FacebookTwitterg+Mail

'ਮੀ ਟੂ ਮੁਹਿੰਮ' ਬਾਰੇ ਖੁੱਲ੍ਹ ਕੇ ਬੋਲੀ ਮੱਲਿਕਾ ਸ਼ੇਰਾਵਤ

mallika sherawat view about me too
04 July, 2019 06:20:21 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਮੱਲਿਕਾ ਸ਼ੇਰਾਵਤ ਇਕ ਵਾਰ ਫਿਰ ਕਾਫੀ ਸੁਰਖੀਆਂ 'ਚ ਹੈ। ਦਰਅਸਲ 'ਮੀ ਟੂ' ਨੂੰ ਲੈ ਕੇ ਮੱਲਿਕਾ ਸ਼ੇਰਾਵਤ ਨੇ ਆਪ ਬੀਤੀ ਬਿਆਨ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਫਿਲਮ ਉਦਯੋਗ 'ਚ ਅਜਿਹੀਆਂ ਘਟਨਾਵਾਂ ਨੂੰ ਦਬਾਉਣਾ ਮੁਸ਼ਕਿਲ ਹੋਵੇਗਾ ਕਿਉਂਕਿ 'ਮੀ ਟੂ ਮੁਹਿੰਮ' ਰਾਹੀਂ ਔਰਤਾਂ ਨੂੰ ਖੁੱਲ੍ਹ ਕੇ ਬੋਲਣ ਦਾ ਅਧਿਕਾਰ ਮਿਲ ਗਿਆ ਹੈ।


ਦੱਸ ਦਈਏ ਕਿ ਮੱਲਿਕਾ ਨੇ ਇਸ ਤੋਂ ਪਹਿਲਾਂ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਕਈ ਪ੍ਰਾਜੈਕਟਸ 'ਚੋਂ ਇਸ ਲਈ ਕੱਢ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਆਫ ਸਕ੍ਰੀਨ ਸਾਥੀ ਕਲਾਕਾਰ ਨਾਲ ਸੰਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ।ਮੱਲਿਕਾ ਦਾ ਕਹਿਣਾ ਹੈ ਕਿ 'ਮੀ ਟੂ' ਇਕ ਹਾਂ-ਪੱਖੀ ਕਦਮ ਹੈ। ਫਿਲਮ ਜਗਤ ਨਾਲ ਜੁੜੇ ਵਿਅਕਤੀ ਇਸ ਤੋਂ ਕਾਫੀ ਡਰੇ ਹੋਏ ਹਨ। ਫਿਲਮ ਜਗਤ 'ਚ ਔਰਤ ਡਾਇਰੈਕਟਰ, ਲੇਖਕ ਤੇ ਸਿਨੇਮਾਟੋਗ੍ਰਾਫਰ ਦੀ ਕਮੀ ਹੈ। ਮੱਲਿਕਾ ਸ਼ੇਰਾਵਤ ਕਾਫੀ ਸਮੇਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰਨ ਜਾ ਰਹੀ ਹੈ। ਮੱਲਿਕਾ ਦੇ ਫੈੱਨਜ਼ ਉਨ੍ਹਾਂ ਨੂੰ ਫਿਲਮਾਂ 'ਚ ਦੇਖਣ ਲਈ ਕਾਫੀ ਉਤਸ਼ਾਹਿਤ ਹਨ।

 


Tags: Mallika SherawatBollywood ActressMe TooBollywood NewsBollywood Update

About The Author

Lakhan

Lakhan is content editor at Punjab Kesari