FacebookTwitterg+Mail

ਪੂਲ ਕੰਢੇ ਬੋਲਡ ਅੰਦਾਜ਼ 'ਚ ਨਜ਼ਰ ਆਈ ਮੱਲਿਕਾ ਸ਼ੇਰਾਵਤ, ਦੇਖੋ ਤਸਵੀਰਾਂ

mallika sherawat
02 June, 2018 11:50:30 AM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਮੱਲਿਕਾ ਸ਼ੇਰਾਵਤ ਆਪਣੀਆਂ ਹੌਟ ਅਦਾਵਾਂ ਨਾਲ ਫੈਨਜ਼ ਦਾ ਦਿਲ ਜਿੱਤਦੀ ਆ ਰਹੀ ਹੈ। ਦਰਅਸਲ ਅਦਾਕਾਰਾ ਮੱਲਿਕਾ ਸ਼ੇਰਾਵਤ ਨੇ ਇੰਸਟਾਗ੍ਰਾਮ 'ਤੇ ਆਪਣੀ ਬੋਲਡ ਤਸਵੀਰ ਸ਼ੇਅਰ ਕੀਤੀ ਹੈ। ਜਿਸ ਨੂੰ ਦੇਖ ਕੇ ਫੈਨਜ਼ ਬੇਹੱਦ ਖੁਸ਼ ਹਨ। ਇਸ ਤਸਵੀਰ 'ਚ ਮੱਲਿਕਾ ਪੂਲ ਕੰਢੇ ਬਿਕਨੀ 'ਚ ਨਜ਼ਰ ਆ ਰਹੀ ਹੈ।

ਆਪਣੀ ਬੋਲਡਨੈੱਸ ਲਈ ਮਸ਼ਹੂਰ ਮੱਲਿਕਾ ਨੂੰ ਇੰਸਟਾ 'ਤੇ ਤਕਰੀਬਨ 3 ਲੱਖ 82 ਹਜ਼ਾਰ ਲੋਕ ਫਾਲੋ ਕਰਦੇ ਹਨ। ਹਰਿਆਣਾ ਦੇ ਹਿਸਾਰ 'ਚ ਜ਼ੰਮੀ ਮੱਲਿਕਾ ਮੂਲ ਰੂਪ ਤੋਂ ਜੱਟ ਹੈ। ਦੱਸ ਦੇਈਏ ਕਿ ਹਿਸਾਰ ਤੋਂ ਬਾਲੀਵੁੱਡ ਤੱਕ ਆਉਣ ਲਈ ਮੱਲਿਕਾ ਦੀ ਮਾਂ ਨੇ ਉਸ ਦਾ ਸਾਥ ਦਿੱਤਾ। ਇਹੀ ਵਜ੍ਹਾ ਹੈ ਕਿ ਮੱਲਿਕਾ ਨੇ ਆਪਣੇ ਪਿਤਾ ਦੇ ਸਰਨੇਮ ਦੀ ਥਾਂ ਮਾਂ ਸ਼ੇਰਾਵਤ ਦਾ ਸਰਨੇਮ ਆਪਣੇ ਨਾਮ ਨਾਲ ਜੋੜ ਲਿਆ।

ਤੁਸ਼ਾਰ ਕਪੂਰ ਅਤੇ ਕਰੀਨਾ ਕਪੂਰ ਦੀ ਫਿਲਮ 'ਜੀਨਾ ਸਿਰਫ ਮੇਰੇ ਲੀਏ' 'ਚ ਪਹਿਲੀ ਵਾਰ ਨਜ਼ਰ ਆਈ ਸੀ। ਇਸ ਤੋਂ ਬਾਅਦ ਮੱਲਿਕਾ ਨੇ ਬਾਲੀਵੁੱਡ ਫਿਲਮਾਂ 'ਚ ਆਪਣੀ ਅਦਾਕਾਰੀ ਦਿਖਾਈ। ਮੱਲਿਕਾ ਸ਼ੇਰਾਵਤ ਪਹਿਲੀ ਇੰਡੀਅਨ ਅਦਾਕਾਰਾ ਹੈ ਜਿਸ ਨੂੰ ਪਲੇਬੁਆਏ ਮੈਗਜ਼ੀਨ ਦੇ ਕਵਰ 'ਤੇ ਐਡਲਟ ਪੋਜ਼ ਕਰਨ ਦਾ ਆਫਰ ਮਿਲਿਆ ਸੀ।
Punjabi Bollywood Tadka
ਹਾਲਾਂਕਿ ਮੱਲਿਕਾ ਨੇ ਇਸ ਆਫਰ ਨੂੰ ਇਸ ਲਈ ਠੁੱਕਰਾ ਦਿਤਾ ਸੀ ਕਿ ਕਿਤੇ ਉਨ੍ਹਾਂ ਨੂੰ ਬਾਲੀਵੁੱਡ 'ਚ ਬਲੈਕਲਿਸਟ ਨਾ ਕਰ ਦਿੱਤਾ ਜਾਵੇ।
Punjabi Bollywood Tadka
ਦੱਸ ਦੇਈਏ ਕਿ ਮੱਲਿਕਾ ਨੇ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ 'ਚ ਕੰਮ ਕੀਤਾ ਹੋਇਆ ਹੈ। ਇੰਟਰਨੈਸ਼ਲ ਸਟਾਰ ਜੈਕੀ ਚੇਨ ਨਾਲ ਹਾਲੀਵੁੱਡ ਫਿਲਮ 'ਮਿਥ' ਨਜ਼ਰ ਆ ਚੁੱਕੀ ਹੈ। ਇਸ ਫਿਲਮ 'ਚ ਮੱਲਿਕਾ ਨੇ ਇਕ ਇੰਡੀਅਨ ਲੜਕੀ ਦਾ ਕਿਰਦਾਰ ਨਿਭਾਇਆ ਸੀ।

Punjabi Bollywood Tadka

Punjabi Bollywood Tadka
Punjabi Bollywood Tadka

Punjabi Bollywood Tadka


Tags: Mallika Sherawat PicsInstagramJeena Sirf Merre LiyeKareena KapoorTusshar Kapoor

Edited By

Manju

Manju is News Editor at Jagbani.