FacebookTwitterg+Mail

B'DAY SPL : ਅੱਜ ਵੀ ਫੈਨਜ਼ ਨੂੰ ਦੀਵਾਨਾ ਬਣਾਉਂਦੇ ਹੈ ਮੱਲਿਕਾ ਸ਼ੇਰਾਵਤ ਦਾ ਇਹ ਲੁੱਕ

mallika sherawat
24 October, 2018 11:23:36 AM

ਮੁੰਬਈ(ਬਿਊਰੋ)— ਕਦੇ ਬਾਲੀਵੁੱਡ ਦੀ ਬੋਲਡ ਅਦਾਕਾਰਾ ਦੀ ਲਿਸਟ 'ਚ ਸ਼ੁਮਾਰ ਰਹੀ ਮੱਲਿਕਾ ਸ਼ੇਰਾਵਤ ਅੱਜ ਲਾਈਮਲਾਈਟ ਤੋਂ ਦੂਰ ਹੈ। ਉਸ ਦੀ ਆਖਰੀ ਹਿੰਦੀ ਫਿਲਮ ਸਾਲ 2017 'ਚ ਰਿਲੀਜ਼ ਹੋਈ ਸੀ, ਜਿਸ ਦਾ ਨਾਂ 'ਜੀਨਤ' ਸੀ। ਉਸ ਦਾ ਜਨਮ 24 ਅਕਤੂਬਰ 1976 ਨੂੰ ਹਰਿਆਣਾ ਦੇ ਹਿਸਾਰ 'ਚ ਹੋਇਆ ਸੀ।

Punjabi Bollywood Tadka

ਮੱਲਿਕਾ ਦਾ ਅਸਲੀ ਨਾਂ ਰੀਮਾ ਲਾਂਬਾ ਹੈ। ਅਦਾਕਾਰਾ ਬਣਨ ਤੋਂ ਪਹਿਲਾਂ ਮੱਲਿਕਾ ਏਅਰ ਹੋਸਟੇਸ ਸੀ।

Punjabi Bollywood Tadka

ਸਾਲ 2000 'ਚ ਉਸ ਨੇ ਜੈੱਟ ਏਅਰਵੇਜ਼ ਦੇ ਪਾਈਲਟ ਕਰਨ ਸਿੰਘ ਗਿੱਲ ਨਾਲ ਵਿਆਹ ਕਰਵਾਇਆ ਸੀ ਪਰ ਕੁਝ ਹੀ ਸਾਲਾਂ ਬਾਅਦ ਉਸ ਦਾ ਤਲਾਕ ਹੋ ਗਿਆ ਸੀ।

Punjabi Bollywood Tadka

ਖਬਰਾਂ ਇਹ ਵੀ ਆਈਆਂ ਸਨ ਕਿ ਇਸ ਵਿਆਹ ਤੋਂ ਮੱਲਿਕਾ ਦੇ ਇਕ ਬੇਟਾ ਵੀ ਹੋਇਆ ਸੀ ਪਰ ਅਦਾਕਾਰਾ ਨੇ ਕਦੇ ਵੀ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ। ਅਕਸਰ ਹੀ ਉਹ ਅਜਿਹੇ ਸਵਾਲਾਂ ਤੋਂ ਬਚਦੀ ਨਜ਼ਰ ਆਈ।

Punjabi Bollywood Tadka

ਮੱਲਿਕਾ ਨੇ ਸਾਲ 2002 'ਚ ਵਾਸ਼ੁ ਭਗਨਾਨੀ ਦੀ ਫਿਲਮ 'ਜੀਨਾ ਸਿਰਫ ਤੇਰੇ ਲਿਏ' 'ਚ ਸਪੈਸ਼ਲ ਅਪੀਯਰੈਂਸ ਦਿੱਤਾ ਸੀ। ਇਸ 'ਚ ਉਹ ਕਰੀਨਾ ਕਪੂਰ ਨਾਲ ਸਪੋਰਟਿੰਗ ਰੋਲ 'ਚ ਸੀ।

Punjabi Bollywood Tadka

ਉਸ ਨੇ 'ਦਿ ਮਿਥ' ਨਾਲ ਹਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ 'ਚ ਉਸ ਦੇ ਓਪੋਜਿਟ ਜੈਕੀ ਚੇਨ ਸੀ। ਮੱਲਿਕਾ ਲਾਈਮਲਾਈਟ 'ਚ ਸਾਲ 2003 'ਚ ਆਈ ਫਿਲਮ 'ਖਵਾਇਸ਼' ਤੋਂ ਬਾਅਦ ਆਈ ਸੀ।

Punjabi Bollywood Tadka

ਇਸ ਨੂੰ ਉਸ ਦੀ ਡੈਬਿਊ ਫਿਲਮ ਆਖਿਆ ਜਾ ਸਕਦਾ ਹੈ। ਫਿਲਮ 'ਚ ਉਸ ਨੇ ਆਪਣੇ ਕੋ-ਸਟਾਰ ਹਿਮਾਂਸ਼ੁ ਮੱਲਿਕ ਨਾਲ 17 ਵਾਰ ਕਿੱਸਿੰਗ ਸੀਨਜ਼ ਕੀਤੇ ਸਨ।

Punjabi Bollywood Tadka

ਇਮਰਾਨ ਹਾਸ਼ਮੀ ਦੇ ਓਪੋਜਿਟ ਫਿਲਮ 'ਮਰਡਰ' 'ਚ ਵੀ ਉਸ ਨੇ ਕਈ ਬੋਲਡ ਸੀਨਜ਼ ਦਿੱਤੇ ਸਨ। 

Punjabi Bollywood Tadka
ਦੱਸ ਦੇਈਏ ਕਿ 'ਪਲੇਅ ਬੁਆਏ ਮੈਗਜ਼ੀਨ' ਦੇ ਕਵਰ ਪੇਜ਼ 'ਤੇ ਬਿਨਾਂ ਕੱਪੜਿਆਂ ਦੇ ਪੋਜ਼ ਦੇਣ ਲਈ ਮੱਲਿਕਾ ਨੂੰ ਆਫਰ ਮਿਲਿਆ ਸੀ।

Punjabi Bollywood Tadka

ਅਜਿਹਾ ਆਫਰ ਪਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ ਪਰ ਉਸ ਨੇ ਇਹ ਆਫਰ ਠੁਕਰਾ ਦਿੱਤਾ ਸੀ। ਉਸ ਨੂੰ ਡਰ ਸੀ ਕਿ ਅਜਿਹਾ ਕਰਨ ਨਾਲ ਉਹ ਬਾਲੀਵੁੱਡ 'ਚ ਬਲੈਕਲਿਸਟ ਹੋ ਸਕਦੀ ਹੈ।

Punjabi Bollywood Tadka


Tags: Mallika Sherawat Happy Brithday Aap Ka SuroorThe Real Love Story Welcome Double Dhamaal Pyaar Ke Side Effects

Edited By

Sunita

Sunita is News Editor at Jagbani.