ਨਿਊਯਾਰਕ— ਮੰਨੇ-ਪ੍ਰਮੰਨੇ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਆਈਫਾ ਰਾਕਸ ਦੀ ਸਟੇਜ 'ਤੇ ਜਦੋਂ ਇਕ ਐਵਾਰਡ ਲੈਣ ਪਹੁੰਚੇ ਤਾਂ ਉਹ ਅਚਾਨਕ ਤਿਲਕ ਗਏ। ਹਾਲਾਂਕਿ ਫਿਰ ਵੀ ਉਹ ਮੁਸਕਰਾਉਂਦੇ ਰਹੇ। ਮਨੀਸ਼ 'ਏ ਦਿਲ ਹੈ ਮੁਸ਼ਕਿਲ' ਲਈ ਪ੍ਰੀਤਮ ਵਲੋਂ 'ਬੈਸਟ ਬੈਕਗਰਾਊਂਡ ਮਿਊਜ਼ਿਕ' ਦਾ ਐਵਾਰਡ ਲੈਣ ਗਏ ਸਨ ਪਰ ਜਿਵੇਂ ਹੀ ਉਹ ਸਟੇਜ ਦੀ ਆਖਰੀ ਪੌੜੀ ਚੜ੍ਹਨ ਲੱਗੇ, ਉਹ ਤਿਲਕ ਗਏ।
ਬਾਅਦ 'ਚ ਮਨੀਸ਼ ਫਿਲਮ ਲਈ ਬੈਸਟ ਕਾਸਟਿਊਮ ਡਿਜ਼ਾਈਨਿੰਗ ਦਾ ਆਪਣਾ ਐਵਾਰਡ ਲੈਣ ਪਹੁੰਚੇ ਪਰ ਇਸ ਵਾਰ ਉਹ ਸਾਵਧਾਨੀ ਨਾਲ ਚੜ੍ਹੇ। ਮਨੀਸ਼ ਨੇ ਇਸ 'ਤੇ ਚੁਟਕੀ ਲੈਂਦਿਆਂ ਕਿਹਾ, 'ਜਦੋਂ ਮੈਂ ਪ੍ਰੀਤਮ ਲਈ ਐਵਾਰਡ ਲੈਣ ਆਇਆ ਤਾਂ ਮੈਂ ਬੁਰੀ ਤਰ੍ਹਾਂ ਨਾਲ ਡਿੱਗ ਪਿਆ। ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਖੁਦ ਲਈ ਐਵਾਰਡ ਲੈਣ ਆਉਂਦਾ ਹਾਂ ਤਾਂ ਮੈਂ ਖੁਸ਼ਕਿਸਮਤ ਹੁੰਦਾ ਹਾਂ।' ਮਨੀਸ਼ ਨੇ ਆਪਣੀਆਂ ਫੇਵਰੇਟ ਅਭਿਨੇਤਰੀਆਂ 'ਚੋਂ ਇਕ ਆਲੀਆ ਭੱਟ ਕੋਲੋਂ ਐਵਾਰਡ ਲੈਣ 'ਤੇ ਬੇਹੱਦ ਖੁਸ਼ੀ ਵੀ ਜਤਾਈ।