FacebookTwitterg+Mail

ਡਾਇਰੈਕਟਰ ਮਣੀਰਤਨਮ ਨੂੰ ਮਿਲੀ ਫੋਨ 'ਤੇ ਬੰਬ ਨਾਲ ਉਡਾਉਣ ਦੀ ਧਮਕੀ, FIR ਦਰਜ

mani ratnam bomb threat
03 October, 2018 02:58:53 PM

ਮੁੰਬਈ(ਬਿਊਰੋ)— ਮਸ਼ਹੂਰ ਡਾਇਰੈਕਟਰ ਮਣੀਰਤਨਮ ਨੂੰ ਗਾਂਧੀ ਜਯੰਤੀ ਦੇ ਦਿਨ ਫੋਨ 'ਤੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਦਰਅਸਲ, ਇਹ ਧਮਕੀ ਉਸ ਨੂੰ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'Chekka Chivantha Vaanam' ਕਾਰਨ ਆਈ ਹੈ। ਬੀਤੇ ਸ਼ੁੱਕਰਵਾਰ ਨੂੰ ਹੀ ਇਹ ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਕੀਤੀ ਗਈ ਹੈ। ਇਹ ਮਣੀਰਤਨਮ ਦੀ ਹਾਲ ਹੀ 'ਚ ਆਈ ਸਭ ਤੋਂ ਜ਼ਿਆਦਾ ਹਿੱਟ ਫਿਲਮਾਂ 'ਚੋਂ ਇਕ ਹੈ। 
ਮਣੀਰਤਮ ਨੂੰ ਮਿਲੀ ਫੋਨ 'ਤੇ ਧਮਕੀ
ਸਾਊਥ ਤੇ ਹਿੰਦੀ ਫਿਲਮਾਂ ਦੇ ਮਸ਼ਹੂਰ ਡਾਇਰੈਕਟਰ ਮਣੀਰਤਨਮ ਨੂੰ ਕਿਸੇ ਸ਼ਖਸ ਨੇ ਫੋਨ 'ਤੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਦਰਅਸਲ ਇਹ ਧਮਕੀ ਉਸ ਨੂੰ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'Chekka Chivantha Vaanam' ਕਾਰਨ ਮਿਲੀ ਹੈ। ਕਿਹਾ ਜਾ ਰਿਹਾ ਹੈ ਕਿ ਕੁਝ ਲੋਕਾਂ ਨੂੰ ਫਿਲਮ ਦੇ ਡਾਇਲਾਗਜ਼ ਪਸੰਦ ਨਹੀਂ ਆਏ, ਜਿਸ ਕਾਰਨ ਉਸ ਨੇ ਡਾਇਰੈਕਟਰ ਦੇ ਚੇਨਈ ਵਾਲੇ ਦਫਤਰ 'ਚ ਫੋਨ ਕਰਕੇ ਅਜਿਹੀ ਧਮਕੀ ਦਿੱਤੀ ਹੈ।
ਪੁਲਸ ਕਰ ਰਹੀ ਹੈ ਜਾਂਚ
ਦੱਸ ਦੇਈਏ ਕਿ ਪੁਲਸ ਇਸ ਸਮੇਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮਣੀਰਤਮ ਦੇ ਦਫਤਰ 'ਚ ਇਹ ਫੋਨ ਆਇਆ ਕਿਥੋਂ ਸੀ। ਇਸ ਮਾਮਲੇ ਨੂੰ ਲੈ ਕੇ ਮਣੀਰਤਨਮ ਨੇ ਇਕ ਐੱਫ. ਆਈ. ਆਰ. ਵੀ ਦਰਜ ਕਰਵਾਈ ਹੈ ਅਤੇ ਕਾਨੂੰਨ ਤੋਂ ਮਦਦ ਮੰਗੀ ਹੈ। ਬੀਤੇ ਸ਼ੁੱਕਰਵਾਰ ਯਾਨੀ 28 ਸਤੰਬਰ ਨੂੰ ਹੀ ਮਣੀਰਤਮ ਦੀ ਇਹ ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਇਸ ਫਿਲਮ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ।


Tags: Chekka Chivantha Vaanam Mani Ratnam Allirajah Subaskaran Bomb Threat Prakash Raj Arvind Swamy Arun Vijay Simbu Vijay Sethupathi

Edited By

Sunita

Sunita is News Editor at Jagbani.