FacebookTwitterg+Mail

28 ਫਰਵਰੀ ਨੂੰ ਰਿਲੀਜ਼ ਹੋਵੇਗਾ 'ਮੰਜੇ ਬਿਸਤਰੇ 2' ਦਾ ਟਾਈਟਲ ਟਰੈਕ

manje bistre 2
24 February, 2019 05:12:49 PM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ 'ਚ ਖਾਸ ਪਛਾਣ ਬਣਾਉਣ ਵਾਲੇ ਗਿੱਪੀ ਗਰੇਵਾਲ ਇਸ ਸਾਲ 'ਮੰਜੇ ਬਿਸਤਰੇ 2' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਜੀ ਹਾਂ, ਗਿੱਪੀ ਗਰੇਵਾਲ ਦੀ ਫਿਲਮ 'ਮੰਜੇ ਬਿਸਤਰੇ' 12 ਅਪ੍ਰੈਲ ਵਿਸਾਖੀ ਦੇ ਖਾਸ ਮੌਕੇ 'ਤੇ ਰਿਲੀਜ਼ ਹੋ ਰਹੀ ਹੈ। ਦੱਸ ਦੇਈਏ ਕਿ ਹਾਲ ਹੀ 'ਚ 'ਮੰਜੇ ਬਿਸਤਰੇ 2' ਦਾ ਟਾਈਟਲ ਟਰੈਕ 28 ਫਰਵਰੀ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਦੀ ਜਾਣਕਾਰੀ ਗਿੱਪੀ ਗਰੇਵਾਲ ਨੇ ਆਪਣੀ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟਰ ਸ਼ੇਅਰ ਕਰਦਿਆ ਦਿੱਤੀ ਹੈ।
 

ਦੱਸ ਦੇਈਏ ਕਿ 'ਮੰਜੇ ਬਿਸਤਰੇ 2' ਦੀ ਕਹਾਣੀ ਤੇ ਸਕ੍ਰੀਨ ਪਲੇਅ ਗਿੱਪੀ ਗਰੇਵਾਲ ਨੇ ਖੁਦ ਹੀ ਲਿਖੇ ਹਨ। ਹਾਲਾਂਕਿ ਫਿਲਮ ਦੇ ਡਾਇਲਾਗਸ ਨਰੇਸ਼ ਕਥੂਰੀਆ ਨੇ ਲਿਖੇ ਹਨ। ਇਸ ਫਿਲਮ ਨੂੰ ਬਲਜੀਤ ਸਿੰਘ ਦਿਓ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ ਅਤੇ ਫਿਲਮ ਨੂੰ ਪ੍ਰੋਡਿਊਸ ਗਿੱਪੀ ਗਰੇਵਾਲ ਨੇ ਕੀਤਾ ਹੈ ਜਦੋਂਕਿ ਕਿੰਗ ਰੰਧਾਵਾ ਫਿਲਮ ਦੇ ਕੋ-ਪ੍ਰੋਡਿਊਸਰ ਹਨ। ਇਸ ਫਿਲਮ 'ਚ ਗਿੱਲੀ ਗਰੇਵਾਲ ਤੋਂ ਇਲਾਵਾ ਸਿਮੀ ਚਾਹਲ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਹੋਬੀ ਧਾਲੀਵਾਲ, ਬੀ. ਐੱਨ. ਸ਼ਰਮਾ, ਸਰਦਾਰ ਸੋਹੀ ਸਮੇਤ ਹੋਰ ਸਿਤਾਰੇ ਨਜ਼ਰ ਆਉਣਗੇ।

 


Tags: Manje Bistre 2 Gippy Grewal Baljit Singh Deo Humble Motion Saga Music

Edited By

Sunita

Sunita is News Editor at Jagbani.