FacebookTwitterg+Mail

'ਭਵਿਸ਼ਯੋਤਰ ਭੂਤ' 'ਤੇ ਰੋਕ ਸਬੰਧੀ ਮਮਤਾ ਸਰਕਾਰ ਨੂੰ 20 ਲੱਖ ਰੁਪਏ ਜੁਰਮਾਨਾ

mamata banerjee was  haunted  by  bhobishyoter bhoot
12 April, 2019 09:17:47 AM

ਨਵੀਂ ਦਿੱਲੀ (ਬਿਊਰੋ) — ਸੁਪਰੀਮ ਕੋਰਟ ਨੇ ਇਕ ਬੰਗਲਾ ਫਿਲਮ 'ਭਵਿਸ਼ਯੋਤਰ ਭੂਤ' ਦੀ ਰਿਲੀਜ਼ 'ਤੇ ਰੋਕ ਲਾਉਣ ਲਈ ਪੱਛਮੀ ਬੰਗਾਲ ਸਰਕਾਰ ਨੂੰ ਵੀਰਵਾਰ 20 ਲੱਖ ਰੁਪਏ ਜੁਰਮਾਨਾ ਕੀਤਾ। ਮਾਣਯੋਗ ਜੱਜ ਡੀ. ਵੀ. ਚੰਦਰਚੂੜ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਏ. ਦੱਤਾ ਦੇ ਨਿਰਦੇਸ਼ਨ ਵਾਲੀ ਉਕਤ ਫਿਲਮ ਦਾ ਸਭ ਸਿਨੇਮਾਘਰਾਂ 'ਚ ਪ੍ਰਦਰਸ਼ਨ ਰੋਕਣ ਲਈ ਸੂਬਾ ਸਰਕਾਰ ਨੂੰ ਲੰਬੇ ਹੱਥੀਂ ਲਿਆ। ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਦੀ ਕਾਰਵਾਈ ਸਰਕਾਰ ਵਲੋਂ ਸੰਵਿਧਾਨ 'ਚ ਦਰਜ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ 'ਤੇ ਹਮਲਾ ਹੈ।


Tags: Mamata BanerjeeHauntedBhobishyoter BhootBengal TheatresAnik DuttaBannedSoumitra Chatterjeeਸੁਪਰੀਮ ਕੋਰਟਬੰਗਲਾ ਫਿਲਮਭਵਿਸ਼ਯੋਤਰ ਭੂਤ

Edited By

Sunita

Sunita is News Editor at Jagbani.