ਜਲੰਧਰ— ਮੈਂਡੀ ਤੱਖੜ ਆਪਣੀ ਅਗਲੀ ਪੰਜਾਬੀ ਫਿਲਮ ਦੀ ਸ਼ੂਟਿੰਗ ਲਈ ਪੰਜਾਬ ਪਰਤੀ ਹੈ। ਫਿਲਮ ਦਾ ਨਾਂ 'ਰੱਬ ਦਾ ਰੇਡੀਓ' ਹੈ, ਜਿਹੜੀ 90 ਦੇ ਦਹਾਕੇ ਦੇ ਪੰਜਾਬ ਨੂੰ ਦਰਸਾਏਗੀ। ਫਿਲਮ ਦੀ ਸ਼ੂਟਿੰਗ 19 ਦਸੰਬਰ ਤੋਂ ਸ਼ੁਰੂ ਹੋਵੇਗੀ ਪਰ ਉਸ ਤੋਂ ਪਹਿਲਾਂ ਹੀ ਮੈਂਡੀ ਨੇ ਸੈੱਟ ਤੋਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।
ਫਿਲਮ ਰਾਹੀਂ ਪੰਜਾਬੀ ਗੀਤਕਾਰ ਤੋਂ ਗਾਇਕ ਬਣੇ ਤਰਸੇਮ ਜੱਸੜ ਵੀ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਫਿਲਮ ਦੀ ਕਹਾਣੀ ਭਾਬੀ ਤੇ ਨਨਾਣ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਰੱਬ ਨਾਲ ਦਰਸ਼ਕਾਂ ਨੂੰ ਜੋੜਨ ਦੀ ਚਾਹ ਰੱਖਦੀ ਹੈ। ਫਿਲਮ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ ਤੇ ਇਸ ਦਾ ਨਿਰਦੇਸ਼ਨ ਤਰਨ ਕਰ ਰਹੇ ਹਨ। 'ਬੰਬੂਕਾਟ' ਫਿਲਮ ਰਾਹੀਂ ਪ੍ਰਸਿੱਧ ਹੋਈ ਅਭਿਨੇਤਰੀ ਸਿਮੀ ਚਾਹਲ ਵੀ 'ਰੱਬ ਦਾ ਰੇਡੀਓ' 'ਚ ਮੁੱਖ ਭੂਮਿਕਾ ਨਿਭਾਅ ਰਹੀ ਹੈ। ਸਾਡੇ ਵਲੋਂ ਮੈਂਡੀ ਤੱਖੜ ਨੂੰ 'ਰੱਬ ਦਾ ਰੇਡੀਓ' ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਤੇ ਉਮੀਦ ਕਰਦੇ ਹਾਂ ਕਿ ਫਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰੇਗੀ।