FacebookTwitterg+Mail

B'Day: 80 ਦੇ ਦਹਾਕੇ 'ਚ ਇਸ ਅਦਾਕਾਰਾ ਨੇ ਆਪਣੀਆਂ ਬੋਲਡ ਅਦਾਵਾਂ ਨਾਲ ਲੋਕਾਂ ਦੇ ਉਡਾਏ ਸਨ ਹੋਸ਼

mandakini birthday
30 July, 2019 12:56:27 PM

ਮੁੰਬਈ(ਬਿਊਰੋ)— 80 ਦੇ ਦਹਾਕੇ ਦੀ ਹੌਟ ਤੇ ਬੋਲਡ ਅਦਾਕਾਰਾ ਦੇ ਰੂਪ 'ਚ ਮੰਦਾਕਿਨੀ ਨੇ ਬਾਲੀਵੁੱਡ ਇੰਡਸਟਰੀ 'ਚ ਆਪਣੀ ਖਾਸ ਪਛਾਣ ਬਣਾਈ। ਮੰਦਾਕਿਨੀ ਅੱਜ ਆਪਣਾ 50ਵਾਂ ਜਨਮਦਿਨ ਮਨਾ ਰਹੀ ਹੈ ਪਰ ਅੱਜ ਵੀ ਉਨ੍ਹਾਂ ਦੀ ਖੂਬਸੂਰਤੀ ਉਸੇ ਤਰ੍ਹਾਂ ਕਾਇਮ ਹੈ। ਬਹੁਤ ਘੱਟ ਲੋਕ ਇਸ ਗੱਲ ਨੂੰ ਜਾਣਦੇ ਹਨ ਕਿ ਉਨ੍ਹਾਂ ਦਾ ਅਸਲੀ ਨਾਂ ਯੈਸਮਿਨ ਜੋਸੇਫ ਹੈ ਅਤੇ ਉਹ ਉੱਤਰ ਪ੍ਰਦੇਸ਼ ਦੇ ਮੇਰਠ ਦੀ ਰਹਿਣ ਵਾਲੀ ਹੈ। ਉਨ੍ਹਾਂ ਦੇ ਜਨਮਦਿਨ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਅਜਿਹੇ ਹੀ ਕੁਝ ਕਿੱਸੇ ਦੱਸਣ ਜਾ ਰਹੇ ਹਾਂ।
Punjabi Bollywood Tadka

'ਰਾਮ ਤੇਰੀ ਗੰਗਾ ਮੈਲੀ' ਨਾਲ ਆਈ ਚਰਚਾ 'ਚ

ਉਂਝ ਤਾਂ ਮੰਦਾਕਿਨੀ ਨੇ ਕਾਫੀ ਫਿਲਮਾਂ 'ਚ ਕੰਮ ਕੀਤਾ ਪਰ 'ਰਾਮ ਤੇਰੀ ਗੰਗਾ ਮੈਲੀ' 'ਚ ਨਿਭਾਏ ਗਏ 'ਗੰਗਾ' ਦੇ ਕਿਰਦਾਰ ਰਾਹੀਂ ਉਹ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਗਈ। ਕਿਹਾ ਜਾਂਦਾ ਹੈ ਕਿ ਮੰਦਾਕਿਨੀ ਨੂੰ 'ਰਾਮ ਤੇਰੀ ਗੰਗਾ ਮੈਲੀ' ਸਾਈਨ ਕਰਨ ਤੋਂ ਪਹਿਲਾਂ ਤਿੰਨ ਫਿਲਮਕਾਰ ਰਿਜੈਕਟ ਕਰ ਚੁੱਕੇ ਸਨ। ਉਹ ਫਿਲਮਾਂ 'ਚ ਆਪਣੇ ਕੰਮ ਤੋਂ ਜ਼ਿਆਦਾ ਇੰਡੀਆ ਦੇ ਮੋਸਟ ਵਾਂਟੇਡ ਗੈਂਗਸਟਰ ਦਾਊਦ ਇਬ੍ਰਾਹਿਮ ਨਾਲ ਅਫੇਅਰ ਦੀ ਵਜ੍ਹਾ ਕਰਕੇ ਚਰਚਾ 'ਚ ਰਹੀ। ਕਿਹਾ ਜਾਂਦਾ ਹੈ ਕਿ ਜਦੋਂ ਐਕਟਰ-ਨਿਰਦੇਸ਼ਕ ਰਾਜ ਕਪੂਰ ਨੇ ਪਹਿਲੀ ਵਾਰ ਮੰਦਾਕਿਨੀ ਨੂੰ ਦੇਖਿਆ ਸੀ, ਉਸ ਸਮੇਂ ਉਨ੍ਹਾਂ ਦੀ ਉਮਰ 22 ਸਾਲ ਸੀ। ਰਾਜ ਕਪੂਰ ਨੇ ਹੀ 'ਰਾਮ ਤੇਰੀ ਗੰਗਾ ਮੈਲੀ' 'ਚ ਕਾਸਟ ਕਰਨ ਤੋਂ ਪਹਿਲਾਂ ਉਨ੍ਹਾਂ ਦਾ ਨਾਂ ਯੈਸਮਿਨ ਤੋਂ ਬਦਲ ਕੇ ਮੰਦਾਕਿਨੀ ਰੱਖਿਆ ਸੀ। 'ਰਾਮ ਤੇਰੀ ਗੰਗਾ ਮੈਲੀ' ਨਾਲ ਹੀ ਮੰਦਾਕਿਨੀ ਨੇ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ 'ਚ ਮੰਦਾਕਿਨੀ ਨੇ ਜ਼ਬਰਦਸਤ ਬੋਲਡ ਸੀਨਜ਼ ਦਿੱਤੇ ਸਨ। ਖਾਸ ਤੌਰ 'ਤੇ ਝਰਨੇ ਹੇਠਾਂ ਸੀਨ। ਇਸ ਸੀਨ 'ਚ ਮੰਦਾਕਿਨੀ ਨੇ ਸਫੈਦ ਰੰਗ ਦੀ ਸਾੜ੍ਹੀ ਪਹਿਨੀ ਹੋਈ ਸੀ, ਜਿਸ 'ਚ ਉਨ੍ਹਾਂ ਝਰਨੇ ਹੇਠਾਂ ਖੜ੍ਹੇ ਹੋਣਾ ਸੀ। ਇਸ ਸੀਨ ਨੂੰ ਰਾਜ ਕਪੂਰ ਨੇ ਸੈਂਸਰ ਬੋਰਡ ਤੋਂ ਕਿਵੇਂ ਪਾਸ ਕਰਾਇਆ, ਇਸ ਬਾਰੇ ਅੱਜ ਵੀ ਲੋਕ ਅਣਜਾਣ ਹਨ।
Punjabi Bollywood Tadka


ਦਾਊਦ ਇਬ੍ਰਾਹਿਮ ਨਾਲ ਵੀ ਜੁੜ ਚੁਕਿਆ ਹੈ ਨਾਮ

ਸਾਲ 1994 'ਚ ਦਾਊਦ ਇਬ੍ਰਾਹਿਮ ਨਾਲ ਮੰਦਾਕਿਨੀ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ, ਜਿਨ੍ਹਾਂ ਨੇ ਤਹਿਲਕਾ ਮਚਾ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਮੰਦਾਕਿਨੀ ਅਤੇ ਦਾਊਦ ਦਾ ਇਕ ਬੇਟਾ ਵੀ ਹੈ। ਹਾਲਾਂਕਿ ਮੰਦਾਕਿਨੀ ਇਸ ਗੱਲ ਨੂੰ ਕਈ ਵਾਰ ਨਕਾਰ ਚੁੱਕੀ ਹੈ। ਮੰਦਾਕਿਨੀ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਹ ਦਾਊਦ ਦੀ ਸਿਰਫ ਚੰਗੀ ਦੋਸਤ ਹੈ। ਦੁਬਈ ਅਕਸਰ ਸ਼ੋਅਜ਼ ਲਈ ਜਾਂਦੀ ਸੀ, ਜਿੱਥੇ ਉਨ੍ਹਾਂ ਦੀ ਮੁਲਾਕਾਤ ਕਈ ਵਾਰ ਦਾਊਦ ਨਾਲ ਹੋਈ।
Punjabi Bollywood Tadka

ਅਚਾਨਕ ਫਿਲਮਾ ਛੱਡ ਕਰਵਾਇਆ ਵਿਆਹ

ਅਚਾਨਕ ਫਿਲਮਾਂ ਨੂੰ ਛੱਡ ਮੰਦਾਕਿਨੀ ਨੇ ਡਾਕਟਰ ਕਗਿਊਰ ਟੀ ਰਿਨਪੋਚੇ ਠਾਕੁਰ ਨਾਲ ਵਿਆਹ ਕਰਵਾ ਲਿਆ, ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਹਨ। ਉਨ੍ਹਾਂ ਦੇ ਬੇਟੇ ਦਾ ਨਾਂ ਰਾਬਿਲ ਅਤੇ ਬੇਟੀ ਦਾ ਨਾਂ ਇਨਾਇਆ ਠਾਕੁਰ ਹੈ।
Punjabi Bollywood Tadka

Punjabi Bollywood Tadka

Punjabi Bollywood Tadka


Tags: MandakiniHappy BirthdayRam Teri Ganga MailiJaalNaag Nagin

About The Author

manju bala

manju bala is content editor at Punjab Kesari