ਮੁੰਬਈ(ਬਿਊਰੋ)— ਕੰਗਨਾ ਰਣੌਤ ਦੀ ਫਿਲਮ 'ਮਣੀਕਰਣਿਕਾ' ਅਗਲੇ ਸਾਲ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਫੱਸੀ ਨਜ਼ਰ ਆ ਰਹੀ ਹੈ। ਐਕਟਰ ਐਂਡੀ ਵੌਨ ਈਚ ਨੇ ਨਿਰਮਾਤਾਵਾਂ 'ਤੇ ਫੀਸ ਦਾ ਪੂਰਾ ਭੁਗਤਾਨ ਨਾ ਕਰਨ ਦਾ ਦੋਸ਼ ਲਗਾਇਆ ਹੈ। ਫਿਲਮ 'ਚ ਕੰਗਨਾ ਲੀਡ ਰੋਲ 'ਚ ਹੈ ਅਤੇ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੀ ਭੂਮਿਕਾ ਨਿਭਾ ਰਹੀ ਹੈ। ਫਿਲਮ ਦਾ ਪ੍ਰੋਡਕਸ਼ਨ ਜੀ ਸਟੂਡੀਓਜ਼ ਨੇ ਕਮਲ ਜੈਨ ਅਤੇ ਨਿਸ਼ਾਂਤ ਜੈਨ ਨਾਲ ਮਿਲ ਕੇ ਕੀਤਾ ਹੈ। ਐਕਟਰ ਵੌਨ ਈਚ ਨੇ ਫਿਲਮ 'ਚ ਅੰਗਰੇਜ ਅਫਸਰ ਦੀ ਭੂਮਿਕਾ ਨਿਭਾਈ ਹੈ।
ਫਿਲਮ ਦਾ ਟਰੇਲਰ ਮੰਗਲਵਾਰ ਨੂੰ ਰਿਲੀਜ਼ ਕੀਤਾ ਗਿਆ ਅਤੇ ਦੇਖਦੇ ਹੀ ਦੇਖਦੇ ਯੂਟਿਊਬ 'ਤੇ ਵਾਇਰਲ ਹੋ ਗਿਆ। ਉੱਧਰ, ਐਕਟਰ ਵੌਨ ਈਚ ਨੇ ਸੋਸ਼ਲ ਮੀਡੀਆ 'ਤੇ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ,''ਅੱਜ ਮਣੀਕਰਣਿਕਾ' ਦਾ ਟਰੇਲਰ ਰਿਲੀਜ਼ ਕੀਤਾ ਗਿਆ। ਮੈਨੂੰ ਹੁਣ ਵੀ ਪ੍ਰੋਡਕਸ਼ਨ ਹਾਊਸ ਤੋਂ ਆਪਣੇ ਕੰਮ ਲਈ ਪੂਰਾ ਪੈਸਾ ਨਹੀਂ ਦਿੱਤਾ ਗਿਆ ਹੈ, ਹਾਲਾਂਕਿ ਬਾਅਦ 'ਚ ਵਾਚ ਨੇ ਆਪਣਾ ਇਹ ਟਵੀਟ ਸੋਸ਼ਲ ਮੀਡੀਆ ਤੋਂ ਹਟਾ ਵੀ ਲਿਆ। ਗੱਲ ਕਰੀਏ ਫਿਲਮ ਦੀ ਤਾਂ ਇਸ 'ਚ ਨਾ ਸਿਰਫ ਕੰਗਨਾ ਨੇ ਐਕਟਿੰਗ ਕੀਤੀ ਹੈ ਸਗੋਂ ਇਸ ਦੇ ਪੈਚ ਵਰਕ ਸੀਂਸ ਦਾ ਨਿਰਦੇਸ਼ਨ ਵੀ ਉਨ੍ਹਾਂ ਨੇ ਕੀਤਾ ਹੈ।