FacebookTwitterg+Mail

ਰਿਲੀਜ਼ ਹੁੰਦਿਆਂ ਹੀ ਚਰਚਾ ਦਾ ਵਿਸ਼ਾ ਬਣਿਆ 'ਮੰਜੇ ਬਿਸਤਰੇ 2' ਦਾ ਟ੍ਰੇਲਰ

manje bistre 2
19 March, 2019 09:23:21 AM

ਜਲੰਧਰ (ਰਾਹੁਲ ਸਿੰਘ) — ਗਿੱਪੀ ਗਰੇਵਾਲ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ 'ਮੰਜੇ ਬਿਸਤਰੇ 2' ਦਾ ਕੁਝ ਦਿਨ ਪਹਿਲਾਂ ਟ੍ਰੇਲਰ ਰਿਲੀਜ਼ ਹੋਇਆ ਹੈ। ਫਿਲਮ ਦੇ ਟੀਜ਼ਰ ਤੇ ਗੀਤਾਂ ਨੇ ਫਿਲਮ ਦੇ ਟ੍ਰੇਲਰ ਪ੍ਰਤੀ ਦਰਸ਼ਕਾਂ 'ਚ ਖਿੱਚ ਬਣਾ ਦਿੱਤੀ ਸੀ ਤੇ ਇਹ ਖਿੱਚ ਟ੍ਰੇਲਰ ਰਿਲੀਜ਼ ਹੁੰਦਿਆਂ ਨਜ਼ਰ ਵੀ ਆਈ।  ਯੂ-ਟਿਊਬ 'ਤੇ 'ਮੰਜੇ ਬਿਸਤਰੇ 2' ਦੇ ਟ੍ਰੇਲਰ ਨੂੰ ਖਬਰ ਲਿਖੇ ਜਾਣ ਤਕ 37 ਲੱਖ (3.7 ਮਿਲੀਅਨ) ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ, ਜੋ ਕਾਮੇਡੀ ਨਾਲ ਭਰਪੂਰ ਹੈ।
ਦੱਸਣਯੋਗ ਹੈ ਕਿ 'ਮੰਜੇ ਬਿਸਤਰੇ 2' ਸਾਲ 2017 'ਚ ਆਈ ਸੁਪਰ ਹਿੱਟ ਪੰਜਾਬੀ ਫਿਲਮ 'ਮੰਜੇ ਬਿਸਤਰੇ' ਦਾ ਹੀ ਸੀਕੁਅਲ ਹੈ, ਜਿਸ ਨੇ ਪੰਜਾਬੀ ਫਿਲਮ ਜਗਤ 'ਚ ਵਿਆਹਾਂ ਵਾਲੀਆਂ ਫਿਲਮਾਂ ਦਾ ਰੁਝਾਨ ਸ਼ੁਰੂ ਕੀਤਾ ਸੀ। 'ਮੰਜੇ ਬਿਸਤਰੇ 2' ਦੇ ਟ੍ਰੇਲਰ 'ਚ ਵੀ ਸਾਨੂੰ ਵਿਆਹ ਵਾਲਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਪਰ ਫਿਲਮ ਦੀ ਕਹਾਣੀ ਕੈਨੇਡਾ 'ਚ ਹੋਣ ਵਾਲੇ ਪੰਜਾਬੀ ਵਿਆਹ ਦੇ ਆਲੇ-ਦੁਆਲੇ ਘੁੰਮਦੀ ਹੈ। ਟ੍ਰੇਲਰ ਦੀ ਖਾਸ ਗੱਲ ਇਹ ਹੈ ਕਿ ਕੈਨੇਡਾ ਵਰਗੇ ਦੇਸ਼ 'ਚ ਸਾਨੂੰ ਪੰਜਾਬੀ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ।

ਜੇਕਰ ਫਿਲਮ ਦੀ ਗੱਲ ਕਰੀਏ ਤਾਂ 'ਮੰਜੇ ਬਿਸਤਰੇ 2' 'ਚ ਗਿੱਪੀ ਗਰੇਵਾਲ ਤੋਂ ਇਲਾਵਾ ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਸਰਦਾਰ ਸੋਹੀ, ਹੌਬੀ ਧਾਲੀਵਾਲ ਤੇ ਕਈ ਹੋਰ ਸਿਤਾਰੇ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ ਨੂੰ ਬਲਜੀਤ ਸਿੰਘ ਦਿਓ ਨੇ ਡਾਇਰੈਕਟ ਕੀਤਾ ਹੈ, ਜਦਕਿ ਕਹਾਣੀ ਤੇ ਸਕ੍ਰੀਨਪਲੇਅ ਗਿੱਪੀ ਗਰੇਵਾਲ ਨੇ ਲਿਖਿਆ ਹੈ। ਫਿਲਮ ਦੇ ਡਾਇਲਾਗਸ ਨਰੇਸ਼ ਕਥੂਰੀਆ ਨੇ ਲਿਖੇ ਹਨ। ਦੁਨੀਆ ਭਰ 'ਚ ਇਹ ਫਿਲਮ 12 ਅਪ੍ਰੈਲ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Manje Bistre 2Gippy GrewalSimmi ChahalGurpreet GhuggiKaramjit AnmolBN SharmaSardar SohiHobby Dhaliwal

Edited By

Sunita

Sunita is News Editor at Jagbani.