FacebookTwitterg+Mail

ਸ਼ਾਹਰੁਖ ਦੇ ਜਨਮਦਿਨ ’ਤੇ ਮਮਤਾ ਬੈਨਰਜੀ ਨੇ ਦਿੱਤੀ ਵਧਾਈ

mamata banerjee  s birthday message for shah rukh khan
03 November, 2019 09:13:20 AM

ਮੁੰਬਈ(ਬਿਊਰੋ)- ਬੀਤੇ ਦਿਨੀਂ ਬਾਲੀਵੁੱਡ ਦੇ ਕਿੰਗ ਖਾਨ ਯਾਨਿ ਕਿ ਸ਼ਾਹਰੁਖ ਖਾਨ ਦਾ ਜਨਮਦਿਨ ਸੀ। ਸ਼ਾਰਹੁਖ ਦੇ ਜਨਮਦਿਨ ਮੌਕੇ ਜਿੱਥੇ ਉਨ੍ਹਾਂ ਦੇ ਫੈਨਜ਼ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਉੱਥੇ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਨੀਵਾਰ ਨੂੰ ਬਾਲੀਵੁੱਡ ਦੇ ਖਾਨ ਨੂੰ ਉਸ ਦੇ 54ਵੇਂ ਜਨਮ ਦਿਨ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕਰ ਸ਼ਾਹਰੁਖ ਨੂੰ ਵਿੱਸ਼ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਸ਼ਾਹਰੁਖ ਪੱਛਮੀ ਬੰਗਾਲ ਸੂਬੇ ਦੇ ਬ੍ਰਾਂਡ ਅਮਬੈਸਡਰ ਹਨ।

ਦੱਸ ਦਈਏ ਕਿ 27 ਸਾਲ ਤੋਂ ਇੰਡਸਟਰੀ ‘ਚ ਰਾਜ਼ ਕਰਨ ਵਾਲੇ ਸ਼ਾਹਰੁਖ ਅਤੇ ਮਮਤਾ ਬੈਨਰਜੀ ‘ਚ ਕਾਫੀ ਚੰਗੇ ਸਬੰਧ ਹਨ। ਇਸ ਦੇ ਨਾਲ ਹੀ ਬੰਗਲਾਂ ਭਾਸ਼ਾ ‘ਚ ਸ਼ਾਹਰੁਖ ਨੂੰ ਦੁਆ ਦਿੰਦੇ ਹੋਏ ਬੈਨਰਜੀ ਨੇ ਕਿਹਾ ਕਿ ਉਹ 25ਵੇਂ ਕੋਲਕਤਾ ਇੰਟਰਨੈਸ਼ਨਲ ਫਿਲਮ ਫੈਸਟੀਵਲ ‘ਤੇ ਸ਼ਾਹਰੁਖ ਨਾਲ ਮੁਲਾਕਾਤ ਕਰੇਗੀ। ਜੋ ਅੱਠ ਨਵੰਬਰ ਤੋਂ ਕੋਲਕਤਾ ‘ਚ ਸ਼ੁਰੂ ਹੋਵੇਗਾ।
 

 


Tags: Shah Rukh KhanMamata BanerjeeBirthday MessageTwitter

About The Author

manju bala

manju bala is content editor at Punjab Kesari