FacebookTwitterg+Mail

ਮਨਿੰਦਰ ਬੁੱਟਰ ਦਾ ਨਵਾਂ ਗੀਤ 'ਇੱਕ ਤੇਰਾ' ਰਿਲੀਜ਼ (ਵੀਡੀਓ)

maninder buttar new song ik tera out
22 August, 2019 11:29:56 AM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਸੰਗੀਤ ਜਗਤ 'ਚ ਮਕਬੂਲ ਹੋਣ ਵਾਲੇ ਪੰਜਾਬੀ ਗਾਇਕ ਮਨਿੰਦਰ ਬੁੱਟਰ ਦਾ ਨਵਾਂ ਗੀਤ 'ਇੱਕ ਤੇਰਾ' ਰਿਲੀਜ਼ ਹੋਇਆ ਹੋ ਗਿਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਮਨਿੰਦਰ ਬੁੱਟਰ ਦਾ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਗੀਤ 'ਇੱਕ ਤੇਰਾ' ਦੇ ਬੋਲ ਮਨਿੰਦਰ ਬੁੱਟਰ ਨੇ ਖੁਦ ਸ਼ਿੰਗਾਰੇ ਹਨ, ਜਿਸ ਨੂੰ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ। ਗੀਤ ਦੀ ਵੀਡੀਓ ਨੂੰ ਵਿਦੇਸ਼ 'ਚ ਫਿਲਮਾਇਆ ਗਿਆ ਹੈ। ਗੀਤ ਦੀ ਖਾਸ ਗੱਲ ਇਹ ਕਿ ਇਸ 'ਚ ਮਨਿੰਦਰ ਬੁੱਟਰ ਨਾਲ ਅਦਾਕਾਰਾ ਚਾਰਵੀ ਦੱਤਾ ਫੀਮੇਲ ਲੀਡ ਦਾ ਕਿਰਦਾਰ ਨਿਭਾਇਆ ਹੈ। ਮਨਿੰਦਰ ਬੁੱਟਰ ਦਾ ਇਹ ਸੋਲੋ ਗੀਤ ਹੈ।


ਦੱਸਣਯੋਗ ਹੈ ਕਿ ਮਨਿੰਦਰ ਬੁੱਟਰ ਨੇ ਸਾਲ 2012 'ਚ ਗੀਤ 'ਨਾਰਾਂ ਤੇ ਸਰਕਾਰਾਂ' ਨਾਲ ਸੰਗੀਤਕ ਸਫਰ ਦੀ ਸ਼ੁਰੂਆਤ ਕੀਤੀ ਸੀ ਪਰ ਇਹ ਗੀਤ ਬਹੁਤਾ ਮਕਬੂਲ ਨਹੀਂ ਹੋਇਆ ਸੀ। ਉਨ੍ਹਾਂ ਨੂੰ ਅਸਲ ਪਛਾਣ 'ਯਾਰੀ' ਗੀਤ ਨਾਲ ਮਿਲੀ, ਜੋ ਕਿ ਸ਼ੈਰੀ ਮਾਨ ਨੇ ਲਿਖਿਆ ਸੀ। ਇਸ ਤੋਂ ਬਾਅਦ ਮਨਿੰਦਰ ਬੁੱਟਰ ਨੇ ਗੀਤ ਤਾਂ ਘੱਟ ਹੀ ਦਿੱਤੇ ਹਨ ਪਰ ਹਰ ਵਾਰ ਦਰਸ਼ਕਾਂ ਨੂੰ ਸਰਪ੍ਰਾਈਜ਼ ਹੀ ਕੀਤਾ ਹੈ। 'ਸਖੀਆਂ' ਗੀਤ ਨਾਲ ਮਨਿੰਦਰ ਬੁੱਟਰ ਨੇ ਵੱਡੇ ਪੱਧਰ 'ਤੇ ਸਫਲਤਾ ਹਾਸਲ ਕੀਤੀ।


Tags: Maninder ButtarNew SongIk TeraOfficial VideoMix Singh

Edited By

Sunita

Sunita is News Editor at Jagbani.