ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਮੱਲਿਕਾ ਸ਼ੇਰਾਵਤ ਆਪਣੀਆਂ ਹੌਟ ਅਦਾਵਾਂ ਨਾਲ ਫੈਨਜ਼ ਦਾ ਦਿਲ ਜਿੱਤਦੀ ਆ ਰਹੀ ਹੈ। ਦਰਅਸਲ ਅਦਾਕਾਰਾ ਮੱਲਿਕਾ ਸ਼ੇਰਾਵਤ ਨੇ ਇੰਸਟਾਗ੍ਰਾਮ 'ਤੇ ਆਪਣੀ ਬੋਲਡ ਤਸਵੀਰ ਸ਼ੇਅਰ ਕੀਤੀ ਹੈ। ਜਿਸ ਨੂੰ ਦੇਖ ਕੇ ਫੈਨਜ਼ ਬੇਹੱਦ ਖੁਸ਼ ਹਨ। ਇਸ ਤਸਵੀਰ 'ਚ ਮੱਲਿਕਾ ਪੂਲ ਕੰਢੇ ਬਿਕਨੀ 'ਚ ਨਜ਼ਰ ਆ ਰਹੀ ਹੈ। ਆਪਣੀ ਬੋਲਡਨੈੱਸ ਲਈ ਮਸ਼ਹੂਰ ਮੱਲਿਕਾ ਨੂੰ ਇੰਸਟਾ 'ਤੇ ਤਕਰੀਬਨ 3 ਲੱਖ 82 ਹਜ਼ਾਰ ਲੋਕ ਫਾਲੋ ਕਰਦੇ ਹਨ। ਹਰਿਆਣਾ ਦੇ ਹਿਸਾਰ 'ਚ ਜ਼ੰਮੀ ਮੱਲਿਕਾ ਮੂਲ ਰੂਪ ਤੋਂ ਜੱਟ ਹੈ। ਦੱਸ ਦੇਈਏ ਕਿ ਹਿਸਾਰ ਤੋਂ ਬਾਲੀਵੁੱਡ ਤੱਕ ਆਉਣ ਲਈ ਮੱਲਿਕਾ ਦੀ ਮਾਂ ਨੇ ਉਸ ਦਾ ਸਾਥ ਦਿੱਤਾ। ਇਹੀ ਵਜ੍ਹਾ ਹੈ ਕਿ ਮੱਲਿਕਾ ਨੇ ਆਪਣੇ ਪਿਤਾ ਦੇ ਸਰਨੇਮ ਦੀ ਥਾਂ ਮਾਂ ਸ਼ੇਰਾਵਤ ਦਾ ਸਰਨੇਮ ਆਪਣੇ ਨਾਮ ਨਾਲ ਜੋੜ ਲਿਆ। ਤੁਸ਼ਾਰ ਕਪੂਰ ਅਤੇ ਕਰੀਨਾ ਕਪੂਰ ਦੀ ਫਿਲਮ 'ਜੀਨਾ ਸਿਰਫ ਮੇਰੇ ਲੀਏ' 'ਚ ਪਹਿਲੀ ਵਾਰ ਨਜ਼ਰ ਆਈ ਸੀ। ਇਸ ਤੋਂ ਬਾਅਦ ਮੱਲਿਕਾ ਨੇ ਬਾਲੀਵੁੱਡ ਫਿਲਮਾਂ 'ਚ ਆਪਣੀ ਅਦਾਕਾਰੀ ਦਿਖਾਈ। ਮੱਲਿਕਾ ਸ਼ੇਰਾਵਤ ਪਹਿਲੀ ਇੰਡੀਅਨ ਅਦਾਕਾਰਾ ਹੈ ਜਿਸ ਨੂੰ ਪਲੇਬੁਆਏ ਮੈਗਜ਼ੀਨ ਦੇ ਕਵਰ 'ਤੇ ਐਡਲਟ ਪੋਜ਼ ਕਰਨ ਦਾ ਆਫਰ ਮਿਲਿਆ ਸੀ। ਹਾਲਾਂਕਿ ਮੱਲਿਕਾ ਨੇ ਇਸ ਆਫਰ ਨੂੰ ਇਸ ਲਈ ਠੁੱਕਰਾ ਦਿਤਾ ਸੀ ਕਿ ਕਿਤੇ ਉਨ੍ਹਾਂ ਨੂੰ ਬਾਲੀਵੁੱਡ 'ਚ ਬਲੈਕਲਿਸਟ ਨਾ ਕਰ ਦਿੱਤਾ ਜਾਵੇ। ਦੱਸ ਦੇਈਏ ਕਿ ਮੱਲਿਕਾ ਨੇ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ 'ਚ ਕੰਮ ਕੀਤਾ ਹੋਇਆ ਹੈ। ਇੰਟਰਨੈਸ਼ਲ ਸਟਾਰ ਜੈਕੀ ਚੇਨ ਨਾਲ ਹਾਲੀਵੁੱਡ ਫਿਲਮ 'ਮਿਥ' ਨਜ਼ਰ ਆ ਚੁੱਕੀ ਹੈ। ਇਸ ਫਿਲਮ 'ਚ ਮੱਲਿਕਾ ਨੇ ਇਕ ਇੰਡੀਅਨ ਲੜਕੀ ਦਾ ਕਿਰਦਾਰ ਨਿਭਾਇਆ ਸੀ।