇਤਰਾਜ਼ ਜਤਾਉਂਦੇ ਹੋਏ ਦੁਆ ਨੇ ਸ਼ੋਅ ਦੀ ਇਕ ਕਲੀਪਿੰਗ ਸ਼ੇਅਰ ਕੀਤੀ, ਜਿਸ 'ਚ ਆਰਟੀਸਟ ਸ਼ਾਮ ਰੰਗੀਲਾ ਦੇ ਪਰਫਾਰਮੈਂਸ ਤੋਂ ਬਾਅਦ ਅਕਸ਼ੈ ਮੱਲਿਕਾ ਨੂੰ ਕਹਿੰਦੇ ਹਨ, ''ਮੱਲਿਕਾ ਜੀ ਤੁਸੀਂ ਬੈੱਲ ਬਜਾਓ, ਮੈਂ ਤੁਹਾਨੂੰ ਵਜਾਉਂਦਾ ਹਾਂ।'' ਅਜਿਹੇ 'ਚ ਮਸ਼ਹੂਰ ਪੱਤਰਕਾਰ ਵਿਨੋਦ ਦੁਆ ਨੇ ਇਸ ਲਾਈਨ 'ਤੇ ਇਤਰਾਜ਼ ਜਤਾਇਆ ਹੈ।

 

A post shared by Star Plus (@starplus) on

ਸੂਤਰਾਂ ਮੁਤਾਬਕ ਵਿਨੋਦ ਦੁਆ ਨੇ ਆਪਣੇ ਫੇਸਬੁੱਕ 'ਤੇ ਲਿਖਿਆ, ''ਆਪਣੀ ਸਹਿ-ਕਰਮਚਾਰੀ ਮੱਲਿਕਾ ਦੁਆ ਨੂੰ ਅਕਸ਼ੈ ਇਹ ਦੱਸਦੇ ਹਨ ਕਿ, 'ਤੁਸੀਂ ਬੈੱਲ ਬਜਾਓ, ਮੈਂ ਤੁਹਾਡੀ ਵਜਾਉਂਦਾ ਹਾਂ।'' ਇਹ ਉਨ੍ਹਾਂ ਦਾ ਸੈਂਸ ਆਫ ਹਿਊਮਰ ਤੇ ਭਾਸ਼ਾ ਹੈ। ਸਟਾਰ ਪਲੱਸ ਜਾਗ ਜਾਓ...'। ਹਾਲਾਂ ਕਿ ਵਿਨੋਦ ਦੁਆ ਨੇ ਹੁਣ ਆਪਣੀ ਪੋਸਟ ਡਿਲੀਟ ਕਰ ਦਿੱਤੀ ਹੈ।


Tags: Mallika duaVinod duaAkshay kumarMe Too campaignmThe Great Indian Laughter Challenge