FacebookTwitterg+Mail

ਕਰੋੜਾਂ ਕਮਾਉਣ ਵਾਲੀ ਮੱਲਿਕਾ ਨੇ ਸ਼ਰੇਆਮ ਸੜਕ 'ਤੇ ਕੀਤਾ ਅਜਿਹਾ ਕੰਮ, ਜੋ ਬਣਿਆ ਚਰਚਾ 'ਚ

mallika sherawat
16 June, 2018 01:22:17 PM

ਮੁੰਬਈ(ਬਿਊਰੋ)— ਆਪਣੀਆਂ ਬੋਲਡ ਅਦਾਵਾਂ ਨਾਲ ਰਾਤੋਂ-ਰਾਤ ਸੁਰਖੀਆਂ ਬਟੋਰਨ ਵਾਲੀ 'ਮਰਡਰ' ਫੇਮ ਅਦਾਕਾਰ ਮੱਲਿਕਾ ਸ਼ੇਰਾਵਤ ਦੇ ਸਿਤਾਰੇ ਇੰਨੀ ਦਿਨੀਂ ਮਾੜੇ ਚੱਲ ਰਹੇ ਹਨ। ਪਹਿਲਾਂ ਉਸ ਨੇ ਪੈਰਿਸ ਸਥਿਤ ਫਲੈਟ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਤੇ ਹੁਣ ਉਸ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਤੁਹਾਨੂੰ ਵੀ ਯਕੀਨ ਨਹੀਂ ਹੋਵੇਗਾ ਕਿ ਕਰੋੜਾਂ ਕਮਾਉਣ ਵਾਲੀ ਇਸ ਅਦਾਕਾਰਾ ਦੀ ਅਜਿਹੀ ਹਾਲਤ ਹੋ ਗਈ ਹੈ। ਮੱਲਿਕਾ ਸ਼ੇਰਾਵਤ ਦੀ ਤਸਵੀਰ ਸਾਹਮਣੇ ਆਉਣ 'ਤੇ ਪਹਿਲਾਂ ਤਾਂ ਯਕੀਨ ਹੀ ਨਹੀਂ ਹੋਇਆ।
Punjabi Bollywood Tadka
ਕਦੇ ਆਪਣੇ ਹੁਸਨ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਨ ਵਾਲੀ ਅਦਾਕਾਰਾ ਮੁੰਬਈ 'ਚ ਇਕ ਬਰਫ ਵਾਲੇ ਠੇਲੇ ਕੋਲ ਖੜ੍ਹੀ ਨਜ਼ਰ ਆਈ ਸੀ ਤੇ ਬਰਫ ਦਾ ਗੋਲਾ ਬਣਵਾ ਕੇ ਖਾ ਰਹੀ ਸੀ। ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਇਸ ਦੌਰਾਨ ਮੱਲਿਕਾ ਸ਼ੇਰਾਵਤ ਦੇ ਆਲੇ-ਦੁਆਲੇ ਕੋਈ ਫੈਨ ਵੀ ਨਹੀਂ ਸੀ, ਜੋ ਉਸ ਨੂੰ ਪਛਾਣ ਸਕੇ। ਸਮੇਂ-ਸਮੇਂ ਦੀ ਗੱਲ ਹੀ ਹੈ ਕਿ ਕਦੇ ਫੈਨਜ਼ ਨਾਲ ਘਿਰੀ ਰਹਿਣ ਵਾਲੀ ਮੱਲਿਕਾ ਅੱਜ ਸੜਕਾਂ 'ਤੇ ਖੜ੍ਹੀ ਹੈ ਪਰ ਕਿਸੇ ਨੇ ਉਸ ਨੂੰ ਪਛਾਣਿਆ ਹੀ ਨਹੀਂ। 
Punjabi Bollywood Tadka
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਮੱਲਿਕਾ ਤੇ ਉਸ ਦੇ ਪ੍ਰੇਮੀ ਸਿਰਿਲ ਨੇ ਪੈਰਿਸ ਸਥਿਤ ਫਲੈਟ ਲਈ 80 ਹਜ਼ਾਰ ਯੂਰੋ ਯਾਨੀ 64 ਲੱਖ ਰੁਪਏ ਜਮਾ ਕਰਾਉਣੇ ਸਨ ਪਰ ਦੋਵੇਂ ਇੰਨ੍ਹੇ ਪੈਸੇ ਨਾ ਦੇ ਸਕੇ, ਜਿਸ ਕਾਰਨ ਇਨ੍ਹਾਂ ਨੂੰ ਇਕ ਫ੍ਰਾਂਸੀਸੀ ਕੋਰਟ ਨੇ ਹੁਕਮ ਦਿੱਤਾ ਕੀ ਮਕਾਨ ਖਾਲੀ ਕਰ ਦੇਣ। ਉਸ ਦੇ ਵਕੀਲ ਨੇ ਕਿਹਾ ਸੀ ਕਿ ਮੱਲਿਕਾ ਤੇ ਸਿਰਿਲ ਇਸ ਸਮੇਂ ਪੈਸਿਆਂ ਦੀ ਤੰਗੀ ਨਾਲ ਜੂਝ ਰਹੇ ਹਨ।
Punjabi Bollywood Tadka
ਹਾਲਾਂਕਿ ਖਬਰਾਂ ਆਉਣ ਤੋਂ ਬਾਅਦ ਮੱਲਿਕਾ ਨੇ ਟਵੀਟ ਦੇ ਜਰੀਏ ਇਸ ਗੱਲ ਨੂੰ ਗਲਤ ਦੱਸਿਆ ਸੀ। ਉਸ ਨੇ ਲਿਖਿਆ ਸੀ ਕਿ ਉਸ ਦਾ ਪੈਰਿਸ 'ਚ ਕੋਈ ਅਪਾਰਟਮੈਂਟ ਨਹੀਂ ਹੈ। ਦੱਸ ਦੇਈਏ ਕਿ ਮੱਲਿਕਾ ਨੇ ਫਿਲਮਾਂ 'ਚ ਆਉਣ ਤੋਂ ਪਹਿਲਾਂ ਪੰਜਾਬ ਦੇ ਨਾਭਾ ਖੇਤਰ 'ਚ ਕੈਪਟਨ ਕਰਨ ਗਿੱਲ ਨਾਲ ਸਾਲ 1997 'ਚ ਵਿਆਹ ਕਰਵਾਇਆ ਸੀ ਤੇ ਦੋਵਾਂ ਦਾ ਤਲਾਕ ਸਾਲ 2001 'ਚ ਹੋਇਆ ਸੀ।


Tags: Mallika Sherawat Aap Ka Suroor The Real Love StoryWelcomeDouble DhamaalCyrille Auxenfans

Edited By

Sunita

Sunita is News Editor at Jagbani.