FacebookTwitterg+Mail

ਗਿੱਪੀ ਗਰੇਵਾਲ ਦੀ 'ਮੰਜੇ ਬਿਸਤਰੇ 2' 'ਚ ਇਸ ਵਾਰ ਹੋਵੇਗੀ ਡਬਲ ਧਮਾਲ

manje bistre 2
20 March, 2019 02:37:15 PM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ ਦਾ ਦੇਸੀ ਰੌਕ ਸਟਾਰ ਗਿੱਪੀ ਗਰੇਵਾਲ ਦੀ ਫਿਲਮ 'ਮੰਜੇ ਬਿਸਤਰੇ 2' ਦੀ ਹਰ ਪਾਸੇ ਖੂਬ ਚਰਚਾ ਹੋ ਰਹੀ ਹੈ। 12 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਇਹ ਫਿਲਮ ਨਵੇਂ ਕੀਰਤੀਮਾਨ ਸਥਾਪਤ ਕਰੇਗੀ। ਗਿੱਪੀ ਗਰੇਵਾਲ ਦੇ ਘਰੇਲੂ ਬੈਨਰ 'ਹੰਬਲ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਬਣੀ। ਇਸ ਫਿਲਮ ਦੀ ਸਮੁੱਚੀ ਸ਼ੂਟਿੰਗ ਕੈਨੇਡਾ 'ਚ ਕੀਤੀ ਗਈ ਹੈ। ਦੱਸ ਦਈਏ ਕਿ ਗਿੱਪੀ ਗਰੇਵਾਲ ਦੀ ਫਿਲਮ 'ਮੰਜੇ ਬਿਸਤਰੇ' ਸੁਪਰਹਿੱਟ ਫਿਲਮ ਰਹੀ ਸੀ। ਇਸ ਫਿਲਮ ਤੋਂ ਬਾਅਦ ਹੀ ਵਿਆਹਾਂ ਵਾਲੀਆਂ ਫਿਲਮਾਂ ਦਾ ਰੁਝਾਨ ਸਿਖਰ 'ਤੇ ਪਹੁੰਚਿਆ ਸੀ। ਇਸ ਫਿਲਮ ਦੀ ਆਪਾਰ ਸਫਲਤਾ ਤੋਂ ਬਾਅਦ ਹੀ ਗਿੱਪੀ ਗਰੇਵਾਲ ਨੇ ਇਸ ਦਾ ਸੀਕਵਲ ਬਣਾਉਣ ਦਾ ਫੈਸਲਾ ਲਿਆ ਸੀ ਪਰ ਇਸ ਫਿਲਮ ਨੂੰ ਆਪਣੀ ਪਹਿਲੀ ਫਿਲਮ ਅਤੇ ਹੋਰ ਵਿਆਹਾਂ ਵਾਲੀਆਂ ਫਿਲਮਾਂ ਵੱਖਰਾ ਰੱਖਣ ਲਈ ਉਸ ਨੇ ਇਸ ਫਿਲਮ ਦੀ ਕਹਾਣੀ ਨੂੰ ਕੈਨੇਡਾ 'ਚ ਦਿਖਾਇਆ ਹੈ। ਗਿੱਪੀ ਗਰੇਵਾਲ ਦੀ ਲਿਖੀ ਇਸ ਫਿਲਮ ਦੇ ਸੰਵਾਦ ਨਰੇਸ਼ ਕਥੂਰੀਆ ਨੇ ਲਿਖੇ ਹਨ। ਇਸ ਫਿਲਮ ਨੂੰ ਬਲਜੀਤ ਸਿੰਘ ਦਿਓ ਨੇ ਨਿਰਦੇਸ਼ਤ ਕੀਤਾ ਹੈ। ਫਿਲਮ 'ਚ ਲਗਭਗ ਸਾਰੇ ਕਲਾਕਾਰ ਪਹਿਲੀ ਫਿਲਮ ਵਾਲੇ ਹੀ ਹਨ ਪਰ ਇਸ ਵਾਰ ਸੋਨਮ ਬਾਜਵਾ ਦੀ ਥਾਂ ਸਿਮੀ ਚਾਹਲ ਨੇ ਲਈ ਹੈ। ਇਸ ਫਿਲਮ 'ਚ ਗਿੱਪੀ ਗਰੇਵਾਲ ਨਾਲ ਸਿਮੀ ਚਾਹਲ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐਨ. ਸ਼ਰਮਾ, ਸਰਦਾਰ ਸੋਹੀ, ਰਘਵੀਰ ਬੋਲੀ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਗੁਰਪ੍ਰੀਤ ਭੰਗੂ, ਹੌਬੀ ਧਾਲੀਵਾਲ, ਹਾਰਬੀ ਸੰਘਾ, ਬਨਿੰਦਰ ਬਨੀ, ਜੱਗੀ ਸਿੰਘ ਅਤੇ ਦਵਿੰਦਰ ਦਮਨ ਨਜ਼ਰ ਆਉਣਗੇ।

Punjabi Bollywood Tadka
ਦੱਸ ਦਈਏ ਕਿ 'ਮੰਜੇ ਬਿਸਤਰੇ 2' ਫਿਲਮ ਜ਼ਰੀਏ ਕੈਨੇਡਾ 'ਚ ਵਸਦੇ ਪੰਜਾਬੀ ਪਰਿਵਾਰਾਂ ਦੇ ਰੀਤੀ ਰਿਵਾਜਾਂ ਅਤੇ ਉਥੋਂ ਦੇ ਵਿਆਹ ਸੱਭਿਆਚਾਰ ਨੂੰ ਪਰਦੇ 'ਤੇ ਪੇਸ਼ ਕੀਤਾ ਜਾਵੇਗਾ। ਇਸ ਫਿਲਮ 'ਚ ਫਿਲਮ ਦੇ ਅਹਿਮ ਕਿਰਦਾਰ ਜੱਗੀ ਦਾ ਵਿਆਹ ਦਿਖਾਇਆ ਜਾਵੇਗਾ। ਜੱਗੀ ਚਾਹੁੰਦਾ ਹੈ ਕਿ ਉਸ ਦਾ ਵਿਆਹ ਕੈਨੇਡਾ 'ਚ ਹੀ ਉਥੋਂ ਦੇ ਰੀਤੀ ਰਿਵਾਜਾਂ ਮੁਤਾਬਕ ਹੋਵੇ, ਜਿਥੇ ਉਹ ਜੰਮਿਆ ਪਲਿਆ ਹੈ ਪਰ ਉਸ ਦਾ ਦਾਦਾ ਚਾਹੁੰਦਾ ਹੈ ਕਿ ਉਸ ਦੇ ਪੋਤੇ ਦਾ ਵਿਆਹ ਪੰਜਾਬੀ ਰੀਤੀ ਰਿਵਾਜਾਂ ਮੁਤਾਬਕ ਪੰਜਾਬ 'ਚ ਹੋਵੇ। ਦੋਵਾਂ ਦੇ ਫੈਸਲੇ ਤੋਂ ਬਾਅਦ ਪਰਿਵਾਰ ਕੈਨੇਡਾ 'ਚ ਹੀ ਪੰਜਾਬੀ ਰੀਤੀ ਰਿਵਾਜਾਂ ਮੁਤਾਬਕ ਜੱਗੀ ਦਾ ਵਿਆਹ ਕਰਨ ਦਾ ਫੈਸਲਾ ਲੈਂਦਾ ਹੈ। ਇਸ ਵਿਆਹ ਲਈ ਪੰਜਾਬ ਤੋਂ ਗਿਆ ਮੇਲ ਅਤੇ ਉਥੋਂ ਰਹਿੰਦੇ ਪੰਜਾਬੀ ਕਿਵੇਂ ਮਿਲਕੇ ਵਿਆਹ ਦੀ ਤਿਆਰੀ ਕਰਦੇ ਹਨ ਅਤੇ ਇਸ ਵਿਆਹ ਦੌਰਾਨ ਫਿਲਮ ਦੇ ਨਾਇਕ ਦਾ ਨਾਇਕਾ ਨਾਲ ਕਿੰਨਾ ਹਾਲਤਾਂ 'ਚ ਸਾਹਮਣਾ ਹੁੰਦਾ ਅਤੇ ਵਿਆਹ ਦੇ ਨਾਲ-ਨਾਲ ਉਨ੍ਹਾਂ ਦੀ ਮੁਹੱਬਤ ਕਿਵੇਂ ਪ੍ਰਵਾਨ ਚੜ੍ਹਦੀ ਹੈ। ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ। ਨਿਰਮਾਤਾ ਗਿੱਪੀ ਗਰੇਵਾਲ, ਸਹਿ ਨਿਰਮਾਤਾ ਜੱਗੀ ਸਿੰਘ ਅਤੇ ਕਿੰਗ ਰੰਧਾਵਾ ਦੀ ਇਸ ਫਿਲਮ 'ਚ ਵੀ ਗਿੱਪੀ ਗਰੇਵਾਲ 'ਮੰਜੇ ਬਿਸਤਰੇ' ਇੱਕਠੇ ਕਰਦਾ ਨਜ਼ਰ ਆਵੇਗਾ ਪਰ ਕੈਨੇਡਾ 'ਚ? ਇਹ ਸੁਆਲ ਵੀ ਫਿਲਮ 'ਚ ਦਿਲਚਸਪੀ ਪੈਦਾ ਕਰਦਾ ਹੈ। 

Punjabi Bollywood Tadka
ਦੱਸਣਯੋਗ ਹੈ 'ਮੰਜੇ ਬਿਸਤਰੇ 2' 'ਤੇ ਸਾਰੀ ਟੀਮ ਨੇ ਬੇਹੱਦ ਮਿਹਨਤ ਕੀਤੀ ਹੈ। ਇਸ ਫਿਲਮ ਨੂੰ ਪਹਿਲੀ ਫਿਲਮ ਨਾਲੋਂ ਹੋਰ ਬਿਹਤਰ ਤੇ ਮਨੋਰੰਜਕ ਬਣਾਉਣ ਲਈ ਇਸ ਦੀ ਕਹਾਣੀ ਨੂੰ ਕੈਨੇਡਾ ਬੈਸਡ ਰੱਖਿਆ ਗਿਆ ਹੈ। ਫਿਲਮ ਦਾ ਮਿਊਜ਼ਿਕ ਗੁਰਮੀਤ ਸਿੰਘ, ਜੱਸੀ ਕਟਿਆਲ ਅਤੇ ਸੋਲ ਰੌਕਰਸ ਵੱਲੋਂ ਦਿੱਤਾ ਗਿਆ ਹੈ। ਫਿਲਮ ਦੀ ਟੀਮ ਮੁਤਾਬਕ ਇਸ ਫਿਲਮ ਨੂੰ ਕੈਨੇਡਾ 'ਚ ਫਿਲਮਾਉਣਾ ਬੇਹੱਦ ਮੁਸ਼ਕਲ ਸੀ। ਪੰਜਾਬ 'ਚ ਟਰੈਕਟਰ ਟਰਾਲੀ ਦੀ ਵਰਤੋਂ ਹਰ ਕੰਮ ਲਈ ਕਰ ਲਈ ਜਾਂਦੀ ਹੈ, ਜਦੋਂਕਿ ਕੈਨੇਡਾ 'ਚ ਟਰੈਕਟਰ ਟਰਾਲੀ ਦੀ ਵਰਤੋਂ ਸਿਰਫ ਸਮਾਨ ਲਿਆਉਣ ਲਈ ਕੀਤੀ ਜਾਂਦੀ ਹੈ। ਫਿਲਮ 'ਚ 'ਮੰਜੇ ਬਿਸਤਰੇ' ਟਰੈਕਟਰ ਟਰਾਲੀ 'ਤੇ ਹੀ ਇੱਕਠੇ ਕੀਤੇ ਗਏ ਹਨ। ਇਸ ਲਈ ਕੈਨੇਡਾ ਦੇ ਨਿਯਮਾਂ ਮੁਤਾਬਕ ਉਨ੍ਹਾਂ ਨੂੰ ਕਾਫੀ ਉਲਝਣਾਂ ਦਾ ਸਾਹਮਣਾ ਕਰਦਿਆਂ ਹੀ ਇਸ ਫਿਲਮ ਦੀ ਸ਼ੂਟਿੰਗ ਕਰਨੀ ਪਈ। ਇਹ ਫਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦੇ ਨਾਲ-ਨਾਲ ਪੰਜਾਬੀ ਸਿਨੇਮੇ 'ਚ ਇਕ ਨਵਾਂ ਰੁਝਾਨ ਸ਼ੁਰੂ ਕਰਨ ਦਾ ਵੀ ਦਮ ਰੱਖਦੀ ਹੈ।

Punjabi Bollywood Tadka


Tags: Manje Bistre 2Gippy GrewalSimmi ChahalGurpreet GhuggiKaramjit AnmolBN SharmaSardar SohiHobby Dhaliwal

Edited By

Sunita

Sunita is News Editor at Jagbani.