FacebookTwitterg+Mail

ਕੈਂਸਰ ਨੂੰ ਮਾਤ ਦੇਣ ਵਾਲੀ ਮਨੀਸ਼ਾ ਕੋਇਰਾਲਾ ਦੇ ਜਨਮਦਿਨ 'ਤੇ ਜਾਣੋ ਕੁਝ ਖਾਸ ਗੱਲਾਂ

manisha koirala birthday
16 August, 2019 10:05:40 AM

ਮੁੰਬਈ(ਬਿਊਰੋ)— 90 ਦੇ ਦਹਾਕੇ ਦੀ ਅਦਾਕਾਰਾ ਮਨੀਸ਼ਾ ਕੋਇਰਾਲਾ ਅੱਜ ਆਪਣਾ 49ਵਾਂ ਜਨਮਦਿਨ ਮਨਾ ਰਹੀ ਹੈ। ਮਨੀਸ਼ਾ ਦਾ ਜਨਮ 16 ਅਗਸਤ 1970 ਨੂੰ ਹੋਇਆ ਸੀ। ਸਾਲ 1989 ਨੇਪਾਲੀ ਫਿਲਮ ਨਾਲ ਆਪਣਾ ਫਿਲਮੀ ਕਰੀਅਰ ਸ਼ੁਰੂ ਕਰਨ ਵਾਲੀ ਮਨੀਸ਼ਾ ਨੂੰ ਪਹਿਲੀ ਹਿੰਦੀ ਫਿਲਮ 1991 'ਚ ਡਾਇਰੈਕਟਰ ਸੁਭਾਸ਼ ਘਈ ਨੇ ਦਿੱਤੀ ਸੀ। ਮਨੀਸ਼ਾ ਨੇਪਾਲ ਦੀ ਰਾਜਨੀਤਕ ਪਰਿਵਾਰ ਤੋਂ ਹੈ।
Punjabi Bollywood Tadka
ਮਨੀਸ਼ਾ ਦੇ ਦਾਦਾ ਫਰੀਡਮ ਫਾਈਟਰ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਵੀ ਰਹੇ ਹਨ। ਮਨੀਸ਼ਾ ਐਕਟਰਸ ਨਹੀਂ ਡਾਕਟਰ ਬਣਨਾ ਚਾਹੁੰਦੀ ਸੀ। ਉਸ ਨੂੰ ਪਹਿਲਾਂ ਮਾਡਲਿੰਗ ਆਫਰ ਮਿਲਣ ਤੋਂ ਬਾਅਦ ਉਸ ਦੀ ਰੁਚੀ ਐਕਟਿੰਗ 'ਚ ਵਧੀ। ਨੇਪਾਲ ਦੀ ਹੋਣ ਦੇ ਬਾਵਜੂਦ ਮਨੀਸ਼ਾ ਦਾ ਬਚਪਨ ਵਾਰਾਣਸੀ 'ਚ ਬੀਤੀਆ।
Punjabi Bollywood Tadka
ਮਨੀਸ਼ਾ ਦੀ ਸਕੂਲੀ ਪੜਾਈ ਵੀ ਇੱਥੋ ਹੀ ਗ੍ਰਹਿਣ ਕੀਤੀ ਅਤੇ ਇਸ ਤੋਂ ਬਾਅਦ ਉਹ ਦਿੱਲੀ ਸ਼ਿਫਟ ਹੋ ਗਈ। ਕਰੀਅਰ ਤੋਂ ਬਰੇਕ ਲੈਣ ਤੋਂ ਬਾਅਦ ਸਾਲ 2010 'ਚ ਉਸ ਨੇ ਨੇਪਾਲ ਦੇ ਬਿਜ਼ਨਸਮੈਨ ਨਾਲ ਵਿਆਹ ਕਰਵਾ ਲਿਆ, ਜੋ ਕਾਮਯਾਬ ਨਾ ਰਿਹਾ। ਵਿਆਹ ਤੋਂ ਦੋ ਸਾਲ ਬਾਅਦ ਹੀ ਦੋਵਾਂ ਦਾ ਤਲਾਕ ਹੋ ਗਿਆ।
Punjabi Bollywood Tadka
ਇਸ ਤੋਂ ਬਾਅਦ ਪਤਾ ਲੱਗਿਆ ਕਿ ਮਨੀਸ਼ਾ ਕੋਇਰਾਲਾ ਨੂੰ ਕੈਂਸਰ ਹੈ। ਇਸ ਦਾ ਇਲਾਜ ਕਰਵਾ ਉਹ ਮੌਤ ਨੂੰ ਹਰਾ ਕੇ ਵਾਪਸ ਆਈ। 90 ਦੇ ਦਹਾਕੇ 'ਚ ਮਨੀਸ਼ਾ ਦੀ ਦੀਵਨਾਗੀ ਦਾ ਆਲਮ ਇਹ ਸੀ ਕਿ ਉਸ ਦੇ ਫੈਨਜ਼ ਉਸ ਨੂੰ ਖੂਨ ਨਾਲ ਲਿਖ ਕੇ ਚਿੱਠੀਆਂ ਭੇਜਿਆ ਕਰਦੇ ਸਨ। ਇਸ ਬਾਰੇ ਖੁਦ ਮਨੀਸ਼ਾ ਨੇ ਕਿਹਾ ਸੀ ਕਿ ਉਸ ਨੂੰ ਚੰਗਾ ਲੱਗਦਾ ਹੈ ਕਿ ਲੋਕ ਉਸ ਨੂੰ ਇੰਨਾ ਪਿਆਰ ਕਰਦੇ ਹਨ।
Punjabi Bollywood Tadka
ਇਲੂ-ਇਲੂ ਗਰਲ ਦੇ ਨਾਂ ਨਾਲ ਫੇਮਸ ਮਨੀਸ਼ਾ ਕੋਇਰਾਲਾ ਦੀ ਲਾਈਫ ਬੇਹੱਦ ਵਿਵਾਦਤ ਰਹੀ ਹੈ। ਉਸ ਦੀ ਜ਼ਿੰਦਗੀ 'ਚ 20 ਤੋਂ ਵੀ ਵੱਧ ਅਫੇਅਰ ਰਹੇ ਹਨ। ਆਪਣੀਆਂ ਫਿਲਮਾਂ ਤੋਂ ਜ਼ਿਆਦਾ ਮਨੀਸ਼ਾ ਆਪਣੀ ਨਿੱਜੀ ਜ਼ਿੰਦਗੀ ਕਾਰਨ ਸੁਰਖੀਆਂ 'ਚ ਰਹੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka


Tags: Manisha KoiralaHappy BirthdayMannDil SeMaharajaBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari