FacebookTwitterg+Mail

'ਮੰਜੇ ਬਿਸਤਰੇ 2' 'ਚ ਮੁੜ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਣਗੇ ਗਿੱਪੀ ਗਰੇਵਾਲ

manje bistre 2
05 April, 2019 02:24:30 PM

ਜਲੰਧਰ (ਬਿਊਰੋ) : 'ਮੰਜੇ ਬਿਸਤਰੇ 2' ਨਾਲ ਗਿੱਪੀ ਗਰੇਵਾਲ ਮੁੜ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਣ ਲਈ ਤਿਆਰ ਹਨ। ਇਨ੍ਹੀਂ ਦਿਨੀਂ ਗਿੱਪੀ ਗਰੇਵਾਲ ਆਪਣੀ ਫਿਲਮ 'ਮੰਜੇ ਬਿਸਤਰੇ 2' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਫਿਲਮ ਨੂੰ ਲੈ ਕੇ ਗਿੱਪੀ ਗਰੇਵਾਲ ਕਾਫੀ ਉਤਸ਼ਾਹਿਤ ਹਨ ਤੇ ਲਗਾਤਾਰ ਫਿਲਮ ਦੇ ਪ੍ਰਮੋਸ਼ਨ ਦੀਆਂ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰ ਰਹੇ ਹਨ। ਹਾਲ ਹੀ 'ਚ ਗਿੱਪੀ ਗਰੇਵਾਲ ਨੇ ਫਿਲਮ ਨਾਲ ਸਬੰਧਤ ਕੁਝ ਵੀਡੀਓਜ਼ ਆਪਣੇ ਇੰਸਟਾਗ੍ਰਾਮ ਅਕਾਊਂਟਸ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣੇ ਬਾਪੂ ਯਾਨੀ ਕਰਮਜੀਤ ਅਨਮੋਲ ਨੂੰ ਪੁੱਛ ਰਹੇ ਹਨ ਕਿ ਉਨ੍ਹਾਂ ਦੇ ਵਿਆਹ 'ਚ ਲੱਡੂਆਂ ਦਾ ਸਾਈਜ਼ ਕਿੰਨਾ ਵੱਡਾ ਸੀ। ਦੱਸਣਯੋਗ ਹੈ ਕਿ ਇਸ ਵੀਡੀਓ 'ਚ ਰਾਣਾ ਜੰਗ ਬਹਾਦਰ, ਹੋਬੀ ਧਾਲੀਵਾਲ ਤੇ ਗਿੱਪੀ ਗਰੇਵਾਲ ਦੀ ਤਿੱਕੜੀ ਨਜ਼ਰ ਆ ਰਹੀ ਹੈ ਤੇ ਸਾਰੇ ਹਾਸਾ-ਠੱਠਾ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਇਕ ਵੀਡੀਓ 'ਚ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਨਜ਼ਰ ਆ ਰਹੇ ਹਨ।


'ਮੰਜੇ ਬਿਸਤਰੇ 2' ਵਿਸਾਖੀ ਦੇ ਖਾਸ ਮੌਕੇ ਯਾਨੀ 12 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। 'ਮੰਜੇ ਬਿਸਤਰੇ 2' ਨੂੰ ਲੈ ਕੇ ਫਿਲਮ ਦੀ ਸਟਾਰ ਕਾਸਟ ਕਾਫੀ ਉਤਸ਼ਾਹਿਤ ਹੈ। 'ਮੰਜੇ ਬਿਸਤਰੇ 2' 'ਚ ਗਿੱਪੀ ਗਰੇਵਾਲ ਨਾਲ ਸਿੰਮੀ ਚਾਹਲ ਦੀ ਜੋੜੀ ਦੇਖਣ ਨੂੰ ਮਿਲੇਗੀ। 'ਮੰਜੇ ਬਿਸਤਰੇ 2' 'ਚ ਕਰਮਜੀਤ ਅਨਮੋਲ, ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਰਾਣਾ ਜੰਗ ਬਹਾਦਰ, ਅਨੀਤਾ ਦੇਵਗਨ, ਰਘਵੀਰ ਬੋਲੀ, ਮਲਕੀਤ ਰੌਣੀ, ਨਿਸ਼ਾ ਬਾਨੋ, ਜੱਗੀ ਸਿੰਘ, ਰੁਪਿੰਦਰ ਰੂਪੀ, ਰਾਣਾ ਰਣਬੀਰ ਤੇ ਬਨਿੰਦਰ ਬਨੀ ਸਮੇਤ ਕਈ ਹੋਰ ਨਾਮਵਰ ਕਲਾਕਾਰ ਨਜ਼ਰ ਆਉਣਗੇ।

 
 
 
 
 
 
 
 
 
 
 
 
 

Chako ikk hor #manjebistre2 contest by @ptc.network #gippygrewal @humblemotionpictures @bal_deo

A post shared by Gippy Grewal ManjeBistre Wala (@gippygrewal) on Apr 4, 2019 at 4:25am PDT

 


Tags: Manje Bistre 2Gippy GrewalSimi ChahalBaljit Singh DeoKaramjit AnmolGurpreet GhuggiNaresh KathooriaPunjabi MoviePollywood Celebrity

Edited By

Sunita

Sunita is News Editor at Jagbani.