FacebookTwitterg+Mail

'Manikarnika' ਫਿਲਮ ਦਾ ਪੋਸਟਰ ਰਿਲੀਜ਼, ਸਿੰਗਾਸਨ 'ਤੇ ਬੈਠੀ ਦਿਖੀ ਕੰਗਨਾ

manikarnika
13 December, 2018 01:11:42 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੀ ਆਉਣ ਵਾਲੀ ਫਿਲਮ 'ਮਣੀਕਰਣਿਕਾ' ਦੇ ਕਈ ਪੋਸਟਰ ਰਿਲੀਜ਼ ਹੋ ਚੁੱਕੇ ਹਨ। ਹੁਣ ਫ਼ਿਲਮ ਦਾ ਇਕ ਹੋਰ ਪੋਸਟਰ ਰਿਲੀਜ਼ ਹੋਇਆ ਹੈ ਜਿਸ ਨਾਲ ਫ਼ਿਲਮ ਦੇ ਟਰੇਲਰ ਦੀ ਰਿਲੀਜ਼ ਡੇਟ ਦਾ ਵੀ ਐਲਾਨ ਹੋ ਗਿਆ ਹੈ। ਜੀ ਹਾਂ, ਕੰਗਨਾ ਦੀ 'ਮਣੀਕਰਨਿਕਾ' ਦਾ ਟਰੇਲਰ 18 ਦਸੰਬਰ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਫ਼ਿਲਮ 'ਚ ਕੰਗਨਾ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦਾ ਰੋਲ ਅਦਾ ਕਰ ਰਹੀ ਹੈ। ਇਸ ਦੇ ਨਾਲ ਹੀ ਟਰੇਲਰ ਲੌਂਚ ਇਵੈਂਟ ਵੀ ਕਾਫੀ ਵੱਡੇ ਪੱਧਰ 'ਤੇ ਹੋਵੇਗਾ।

 

ਇਸ 'ਚ ਕੰਗਨਾ ਨਾਲ ਫ਼ਿਲਮ ਦੀ ਬਾਕੀ ਸਾਰੀ ਟੀਮ ਸ਼ਿਰਕਤ ਕਰੇਗੀ। ਕੰਗਨਾ ਦੀ ਫ਼ਿਲਮ ਦੇ ਨਵੇਂ ਪੋਸਟਰ ਨੂੰ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕਰ ਸ਼ੇਅਰ ਕੀਤਾ ਹੈ। ਜੇਕਰ ਕੰਗਨਾ ਦੀ ਫ਼ਿਲਮ ਦੀ ਗੱਲ ਕਰੀਏ ਤਾਂ 'ਮਣੀਕਰਨਿਕਾ' 25 ਜਨਵਰੀ 2019 ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਚ' ਕੰਗਨਾ ਦੇ ਜ਼ਬਰਦਸਤ ਐਕਸ਼ਨ ਨਾਲ ਉਸ ਦੀ ਤਲਵਾਰਬਾਜ਼ੀ ਤੇ ਘੁੜਸਵਾਰੀ ਦਾ ਅੰਦਾਜ਼ ਵੀ ਦੇਖਣ ਨੂੰ ਮਿਲੇਗਾ।


Tags: ManikarnikaKangana RanautNew Poster

About The Author

manju bala

manju bala is content editor at Punjab Kesari