FacebookTwitterg+Mail

ਬਜ਼ਾਰ 'ਚ ਸਬਜ਼ੀਆਂ ਖਰੀਦਦੀ ਨਜ਼ਰ ਆਈ ਅਦਾਕਾਰਾ ਮੈਂਡੀ ਤੱਖਰ, ਵੀਡੀਓ ਵਾਇਰਲ

mandy takhar purchase vegetables in the market video viral
18 November, 2019 03:33:12 PM

ਜਲੰਧਰ (ਬਿਊਰੋ) — ਅਦਾਕਾਰਾ ਮੈਂਡੀ ਤੱਖਰ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਮੈਂਡੀ ਤੱਖਰ ਇਕ ਸਬਜ਼ੀਆਂ ਵਾਲੇ ਤੋਂ ਸਬਜ਼ੀਆਂ ਖਰਦੀਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਉਨ੍ਹਾਂ ਦੇ ਕਿਸੇ ਫਿਲਮ ਦਾ ਸੀਨ ਹੋ ਸਕਦਾ ਹੈ, ਜਿਸ ਲਈ ਉਹ ਐਕਟ ਕਰਦੇ ਹੋਏ ਨਜ਼ਰ ਆ ਰਹੇ ਹਨ। ਜਿਵੇਂ ਵੀਡੀਓ 'ਚ ਨਜ਼ਰ ਆ ਰਿਹਾ ਹੈ ਇਹ ਵੀਡੀਓ ਪੰਜਾਬ ਦੇ ਕਿਸੇ ਇਲਾਕੇ ਭੋਗਲਾ ਦਾ ਹੈ। ਮੈਂਡੀ ਤੱਖਰ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ। ਇਸ ਵੀਡੀਓ 'ਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।

 

ਮੈਂਡੀ ਤੱਖਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਕਈ ਪ੍ਰੋਜੈਕਟਸ 'ਚ ਰੁੱਝੇ ਹੋਏ ਹਨ ਅਤੇ ਪਿੱਛੇ ਜਿਹੇ ਉਨ੍ਹਾਂ ਦੀ ਫਿਲਮ 'ਲੁਕਣਮੀਚੀ' ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਉਸ ਤੋਂ ਬਾਅਦ 'ਸਾਕ' ਫਿਲਮ ਜੋ ਕਿ ਰਿਸ਼ਤਿਆਂ ਦੀ ਅਹਿਮੀਅਤ ਅਤੇ ਸੱਚੇ ਪਿਆਰ ਨੂੰ ਦਰਸਾਉਂਦੀ ਸੀ। ਇਨ੍ਹਾਂ ਦੋਵਾਂ ਫਿਲਮਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਫਿਲਮ 'ਚ ਮੈਂਡੀ ਦੇ ਨਾਲ ਜੋਬਨਪ੍ਰੀਤ ਨਜ਼ਰ ਆਏ ਸਨ। ਇਸ ਤੋਂ ਇਲਾਵਾ ਮੈਂਡੀ ਹੋਰ ਕਈ ਪ੍ਰੋਜੈਕਟਸ 'ਤੇ ਵੀ ਕੰਮ ਕਰ ਰਹੀ ਹੈ।


Tags: Mandy TakharPurchase VegetablesMarketVideo ViralPunjabi Celebrity

Edited By

Sunita

Sunita is News Editor at Jagbani.