FacebookTwitterg+Mail

'ਗੁੱਡ ਵਾਈਫ' ਬਣੇਗੀ ਮੱਲਿਕਾ ਸ਼ੇਰਾਵਤ, ਕਰੀਅਰ 'ਚ ਆ ਸਕਦੈ ਅਹਿਮ ਮੋੜ

mallika sherawat
22 June, 2018 06:05:26 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਮੱਲਿਕਾ ਸ਼ੇਰਾਵਤ ਦੇ ਹੱਥ ਇਕ ਵੱਡਾ ਪ੍ਰੋਜੈਕਟ ਲੱਗਾ ਹੈ। ਇਹ ਪ੍ਰੋਜੈਕਟ ਉਸਦੇ ਕਰੀਅਰ 'ਚ ਉਛਾਲ ਲਿਆ ਸਕਦਾ ਹੈ। ਦਰਸਅਲ, ਮੱਲਿਕਾ ਇਕ ਮਸ਼ਹੂਰ ਅਮਰੀਕੀ ਸ਼ੋਅ ਦਾ ਭਾਰਤੀ ਵਰਜ਼ਨ ਹੋਸਟ ਕਰਨ ਜਾ ਰਹੀ ਹੈ। ਇਸ ਸ਼ੋਅ ਦਾ ਨਾਂ ਹੈ 'ਦਿ ਗੁੱਡ ਵਾਈਫ'। ਇਸ ਸ਼ੋਅ ਨੂੰ ਭਾਰਤੀ ਪ੍ਰਸ਼ੰਸਕਾਂ ਮੁਤਾਬਕ ਤਿਆਰ ਕੀਤਾ ਜਾਵੇਗਾ। 'ਦਿ ਗੁੱਡ ਵਾਈਫ' ਸੀ. ਬੀ. ਐੱਸ. ਥ੍ਰਿਲਰ ਹੈ, ਜੋ 2009 ਤੋਂ 2016 ਤੱਕ ਪ੍ਰਸਾਰਿਤ ਹੋਇਆ ਸੀ। ਇਸ ਦੇ 5ਵੇਂ ਸੀਜ਼ਨ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਹੁੰਗਾਰਾ ਮਿਲਿਆ। ਉੱਥੇ ਹੀ ਮੱਲਿਕਾ ਇਸ ਸ਼ੋਅ ਨੂੰ ਹੋਸਟ ਕਰਨ ਜਾ ਰਹੀ ਹੈ।

ਦੱਸਣਯੋਗ ਹੈ ਕਿ ਇਹ ਸ਼ੋਅ ਕੁਕ ਕਾਊਂਟੀ ਸੂਬੇ ਦੇ ਅਟਾਰਨੀ ਦੀ ਪਤਨੀ ਅਲੀਸੀਆ ਫਲੋਰਿਕ ਦੀ ਕਹਾਣੀ ਹੈ ਜੋ ਆਪਣੇ ਪਤੀ ਨੂੰ ਸ਼ੋਸ਼ਣ ਅਤੇ ਭ੍ਰਿਸ਼ਟਾਚਾਰ ਦੇ ਦੋਸ਼ 'ਚ ਫੱਸਨ ਤੋਂ ਬਾਅਦ ਅਲੀਸੀਆ ਵਕਾਲਤ ਲਈ ਵਾਪਸ ਆਉਂਦੀ ਹੈ। ਸ਼ੋਅ ਦਾ ਰਾਜਨੀਤੀ, ਸਮਾਜ ਅਤੇ ਕਾਨੂੰਨ 'ਤੇ ਕਾਫੀ ਅਸਰ ਰਿਹਾ, ਜਿਸ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਿਆ ਗਿਆ। ਉੱਥੇ ਹੀ ਇਸ ਨੂੰ ਕਾਫੀ ਪੁਰਸਕਾਰ ਮਿਲ ਚੁੱਕੇ ਸਨ।


Tags: Mallika Sherawat The Good Wife Host American Drama Series Alicia Bollywood Actress

Edited By

Kapil Kumar

Kapil Kumar is News Editor at Jagbani.