ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਫੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਰਾ ਨੇ ਵੀਰਵਾਰ ਰਾਤ ਮੁੰਬਈ 'ਚ ਆਪਣਾ ਫੈਸਟੀਵਲ ਕੁਲੈਕਸ਼ਨਸ ਪੇਸ਼ ਕੀਤਾ।
ਉਨ੍ਹਾਂ ਦੇ ਡਿਜ਼ਾਈਨਸ ਦੀ ਪੇਸ਼ਕਾਰੀ ਲਈ ਬਾਲੀਵੁੱਡ ਦੇ ਸਟਾਰ ਕਿੱਡਸ ਅਤੇ ਹੋਰ ਮਸ਼ਹੂਰ ਸਿਤਾਰੇ ਰੈਂਪ 'ਤੇ ਉੱਤਰੇ।
ਇਨ੍ਹਾਂ 'ਚ ਜਾਨਹਵੀ ਕਪੂਰ, ਖੁਸ਼ੀ ਕਪੂਰ, ਕਾਰਤਿਕ ਆਰਿਅਨ, ਕਿਆਰਾ ਅਡਵਾਨੀ ਅਤੇ ਅਨਨਿਆ ਪਾਂਡੇ ਵਰਗੇ ਸਟਾਰਸ ਸ਼ਾਮਲ ਹਨ।
ਇਨ੍ਹਾਂ ਸਾਰਿਆਂ ਦੇ ਸਟਾਈਲ ਤੇ ਗਲੈਮਰਸ ਅੰਦਾਜ਼ ਨੂੰ ਦੇਖ ਸਭ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ।
ਮਨੀਸ਼ ਦੇ ਇਸ ਫੈਸ਼ਨ ਸ਼ੋਅ ਦੇ ਸ਼ੋਅ-ਸਟਾਪਰ ਕਾਰਤਿਕ ਆਰਿਅਨ ਅਤੇ ਕਿਆਰਾ ਅਡਵਾਨੀ ਸਨ।
ਦੋਹਾਂ ਦੀ ਜੋੜੀ ਰੈਂਪ 'ਤੇ ਕਾਫੀ ਜੱਚ ਰਹੀ ਸੀ। ਸ਼ੋਅ 'ਚ ਖੁਸ਼ੀ ਅਤੇ ਜਾਨਹਵੀ ਦਾ ਸਟਨਿੰਗ ਲੁੱਕ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਦੋਵੇਂ ਭੈਣਾਂ ਖ਼ੂਬਸੂਰਤੀ ਦੇ ਮਾਮਲੇ 'ਚ ਇਕ-ਦੂਜੇ ਨੂੰ ਪੂਰੀ ਟੱਕਰ ਦੇ ਰਹੀਆਂ ਸਨ।