ਜਲੰਧਰ (ਬਿਊਰੋ) : ਬਚਪਨ ਦੇ ਦਿਨ ਹਰ ਕਿਸੇ ਨੂੰ ਪਿਆਰੇ ਲੱਗਦੇ ਹਨ ਕਿਉਂਕਿ ਇਸ ਅਭੋਲ ਉਮਰ 'ਚ ਬੱਚਿਆਂ ਨੂੰ ਕਿਸੇ ਵੀ ਗੱਲ ਦਾ ਅੰਦਾਜ਼ਾ ਨਹੀਂ ਹੁੰਦਾ ਕਿ ਅੱਗੇ ਜਾ ਕੇ ਜ਼ਿੰਦਗੀ ਉਨ੍ਹਾਂ ਲਈ ਸੌਖੀ ਹੋਵੇਗੀ ਜਾਂ ਫਿਰ ਔਖੀ। ਬਚਪਨ ਅਜਿਹਾ ਸਮਾਂ ਹੁੰਦਾ ਹੈ ਜਦੋਂ ਅਸੀਂ ਦੁਨੀਆ ਦੇ ਦੁੱਖਾਂ-ਸੁੱਖਾਂ ਅਤੇ ਜ਼ਿੰਦਗੀ ਦੇ ਹੋਰ ਉਤਰਾਅ ਚੜ੍ਹਾਅ ਤੋਂ ਬੇਖਬਰ ਹੁੰਦੇ ਹਾਂ ਅਤੇ ਸਾਡਾ ਸਾਰਾ ਧਿਆਨ ਸਿਰਫ ਖੇਡਣ ਤੇ ਮਸਤੀ ਕਰਨ 'ਚ ਬਤੀਤ ਹੁੰਦਾ ਹੈ।
ਅੱਜ ਅਸੀਂ ਇਕ ਅਜਿਹੀ ਹੀ ਸ਼ਖਸੀਅਤ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਆਪਣੀ ਅਦਾਕਾਰੀ ਦੀ ਬਦੌਲਤ ਆਪਣੀ ਖਾਸ ਜਗ੍ਹਾ ਲੋਕਾਂ 'ਚ ਬਣਾਈ ਅਤੇ ਆਪਣੇ ਅੰਦਰ ਦੇ ਹੁਨਰ ਨਾਲ ਲੋਕਾਂ ਦੇ ਦਿਲਾਂ ਨੂੰ ਲੁੱਟਿਆ।
ਇਸ ਖੂਬਸੂਰਤ ਨਾਇਕਾ ਨੇ ਪਾਲੀਵੁੱਡ ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਵੀ ਦਿੱਤੀਆਂ ਹਨ।
ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪਾਲੀਵੁੱਡ ਫਿਲਮ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਮੈਂਡੀ ਤੱਖੜ ਦੀ, ਜਿਨ੍ਹਾਂ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਬਚਪਨ ਦੀ ਇਕ ਤਸਵੀਰ ਸਾਂਝੀ ਕੀਤੀ ਹੈ।
ਇਸ ਤਸਵੀਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਮੈਂਡੀ ਤੱਖੜ ਇਨ੍ਹੀਂ ਦਿਨੀਂ ਆਪਣੇ ਬਚਪਨ ਦੀਆਂ ਯਾਦਾਂ ਨੂੰ ਤਾਜਾ ਕਰ ਰਹੀ ਹੈ।
ਮੈਂਡੀ ਤੱਖੜ ਨੇ ਆਪਣੇ ਬਚਪਨ ਦੀ ਤਸਵੀਰ ਸ਼ੇਅਰ ਕਰਦਿਆ ਲਿਖਿਆ ਹੈ , ''ਮੇਰੇ ਬਚਪਨ ਦੀ ਤਸਵੀਰ।''
ਦੱਸ ਦੇਈਏ ਕਿ ਮੈਂਡੀ ਤੱਖੜ ਵਲੋਂ ਸ਼ੇਅਰ ਕੀਤੀ ਬਚਪਨ ਦੀ ਤਸਵੀਰ ਨੂੰ ਫੈਨਜ਼ ਵਲੋਂ ਕਾਫੀ ਲਾਈਕਸ ਮਿਲ ਰਹੇ ਹਨ।
ਇਸ ਤਸਵੀਰ 'ਚ ਮੈਂਡੀ ਤੱਖੜ ਕਾਫੀ ਮਾਸੂਮ ਤੇ ਕਿਊਟ ਲੱਗ ਰਹੀ ਹੈ। ਇਸ ਤਸਵੀਰ 'ਚ ਵੀ ਉਹ ਓਨੇ ਹੀ ਕਿਊਟ ਲੱਗ ਰਹੇ ਹਨ, ਜਿੰਨੇ ਕਿ ਹੁਣ ਖੂਬਸੂਰਤ ਨਜ਼ਰ ਆਉਂਦੀ ਹੈ।