FacebookTwitterg+Mail

ਹੱਥ 'ਚ ਸਿਗਰਟ ਫੜ ਕੇ ਮੰਦਾਨਾ ਨੇ ਪੋਸਟ ਕੀਤੀ ਵੀਡੀਓ, ਲੋਕਾਂ ਨੇ ਕਰ ਦਿੱਤਾ ਟਰੋਲ

mandana karimi
18 July, 2018 04:46:57 PM

ਮੁੰਬਈ (ਬਿਊਰੋ)— ਸੋਸ਼ਲ ਮੀਡੀਆ 'ਤੇ ਕਿਸੇ ਨੂੰ ਟਰੋਲ ਕਰਨਾ ਜਿਵੇਂ ਇਕ ਰਿਵਾਜ ਬਣ ਗਿਆ ਹੈ ਤੇ ਇਸ ਦਾ ਸਭ ਤੋਂ ਸੌਖਾ ਨਿਸ਼ਾਨਾ ਹੁੰਦੇ ਨੇ ਸੈਲੇਬ੍ਰਿਟੀਜ਼। ਹਾਲ ਹੀ 'ਚ ਆਪਣੀ ਇਕ ਨਿਊਡ ਫੋਟੋ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਕੇ ਹੰਗਾਮਾ ਮਚਾਉਣ ਵਾਲੀ ਮਾਡਲ ਤੇ ਅਭਿਨੇਤਰੀ ਮੰਦਾਨਾ ਕਰੀਮੀ ਦੀ ਇਕ ਵੀਡੀਓ ਨੇ ਉਸ ਨੂੰ ਲੋਕਾਂ ਦੀ ਨਿੰਦਿਆ ਦਾ ਸ਼ਿਕਾਰ ਬਣਾ ਦਿੱਤਾ ਹੈ। ਇਕ ਕਲੱਬ 'ਚ ਆਪਣੀਆਂ ਸਹੇਲੀਆਂ ਨਾਲ ਨੱਚਦੀ ਮੰਦਾਨਾ ਦੇ ਅੰਦਾਜ਼ ਨੂੰ ਦੇਖ ਕੇ ਕਈ ਲੋਕਾਂ ਨੇ ਉਸ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ।
ਅਸਲ 'ਚ ਇਸ ਵੀਡੀਓ 'ਚ ਮੰਦਾਨਾ ਕਰੀਮੀ ਬਲੈਕ ਟੌਪ ਤੇ ਸ਼ਾਰਟਸ 'ਚ ਨਜ਼ਰ ਆ ਰਹੀ ਹੈ। ਮੰਦਾਨਾ ਇਥੇ ਹੱਥ 'ਚ ਸਿਗਰਟ ਫੜ ਕੇ ਨੱਚਦੀ ਦਿਸ ਰਹੀ ਹੈ। ਮੰਦਾਨਾ ਦੇ ਇਸ ਅੰਦਾਜ਼ 'ਤੇ ਕਈ ਲੋਕਾਂ ਨੇ ਉਸ ਨੂੰ ਟਰੋਲ ਕੀਤਾ ਹੈ। ਕਈ ਯੂਜ਼ਰਸ ਨੇ ਮੰਦਾਨਾ ਨੂੰ ਸਿਗਰਟਨੋਸ਼ੀ ਕਰਨ 'ਤੇ ਖਰੀਆਂ-ਖੋਟੀਆਂ ਸੁਣਾਈਆਂ ਹਨ। ਇਕ ਯੂਜ਼ਰ ਨੇ ਉਸ ਨੂੰ ਟਰੋਲ ਕਰਦਿਆਂ ਲਿਖਿਆ, 'ਅਤੇ ਤੁਹਾਡੇ ਵਰਗਿਆਂ ਨੂੰ ਕੋਈ ਆਪਣਾ ਆਈਡਲ ਮੰਨਦਾ ਹੈ'।

ਜਿਥੇ ਕੁਝ ਲੋਕਾਂ ਨੇ ਲੜਕੀ ਹੋ ਕੇ ਸਿਗਰਟਨੋਸ਼ੀ ਕਰਨ 'ਤੇ ਉਸ ਨੂੰ ਟਰੋਲ ਕੀਤਾ, ਉਥੇ ਦੂਜੇ ਪਾਸੇ ਕੁਝ ਲੋਕਾਂ ਨੇ ਮੰਦਾਨਾ ਨੂੰ ਇਸ ਤਰ੍ਹਾਂ ਟਰੋਲ ਕਰਨ ਵਾਲਿਆਂ ਨੂੰ ਝਾੜ ਪਾਈ ਹੈ। ਇਕ ਯੂਜ਼ਰ ਨੇ ਲਿਖਿਆ, 'ਕਿਉਂ ਹਮੇਸ਼ਾ ਇਕ ਮਹਿਲਾ ਦਾ ਹੀ ਮੁਲਾਂਕਣ ਕੀਤਾ ਜਾਂਦਾ ਹੈ। ਜੇਕਰ ਇਕ ਲੜਕਾ ਸਿਗਰਟ ਪੀ ਸਕਦਾ ਹੈ ਤਾਂ ਇਕ ਲੜਕੀ ਕਿਉਂ ਨਹੀਂ?' ਉਥੇ ਇਕ ਹੋਰ ਯੂਜ਼ਰ ਨੇ ਲਿਖਿਆ, 'ਤੁਸੀਂ ਉਸ ਨੂੰ ਕਿਉਂ ਸਮਝਾ ਰਹੇ ਹੋ ਕਿ ਕੀ ਕਰਨਾ ਹੈ। ਉਸ ਨੂੰ ਪਤਾ ਹੈ ਕਿ ਕੀ ਕਰਨਾ ਚਾਹੀਦਾ ਹੈ।'
ਦੱਸਣਯੋਗ ਹੈ ਕਿ ਮੰਦਾਨਾ ਕਰੀਮੀ 'ਬਿੱਗ ਬੌਸ' ਦੇ ਸੀਜ਼ਨ 9 'ਚ ਨਜ਼ਰ ਆ ਚੁੱਕੀ ਹੈ। ਉਸ ਨੇ 'ਰੌਏ', 'ਭਾਗ ਜੌਨੀ' ਤੇ 'ਕਯਾ ਕੂਲ ਹੈ ਹਮ 3' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਇਨ੍ਹੀਂ ਦਿਨੀਂ ਉਹ ਸਿੰਗਲ ਹੈ ਤੇ ਕੁਝ ਸਮਾਂ ਪਹਿਲਾਂ ਆਪਣੇ ਪਤੀ ਗੌਰਵ ਗੁਪਤਾ ਦੇ ਖਿਲਾਫ ਘਰੇਲੂ ਹਿੰਸਾ ਦਾ ਦੋਸ਼ ਲਗਾਉਣ ਕਾਰਨ ਸੁਰਖੀਆਂ 'ਚ ਆਈ ਸੀ।


Tags: Mandana Karimi Viral Video Cigarette Instagram Bigg Boss

Edited By

Rahul Singh

Rahul Singh is News Editor at Jagbani.