ਜਲੰਧਰ (ਬਿਊਰੋ) - ਬਾਲੀਵੁੱਡ ਦੀਆਂ ਕਈ ਹਿੱਟ ਫਿਲਮਾਂ ਦਾ ਹਿੱਸਾ ਰਹਿ ਚੁੱਕੀ ਖੂਬਸੂਰਤ ਅਦਾਕਾਰਾ ਮੈਂਡੀ ਤੱਖਰ ਅੱਜਕਲ ਗਰਮੀ ਦੇ ਨਜ਼ਾਰੇ ਪੰਜਾਬ 'ਚ ਨਹੀਂ ਬਲਕਿ ਵਿਦੇਸ਼ਾਂ 'ਚ ਲੈ ਰਹੀ ਹੈ।ਮੈਂਡੀ ਤੱਖਰ ਇਨ੍ਹੀਂ ਦਿਨੀਂ ਯੂਰਪ ਦੇ ਕਰੋਸ਼ੀਆ 'ਚ ਘੁੰਮ ਰਹੀ ਹੈ।ਮੈਂਡੀ ਨੇ ਉਥੇ ਗਰਮੀ ਦਾ ਆਨੰਦ ਲੈਂਦੇ ਦੀਆਂ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ।ਮੈਂਡੀ ਤੱਖਰ ਸਵੀਮਿੰਗ ਪੂਲ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ।
ਮੈਂਡੀ ਤੱਖਰ ਨੇ ਆਪਣੀਆਂ ਤਸਵੀਰਾਂ ਨਾਲ ਆਪਣੀ ਭੈਣ ਕੈਮੀ ਤੱਖਰ ਦੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਤਸਵੀਰ ਦੀ ਕੈਪਸ਼ਨ 'ਚ ਮੈਂਡੀ ਨੇ ਲਿਖਿਆ ਹੈ।'' I Love you so much !! @kammytakhar So Happy you are happily doing the marriage thing soon ! you’re my baby for life.. Soon to be the most beautiful Bride ! 💕 #henweekend ''ਇਸ ਦਾ ਮਤਲਬ ਇਹ ਹੈ ਕਿ ਮੈਂਡੀ ਦੀ ਭੈਣ ਜਲਦ ਹੀ ਵਿਆਹ ਕਰਵਾਉਣ ਜਾ ਰਹੀ ਹੈ ਤੇ ਮੈਂਡੀ ਨੇ ਇਸ ਤਸਵੀਰ ਨਾਲ ਇਹ ਖੁਸ਼ੀ ਵਾਲੀ ਗੱਲ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ।
ਦੱਸ ਦੇਈਏ ਕਿ ਮੈਂਡੀ ਤੱਖਰ ਪੰਜਾਬੀ ਸਿਨੇਮਾ ਦੀ ਸਰਗਰਮ ਅਦਾਕਾਰਾ ਹੈ। ਹਾਲ ਹੀ 'ਚ ਉਸ ਦੀ ਪੰਜਾਬੀ ਫਿਲਮ 'ਲੁਕਣ ਮੀਚੀ' ਰਿਲੀਜ਼ ਹੋਈ ਸੀ। ਇਸ ਸਾਲ ਮੈਂਡੀ ਤੱਖਰ ਦੀਆਂ 5 ਦੇ ਕਰੀਬ ਪੰਜਾਬੀ ਫਿਲਮਾਂ ਰਿਲੀਜ਼ ਹੋਣਗੀਆਂ।