ਮੁੰਬਈ (ਬਿਊਰੋ)— ਮਰਹੂਮ ਅਦਾਕਾਰਾ ਸ਼੍ਰੀਦੇਵੀ ਦਾ 55ਵਾਂ ਜਨਮਦਿਨ ਦਿੱਲੀ 'ਚ ਮਨਾਉਣ ਦੇ ਦੋ ਦਿਨ ਬਾਅਦ ਉਨ੍ਹਾਂ ਦੀ ਬੇਟੀਆਂ ਜਾਨਹਵੀ ਅਤੇ ਖੁਸ਼ੀ ਕਪੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਪਹੁੰਚੀਆਂ। ਬਾਲੀਵੁੱਡ ਦੀ ਮਸ਼ਹੂਰ ਸਟਾਰ ਡਾਟਰਸ ਜਾਨਹਵੀ ਕਪੂਰ, ਖੁਸ਼ੀ ਕਪੂਰ, ਸਾਰਾ ਅਲੀ ਖਾਨ, ਸ਼ਨਾਇਆ ਕਪੂਰ ਅਤੇ ਅਨੰਨਿਆ ਪੰਡਿਤ ਸਮੇਤ ਕਈ ਸਿਤਾਰੇ ਮੰਗਲਵਾਰ ਰਾਤ ਫ਼ੈਸ਼ਨ ਡਿਜ਼ਾਈਨਰ ਮਨੀਸ਼ ਮੱਲਹੋਤਰਾ ਦੇ ਘਰ ਪੁੱਜੇ।

ਦੱਸ ਦੇਈਏ ਕਿ ਜਾਨਹਵੀ ਕਪੂਰ ਆਪਣੀ ਡੈਬਿਊ ਫਿਲਮ 'ਧੜਕ' ਰਾਹੀਂ ਬਾਲੀਵੁੱਡ 'ਚ ਐਂਟਰੀ ਕਰ ਚੁੱਕੀ ਹੈ। ਸਾਰਾ ਅਲੀ ਖਾਨ ਜਲਦ ਹੀ ਫਿਲਮ 'ਕੇਦਾਰਨਾਥ' ਨਾਲ ਇੰਡਸਟਰੀ 'ਚ ਕਦਮ ਰੱਖਣ ਵਾਲੀ ਹੈ। ਜਦੋਂ ਕਿ ਚੰਕੀ ਪਾਂਡੇ ਦੀ ਧੀ ਅਨੰਨਿਆ ਪਾਂਡੇ ਐਕਟਰ ਟਾਈਗਰ ਸ਼ਰਾਫ ਨਾਲ ਫਿਲਮ 'ਸਟੂਡੈਂਟ ਆਫ ਦਿ ਈਅਰ 2' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰੇਗੀ।

ਮਨੀਸ਼ ਮੱਲਹੋਤਰਾ ਦੁਆਰਾ ਸਾਂਝੀ ਕੀਤੀ ਗਈ ਇਕ ਖਾਸ ਤਸਵੀਰ 'ਚ ਉਹ ਅਤੇ ਕਰਨ ਜੌਹਰ ਮਸ਼ਹੂਰ ਸਟਾਰ ਡਾਟਰਸ ਨਾਲ ਨਜ਼ਰ ਆ ਰਹੇ ਹਨ।

ਮਨੀਸ਼ ਅਕਸਰ ਬੀ-ਟਾਊਨ ਸਟਾਰਸ ਲਈ ਪਾਰਟੀ ਦਾ ਪ੍ਰਬੰਧ ਕਰਦੇ ਰਹਿੰਦੇ ਹਨ। ਇਸ ਪਾਰਟੀ ਵਿਚ ਪ੍ਰਿਯੰਕਾ ਚੋਪੜਾ ਵੀ ਮੌਜੂਦ ਰਹੇ। ਕਾਜੋਲ, ਟਾਈਗਰ ਸ਼ਰਾਫ, ਕਰਿਸ਼ਮਾ ਕਪੂਰ, ਕਰਨ ਜੌਹਰ, ਰਵੀਨਾ ਟੰਡਨ ਸਮੇਤ ਕਈ ਹੋਰ ਸਿਤਾਰੇ ਪਾਰਟੀ ਦਾ ਹਿੱਸਾ ਬਣੇ।



Priyanka Chopra

Janhvi Kapoor

Janhvi Kapoor and Khushi Kapoor

Sara Ali Khan

Ananya Pandey with Chunky Pandey

Karan Johar

Karisma Kapoor

Ekta Kapoor

Nushrat Bharucha

Tiger Shroff

Yami Gautam

Kiara Advani

Pooja Hegde

Kajol

Iulia Vantur

Ishaan Khatter

Diana Penty

Athiya Shetty

Aditya Roy Kapoor