FacebookTwitterg+Mail

ਪੰਜਾਬੀ ਅਦਾਕਾਰਾ ਮੈਂਡੀ ਤੱਖਰ ਫਸ ਸਕਦੀ ਹੈ ਪੁਲਸ ਦੇ ਸ਼ਿਕੰਜੇ 'ਚ, ਇਹ ਹੈ ਪੂਰਾ ਮਾਮਲਾ

mandy takhar
25 October, 2017 03:39:07 PM

ਜਲੰਧਰ(ਬਿਊਰੋ)— ਪਾਲੀਵੁੱਡ ਇੰਡਸਟਰੀ ਦੀ ਨਾਮੀ ਅਦਾਕਾਰਾ ਮੈਂਡੀ ਤੱਖਰ ਇਕ ਵਾਰ ਫਿਰ ਕਾਨੂੰਨੀ ਸ਼ਿਕੰਜੇ 'ਚ ਫਸ ਗਈ ਹੈ। ਇਸ ਵਾਰ ਮੈਂਡੀ ਤੱਖਰ 'ਤੇ ਇਕ ਆਰਟਿਸਟ ਏਜੰਟ (ਕਲਾਕਾਰ) ਦਾ ਕਮੀਸ਼ਨ ਦੱਬਣ ਦਾ ਦੋਸ਼ ਲੱਗਿਆ ਹੈ। ਇਸ ਮਾਮਲੇ 'ਚ ਉਸ ਖਿਲਾਫ ਮੁੰਬਈ ਦੀ ਵਰਸੋਆ ਪੁਲਸ ਨੇ ਐਫ. ਆਈ. ਆਰ. ਦਰਜ ਕੀਤੀ ਹੈ। ਸ਼ਿਕਾਇਤ ਕਰਤਾ ਨੇ ਕਥਿਤ ਦੋਸ਼ ਲਾਇਆ ਹੈ ਕਿ ਮੈਂਡੀ ਤੱਖਰ ਨਾਲ ਉਸ ਦਾ ਸਮਝੌਤਾ ਹੋਇਆ ਸੀ ਕਿ, ਉਹ 12 ਮਹੀਨਿਆਂ ਤੱਕ ਉਸ ਦਾ ਪੰਜਾਬ ਟੈਰਾਟਿਰੀ ਦਾ ਹਰ ਤਰ੍ਹਾਂ ਦਾ ਕੰਮ ਮੈਨੇਜ ਕਰੇਗਾ, ਜਿਸ 'ਚ ਫ਼ਿਲਮਾਂ, ਈਵੈਂਟ, ਪ੍ਰੋਮੋਸ਼ਨ ਤੇ ਬਰਾਂਡਿੰਗ ਸਮੇਤ ਕੁਝ ਹੋਰ ਚੀਜ਼ਾਂ ਵੀ ਸ਼ਾਮਲ ਸਨ ਪਰ ਮੈਂਡੀ ਨੇ ਆਪਣੇ ਵਾਅਦੇ ਮੁਤਾਬਕ ਉਸ ਨੂੰ ਬਣਦਾ ਕਮਿਸ਼ਨ ਹੁਣ ਤੱਕ ਨਹੀਂ ਦਿੱਤਾ। ਸ਼ਿਕਾਇਤ ਕਰਤਾ ਮੁਤਾਬਕ ਮੈਂਡੀ ਲਗਾਤਾਰ ਕੰਮ ਕਰ ਰਹੀ ਹੈ ਪਰ ਉਹ ਆਪਣੀ ਕਮਾਈ 'ਚੋਂ ਉਸ ਨੂੰ ਨਿਯਮਾਂ ਮੁਤਾਬਕ ਉਸ ਦਾ ਕਮਿਸ਼ਨ ਨਹੀਂ ਦੇ ਰਹੀ। ਹਾਲਾਂਕਿ ਮੈਂਡੀ ਤੱਖਰ ਨੇ 'ਖਿੰਦੋ ਖੂੰਡੀ' ਫਿਲਮ 'ਚ ਅਹਿਮ ਭੂਮਿਕਾ ਨਿਭਾਈ ਹੈ। 3 ਨਵੰਬਰ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ 'ਸਰਦਾਰ ਮੁਹੰਮਦ' ਲਈ ਵੀ ਉਸ ਨੇ ਇਕ ਗੀਤ 'ਚ ਕੰਮ ਕੀਤਾ ਹੈ। ਇਨ੍ਹਾਂ ਫਿਲਮਾਂ ਅਤੇ ਈਵੈਂਟਸ 'ਚੋਂ ਮਿਲਣ ਵਾਲੇ ਪੈਸਿਆਂ 'ਚੋਂ ਕਥਿਤ ਉਸ ਦਾ ਕਮਿਸ਼ਨ ਵੀ ਬਣਦਾ ਸੀ ਪਰ ਉਸ ਨੂੰ ਨਹੀਂ ਦਿੱਤਾ ਗਿਆ। ਇਸ ਪੈਸੇ ਨੂੰ ਲੈ ਕੇ ਹੀ ਮੈਂਡੀ ਖਿਲਾਫ ਕਥਿਤ ਮਾਮਲਾ ਦਰਜ ਹੋਇਆ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੈਂਡੀ ਖਿਲਾਫ ਮੁਹਾਲੀ ਦੇ ਇਕ ਵਿਅਕਤੀ ਵੱਲੋਂ ਕਥਿਤ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਸ ਸਮੇਂ ਮੈਂਡੀ 'ਤੇ ਵਿਦੇਸ਼ ਸ਼ੋਅਜ਼ ਲਈ ਕੀਤੇ ਗਏ ਸਮਝੌਤੇ ਤੋਂ ਭੱਜਣ ਦਾ ਦੋਸ਼ ਲੱਗਿਆ ਸੀ।


Tags: Mandy TakharRabb Da RadioArdaas SardaarjiArtist Agentਮੈਂਡੀ ਤੱਖਰਆਰਟਿਸਟ ਏਜੰਟਮੀਸ਼ਨ ਦੱਬਣ ਦਾ ਦੋਸ਼