FacebookTwitterg+Mail

ਸੱਸ-ਨੂੰਹ ਨਹੀਂ, ਸਹੁਰੇ-ਜਵਾਈ ਦਾ ਹੈ ਇਹ 'ਮੰਗਲਮ ਦੰਗਲਮ'

mangalam dangalam
13 November, 2018 12:10:46 PM

ਮੁੰਬਈ (ਹਰਲੀਨ ਕੌਰ)— ਮੰਗਲ ਕੰਮ ਲਈ ਸਭ ਮੰਗਲ ਹੀ ਮੰਗਲ ਹੋਣਾ ਚਾਹੀਦਾ ਹੈ ਪਰ ਮੰਗਲ ਦੇ ਨਾਲ ਜੇਕਰ ਦੰਗਲ ਹੋ ਜਾਵੇ ਤਾਂ ਕੀ ਹੋਵੇਗਾ? ਕੁਝ ਅਜਿਹੇ ਹੀ ਦੰਗਲ ਨੂੰ ਹਾਸਿਆਂ ਦੇ ਠਹਾਕੇ ਨਾਲ 'ਸੋਨੀ ਸਬ' ਲਿਆ ਰਿਹਾ ਹੈ ਤੁਹਾਡੇ ਸਾਰਿਆਂ ਲਈ 'ਮੰਗਲਮ ਦੰਗਲਮ : ਕਭੀ ਪਿਆਰ ਕਭੀ ਵਾਰ', ਜਿਸ 'ਚ ਤੁਹਾਨੂੰ ਇਕ ਸਹੁਰੇ ਤੇ ਉਸ ਦੇ ਜਵਾਈ ਵਿਚਾਲੇ ਦਿਖਾਈ ਦੇਵੇਗਾ ਮੰਗਲ ਵਾਲਾ ਦੰਗਲ। ਇਸ ਸ਼ੋਅ ਦੀ ਕਹਾਣੀ ਇਕ ਹੋਣ ਵਾਲੇ ਜਵਾਈ ਅਰਜੁਨ ਯਾਨੀ ਕਰਣਵੀਰ ਤੇ ਉਸ ਦੇ ਸੰਭਾਵਿਤ ਸਹੁਰੇ ਸੰਜੀਵ ਸਕਲੇਚਾ ਯਾਨੀ ਮਨੋਜ ਜੋਸ਼ੀ ਦੇ ਆਲੇ-ਦੁਆਲੇ ਘੁੰਮਦੀ ਹੈ। ਇਕ ਪਾਸੇ ਜਿਥੇ ਅਰਜੁਨ ਸੰਜੀਵ ਦੇ ਸਾਹਮਣੇ ਇਹ ਸਾਬਿਤ ਕਰਨ ਦੀ ਆਪਣੇ ਵਲੋਂ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਉਸ ਦੀ ਬੇਟੀ ਲਈ ਸਭ ਤੋਂ ਚੰਗਾ ਲੜਕਾ ਹੈ, ਉਥੇ ਹੀ ਦੂਜੇ ਪਾਸੇ ਸੰਜੀਵ ਨੂੰ ਲੱਗਦਾ ਹੈ ਕਿ ਉਸ ਦੀ ਰਾਜਕੁਮਾਰੀ ਨੂੰ ਇਸ ਦੁਨੀਆ ਦਾ ਸਭ ਤੋਂ ਚੰਗਾ ਲੜਕਾ ਮਿਲਣਾ ਚਾਹੀਦਾ ਹੈ।


ਇਸੇ ਕਾਰਨ ਦੰਗਲ ਵਰਗੀਆਂ ਸੰਭਾਵਨਾਵਾਂ ਬਣਦੀਆਂ ਰਹਿੰਦੀਆਂ ਹਨ। ਮਨੋਜ ਜੋਸ਼ੀ, ਜੋ ਇਕ ਬਿਹਤਰੀਨ ਕਲਾਕਾਰ ਹੈ, ਨੇ ਆਪਣੇ ਫਿਲਮ ਕਰੀਅਰ ਤੇ ਟੀ. ਵੀ. ਸੀਰੀਅਲ ਕਰਨ ਬਾਰੇ ਗੱਲ ਕਰਦਿਆਂ ਦੱਸਿਆ, ''ਪਹਿਲੀ ਵਾਰ ਟੀ. ਵੀ. 'ਤੇ ਸੱਸ-ਨੂੰਹ ਨਹੀਂ, ਸਗੋਂ ਸਹੁਰੇ-ਜਵਾਈ ਦੀ ਅਨੋਖੀ ਕਹਾਣੀ ਨੂੰ ਦਿਖਾਇਆ ਜਾਵੇਗਾ ਯਾਨੀ ਕਿ ਇਹ ਮੰਗਲ ਵਾਲਾ ਦੰਗਲ ਹੋਵੇਗਾ। ਇਸ ਤਰ੍ਹਾਂ ਦੇ ਵਿਸ਼ੇ 'ਤੇ ਪਹਿਲੀ ਵਾਰ ਅਜਿਹਾ ਸ਼ੋਅ ਬਣਿਆ ਹੈ ਕਿਉਂਕਿ ਅਜਿਹੇ ਸੁਮੇਲ ਵਾਲਾ ਕਿਰਦਾਰ ਮੈਂ ਕਦੇ ਨਹੀਂ ਕੀਤਾ। ਅੱਜ ਦੇ ਸਮੇਂ 'ਚ ਟੀ. ਵੀ. ਨੇ ਵੀ ਕਰਵਟ ਲੈ ਲਈ ਹੈ, ਇਹ ਸ਼ੋਅ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਨੂੰ ਬੰਨ੍ਹ ਕੇ ਰੱਖੇਗਾ। ਜਿਸ ਲਈ ਹਰ ਵਾਰ ਫੈਨਜ਼ ਨੂੰ ਉਤਸੁਕਤਾ ਹੀ ਹੋਵੇਗੀ ਕਿ ਅੱਗੇ ਕੀ ਹੋਵੇਗਾ।''


'ਮੰਗਲਮ ਦੰਗਲਮ' ਵਿਚ ਜਵਾਈ ਦਾ ਕਿਰਦਾਰ ਨਿਭਾਅ ਰਹੇ ਕਰਣਵੀਰ ਨੇ ਦੱਸਿਆ, ''ਕਿਵੇਂ ਇਕ ਪਿਤਾ ਆਪਣੀ ਬੇਟੀ ਲਈ ਹਰ ਖੁਸ਼ੀ ਦੀ ਚਾਹਤ 'ਚ ਇਕ ਲੜਕੇ ਦਾ ਟੈਸਟ ਲੈਂਦਾ ਹੈ, ਜਿਸ ਲਈ ਅਰਜੁਨ ਯਾਨੀ ਮੇਰੇ ਕਿਰਦਾਰ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਕਦੇ ਅਖਾੜੇ 'ਚ ਤਾਂ ਕਦੇ ਰਾਕੇਟ 'ਤੇ ਬੈਠ ਕੇ ਮੈਨੂੰ ਆਪਣੇ ਪ੍ਰਫੈਕਟ ਹੋਣ ਦਾ ਸਬੂਤ ਦੇਣਾ ਪਿਆ। ਅਰਜੁਨ ਨੇ ਇਕ ਬਹੁਤ ਹੀ ਮੁਸ਼ਕਿਲ ਕੰਮ ਕਰਨਾ ਹੈ ਤੇ ਉਹ ਹੈ ਰੂਮੀ ਦੇ ਪਿਤਾ ਨੂੰ ਸਮਝਾਉਣਾ ਕਿ ਉਹ ਰੂਮੀ ਨਾਲ ਵਿਆਹ ਕਰਨ ਲਈ ਸਭ ਤੋਂ ਚੰਗਾ ਲੜਕਾ ਹੈ। ਇਸ ਦੇ ਨਾਲ ਅਰਜੁਨ ਤੇ ਸੰਜੀਵ ਵਿਚਾਲੇ ਇਕ ਖਿੱਚੋਤਾਣ ਸ਼ੁਰੂ ਹੋ ਜਾਂਦੀ ਹੈ। ਇਕ ਪਾਸੇ ਜਿਥੇ ਅਰਜੁਨ ਰੂਮੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ, ਉਥੇ ਹੀ ਦੂਜੇ ਪਾਸੇ ਸੰਜੀਵ ਅਰਜੁਨ ਨੂੰ ਹਰ ਹਾਲ 'ਚ ਆਪਣੀ ਬੇਟੀ ਤੋਂ ਦੂਰ ਰੱਖਣਾ ਚਾਹੁੰਦਾ ਹੈ।''


ਇਸ ਸ਼ੋਅ ਦਾ ਪ੍ਰਸਾਰਣ 13 ਨਵੰਬਰ ਤੋਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 7:30 ਵਜੇ 'ਸੋਨੀ ਸਬ' ਉੱਤੇ ਕੀਤਾ ਜਾਵੇਗਾ। ਜਿਥੇ ਹੈਂਡਸਮ ਐਲਿਜੀਬਲ ਬੈਚੁਲਰ ਨੂੰ ਦੇਣੀ ਹੋਵੇਗੀ ਸਖਤ ਪ੍ਰੀਖਿਆ, ਜੋ ਸੰਭਾਵਿਤ ਸਹੁਰੇ ਸੰਜੀਵ ਸਕਲੇਚਾ ਨੂੰ ਹਰ ਹਾਲ 'ਚ ਇੰਪ੍ਰੈੱਸ ਕਰ ਕੇ ਉਸ ਦੀ ਬੇਟੀ ਨਾਲ ਕਰਵਾਉਣਾ ਚਾਹੁੰਦਾ ਹੈ ਵਿਆਹ। ਹੁਣ ਇਸ ਵਿਆਹ ਲਈ ਅਰਜੁਨ ਕਿਹੜੀਆਂ ਪ੍ਰੀਖਿਆਵਾਂ 'ਚੋਂ ਪਾਸ ਹੁੰਦਾ ਹੈ ਤੇ ਕਿਸ 'ਚ ਫੇਲ, ਇਹ ਤੁਸੀਂ ਦੇਖੋਗੇ ਇਸ ਸ਼ੋਅ 'ਚ।


Tags: Mangalam Dangalam Manoj Joshi SAB TV Sanjeev Saklecha Manisha Rawat

About The Author

sunita

sunita is content editor at Punjab Kesari