FacebookTwitterg+Mail

ਮਨੀਸ਼ਾ ਕੋਇਰਾਲਾ ਨੇ ਇਸ ਅਦਾਕਾਰਾ ਨੂੰ ਮਾਰੇ 5 ਥੱਪੜ, ਜਾਣੋ ਵਜ੍ਹਾ

manisha koirala slapped chahat khanna 5 times
04 September, 2019 01:54:43 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸੰਜੇ ਦੱਤ ਤੇ ਮਨੀਸ਼ਾ ਕੋਇਰਾਲਾ ਸਟਾਰਰ ਫਿਲਮ 'ਪ੍ਰਸਥਾਨਮ' ਦਾ ਟਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ, ਜਿਸ ਤੋਂ ਬਾਅਦ ਫਿਲਮ ਦੀ ਸਟਾਰ ਕਾਸਟ ਨੇ ਫਿਲਮ ਦੀ ਪ੍ਰਮੋਸ਼ਨ ਕਰਨੀ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਫਿਲਮ ਦੇ ਸੈੱਟ ਨਾਲ ਜੁੜੇ ਕਿੱਸੇ ਵੀ ਸਾਹਮਣੇ ਆਉਣ ਲੱਗੇ ਹਨ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਇਕ ਅਜਿਹਾ ਕਿੱਸਾ ਸਾਹਮਣੇ ਆਇਆ ਹੈ, ਜੋ ਮਨੀਸ਼ਾ ਕੋਇਰਾਲਾ ਤੇ ਇਕ ਦੂਜੀ ਅਦਾਕਾਰਾ ਕਦੇ ਨਹੀਂ ਭੁੱਲ ਸਕਣਗੀਆਂ। 

Image result for Chahat Khanna

ਦਰਅਸਲ, ਫਿਲਮ 'ਪ੍ਰਸਥਾਨਮ' ਦੇ ਸੈੱਟ 'ਤੇ ਮਨੀਸ਼ਾ ਕੋਇਰਾਲਾ ਨੇ ਚਾਹਤ ਖੰਨਾ ਨੂੰ ਥੱਪੜ ਮਾਰਨਾ ਸੀ ਪਰ ਜਦੋਂ ਮਨੀਸ਼ਾ ਨੇ ਚਾਹਤ ਨੂੰ ਥੱਪੜ ਮਾਰਨਾ ਸੀ ਉਹ ਪਰਫੈਕਟ ਨਹੀਂ ਕਰ ਸਕੀ, ਜਿਸ ਦੇ ਚੱਲਦੇ ਮਨੀਸ਼ਾ ਨੇ ਕੁਲ ਚਾਰ ਵਾਰ ਚਾਹਤ ਖੰਨਾ ਨੂੰ ਥੱਪੜ ਮਾਰੇ। ਚਾਹਤ ਨੂੰ ਥੱਪੜ ਮਾਰਨਾ ਤੇ ਉਸ 'ਤੇ ਸਖਤੀ ਨਾਲ ਪੇਸ਼ ਆਉਣ 'ਚ ਮਨੀਸ਼ਾ ਨੂੰ ਕਾਫੀ ਮੁਸ਼ਕਿਲਾਂ ਹੋ ਰਹੀਆਂ ਸਨ। ਅਜਿਹੇ 'ਚ ਇਕ-ਦੋ ਵਾਰ 'ਚ ਵੀ ਮਨੀਸ਼ਾ ਸਹੀਂ ਸ਼ਾਟ ਨਹੀਂ ਦੇ ਸਕੀ। ਇਸ ਤੋਂ ਬਾਅਦ ਮਨੀਸ਼ਾ ਨੇ ਖੁਦ ਨੂੰ ਮਾਨਸਿਕ ਤੌਰ 'ਤੇ ਤਿਆਰ ਕੀਤਾ ਅਤੇ ਆਖਿਰਕਾਰ ਸਹੀਂ ਸ਼ਾਟ ਦਿੱਤਾ। 

Image result for Manisha Koirala slapped Chahat Khanna 5 times?

ਦੱਸਣਯੋਗ ਹੈ ਕਿ ਫਿਲਮ 'ਪ੍ਰਸਥਾਨਮ' 'ਚ ਸੰਜੇ ਦੱਤ, ਚਾਹਤ ਖੰਨਾ ਤੇ ਮਨੀਸ਼ਾ ਕੋਇਰਾਲਾ ਤੋਂ ਇਲਾਵਾ ਜੈਕੀ ਸ਼ਰਾਫ, ਅਲੀ ਫਜਲ ਅਤੇ ਚੰਕੀ ਪਾਂਡੇ ਮੁੱਖ ਭੂਮਿਕਾ 'ਚ ਹਨ। ਇਸ ਫਿਲਮ ਨੂੰ ਮਾਨਯਤਾ ਦੱਤ ਨੇ ਪ੍ਰੋਡਿਊਸ ਕੀਤਾ ਹੈ ਅਤੇ ਫਿਲਮ ਦਾ ਨਿਰਦੇਸ਼ਨ ਦੇਵਾ ਕੱਟਾ ਨੇ ਕੀਤਾ ਹੈ। ਇਹ ਫਿਲਮ ਸਾਲ 2010 'ਚ ਆਈ ਸਾਊਥ ਫਿਲਮ 'ਪ੍ਰਸਥਾਨਮ' ਦਾ ਹਿੰਦੀ ਰੀਮੇਕ ਹੈ। ਇਹ ਫਿਲਮ 20 ਸਤੰਬਰ 2019 ਨੂੰ ਰਿਲੀਜ਼ ਹੋਵੇਗੀ। 


Tags: Sanjay DuttManisha KoiralaChahat Khanna5 SlappedPrassthanamJackie ShroffAli FazalChunky Pandey

Edited By

Sunita

Sunita is News Editor at Jagbani.