ਮੁੰਬਈ (ਬਿਊਰੋ)— ਮਨੀਸ਼ਾ ਕੋਇਰਾਲਾ ਨੇ 16 ਅਗਸਤ ਨੂੰ ਆਪਣਾ 48ਵਾਂ ਜਨਮਦਿਨ ਮਨਾਇਆ।
ਇਸ ਮੌਕੇ ਉਨ੍ਹਾਂ ਨੇ ਇਕ ਖਾਸ ਪਾਰਟੀ ਦਾ ਆਯੋਜਨ ਕੀਤਾ।
ਇਸ 'ਚ ਉਨ੍ਹਾਂ ਦੇ ਬੇਹੱਦ ਕਰੀਬੀ ਲੋਕਾਂ ਨੇ ਸ਼ਿਰਕਤ ਕੀਤੀ।
ਉਨ੍ਹਾਂ ਦੀ ਗਾਈਡ ਅਤੇ ਦੋਸਤ ਰੇਖਾ ਨੇ ਉਨ੍ਹਾਂ ਨੂੰ ਅਨੌਖੇ ਅੰਦਾਜ਼ 'ਚ ਸਿਰ 'ਤੇ ਹੱਥ ਰੱਖ ਕੇ ਆਸ਼ੀਰਵਾਦ ਦਿੱਤਾ।
ਇਸ ਮੌਕੇ 'ਤੇ ਫਿਲਮਕਾਰ ਵਿਧੂ ਵਿਨੋਦ ਚੋਪੜਾ, ਮਨੀਸ਼ਾ ਦੀ ਮਾਂ ਸੁਸ਼ਮਾ ਕੋਇਰਾਲਾ, ਰੇਖਾ ਅਤੇ ਉਸ਼ਾ ਕਾਕੜੇ ਨੇ ਸ਼ਿਰਕਤ ਕੀਤੀ।
ਸ਼ਾਹਰੁਖ ਖਾਨ, ਮਨੀਸ਼ ਮਲਹੋਤਰਾ, ਮਾਨਿਅਤਾ ਦੱਤ ਸਮੇਤ ਕਈ ਸਟਾਰ ਇਸ ਪਾਰਟੀ 'ਚ ਨਜ਼ਰ ਆਏ।
ਦੱਸ ਦੇਈਏ ਕਿ ਫਿਲਮ 'ਸੰਜੂ' 'ਚ ਨਰਗਿਸ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਹੁਣ ਮਨੀਸ਼ਾ ਕੋਇਰਾਲਾ ਇਕ ਡਿਟੈਕਟਿਵ ਵੈੱਬ ਸੀਰੀਜ਼ ਦਾ ਹਿੱਸਾ ਹੋਵੇਗੀ।
ਐਪਲਾਸ ਐਂਟਰਟੇਨਮੈਂਟ ਦੇ ਸੰਸਥਾਪਕ ਸਮੀਰ ਨਾਇਰ, ਯੂ. ਐੱਸ. ਦੀ ਕ੍ਰਾਈਮ ਥ੍ਰਿਲਰ ਆਈਵਿਟਨੈੱਸ (2016) ਨੂੰ ਹਿੰਦੀ 'ਚ ਲੈ ਕੇ ਆ ਰਹੇ ਹਨ।
ਇਸ 'ਚ ਉਨ੍ਹਾਂ ਨੇ ਮਨੀਸ਼ਾ ਨੂੰ ਕਾਸਟ ਕੀਤਾ ਹੈ।