FacebookTwitterg+Mail

ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹੈ ਮਨਿੰਦਰ ਬੁੱਟਰ ਦਾ ਗੀਤ 'ਟੁੱਟ ਚੱਲੀ ਯਾਰੀ' (ਵੀਡੀਓ)

maninder butta punjabi song tutt chali yaari
23 April, 2020 08:48:13 AM

ਪੰਜਲੰਧਰ (ਵੈੱਬ ਡੈਸਕ) - ਪੰਜਾਬੀ ਗਾਇਕ ਮਨਿੰਦਰ ਬੁੱਟਰ ਦਾ ਗੀਤ 'ਟੁੱਟ ਚੱਲੀ ਯਾਰੀ' ਰਿਲੀਜ਼ ਹੁੰਦਿਆਂ ਹੀ ਟਰੈਂਡਿੰਗ ਵਿਚ ਛਾਇਆ ਹੋਇਆ ਹੈ। ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਮਨਿੰਦਰ ਬੁੱਟਰ ਦੇ ਇਸ ਗੀਤ ਦੇ ਬੋਲ ਬੱਬੂ ਵਲੋਂ ਸ਼ਿੰਗਾਰੇ ਗਏ ਹਨ, ਜਿਸ ਦਾ ਮਿਊਜ਼ਿਕ ਮਿਕਸ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦਾ ਸ਼ਾਨਦਾਰ ਵੀਡੀਓ ਵਿਦੇਸ਼ ਦੀਆਂ ਖੂਬਸੂਰਤ ਲੋਕੇਸ਼ਨਾਂ 'ਤੇ ਡਾਇਰੈਕਟਰ ਗਿਫ਼ਟੀ ਵਲੋਂ ਸ਼ੂਟ ਕੀਤਾ ਗਿਆ ਹੈ। 
ਦੱਸ ਦੇਈਏ ਕਿ ਗੀਤ 'ਟੁੱਟ ਚੱਲੀ ਯਾਰੀ' ਵਿਚ ਮਨਿੰਦਰ ਬੁੱਟਰ ਤੇ ਜੈਸਮੀਨ ਬਾਜਵਾ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਗੀਤ ਵਿਚ ਧੋਖੇ ਖਾ ਚੁੱਕੇ ਦਿਲ ਦੇ ਦਰਦ ਨੂੰ ਬਿਆਨ ਕੀਤਾ ਹੈ। ਇਸ ਗੀਤ ਨੂੰ ਵਾਈਟ ਹਿੱਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਸਾਲ 2014 ਵਿਚ ਮਨਿੰਦਰ ਬੁੱਟਰ 'ਯਾਰੀ' ਗੀਤ ਲੈ ਕੇ ਆਏ ਸਨ। ਮਨਿੰਦਰ ਬੁੱਟਰ ਦੇ ਇਸ ਗੀਤ ਨਾਲ ਨੇ ਸਭ ਦੇ ਦਿਲਾਂ ਨੂੰ ਛੂਇਆ ਸੀ। ਲੋਕਾਂ ਵਿਚ ਉਨ੍ਹਾਂ ਦਾ ਇਹ ਗੀਤ ਕਾਫੀ ਮਕਬੂਲ ਹੋਇਆ ਸੀ। 

ਜੇ ਗੱਲ ਕਰੀਏ ਮਨਿੰਦਰ ਬੁੱਟਰ ਦੀ ਤਾਂ ਉਹ ਇੰਨੀ ਦਿਨੀਂ ਆਪਣੇ ਆਲੇ-ਦੁਆਲੇ ਰਹਿੰਦੇ ਅਵਾਰਾ ਕੁੱਤਿਆਂ ਨੂੰ ਭੋਜਨ ਖਵਾ ਕੇ ਮਾਨਵਤਾ ਦੀ ਮਿਸਾਲ ਪੇਸ਼ ਕਰ ਰਹੇ ਹਨ। ਇਸ ਸਮੇਂ ਪੂਰਾ ਸੰਸਾਰ ਦੁੱਖ ਦੀ ਘੜੀ ਵਿਚੋਂ ਲੰਘ ਰਿਹਾ ਹੈ। ਕੋਰੋਨਾ ਨੇ ਚਾਰੇ ਪਾਸੇ ਹਾਹਾਕਾਰ ਮਚਾ ਰੱਖੀ ਹੈ। ਸਾਨੂੰ ਸਭ ਨੂੰ ਚਾਹੀਦਾ ਹੈ ਕਿ ਆਪਣੀ ਸਮਰੱਥਾ ਅਨੁਸਾਰ ਕਿਸੇ ਨਾ ਕਿਸੇ ਮਦਦ ਕਰਨੀ ਚਾਹੀਦੀ ਹੈ। ਸਾਨੂੰ ਸਭ ਨੂੰ ਸਰਕਾਰ ਵਲੋਂ ਦਿੱਤੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਘਰਾਂ ਵਿਚ ਹੀ ਰਹਿਣਾ ਚਾਹੀਦਾ ਹੈ ਤਾਂ ਜੋ ਕੋਰੋਨਾ ਖਿਲਾਫ ਚੱਲ ਰਹੀ ਜੰਗ ਨੂੰ ਜਿੱਤਿਆ ਜਾ ਸਕੇ।
Punjabi Bollywood Tadka   
 


Tags: Tutt Chali YaariManinder ButtarPunjabi SongGiftyMixSinghBabbuGunbir Singh SidhuManmord Sidhu

About The Author

sunita

sunita is content editor at Punjab Kesari