ਜਲੰਧਰ (ਬਿਊਰੋ) — ਪੰਜਾਬੀ ਫਿਲਮ 'ਮੰਜੇ ਬਿਸਤਰੇ 2' ਦੀਆਂ ਰਿਲੀਜ਼ਿੰਗ ਦੀਆਂ ਤਿਆਰੀਆ ਜ਼ੋਰਾਂ 'ਤੇ ਹਨ। ਦੱਸ ਦਈਏ ਕਿ 'ਮੰਜੇ ਬਿਸਤਰੇ 2' ਨੂੰ ਵਿਦੇਸ਼ਾ 'ਚ ਕਈ ਥਾਵਾਂ 'ਤੇ ਰਿਲੀਜ਼ਿੰਗ ਤੋਂ ਇਕ ਦਿਨ ਪਹਿਲਾ ਯਾਨੀਕਿ 11 ਅਪ੍ਰੈਲ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ। 'ਮੰਜੇ ਬਿਸਤਰੇ 2' ਨੂੰ ਵਿਦੇਸ਼ਾਂ 'ਚ ਕਦੋਂ ਤੇ ਕਿਹੜੇ-ਕਿਹੜੇ ਸਿਨੇਮਾਘਰਾਂ 'ਚ ਰਿਲੀਜ਼ ਕੀਤਾ ਜਾਵੇਗਾ। ਦੱਸ ਦਈਏ ਕਿ ਆਸਟਰੇਲੀਆ ਤੇ ਨਿਊਜ਼ੀਲੈਂਡ 'ਚ ਇਸ ਫਿਲਮ ਨੂੰ 11 ਅਪ੍ਰੈਲ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ।
ਆਸਟਰੇਲੀਆ
ਯੂ. ਕੇ
ਨਿਊਜ਼ੀਲੈਂਡ
ਕੈਨੇਡਾ
ਜ਼ਿਕਰਯੋਗ ਹੈ ਕਿ ਗਿੱਪੀ ਗਰੇਵਾਲ ਤੇ ਸਿਮੀ ਚਾਹਲ ਸਟਾਰਰ ਇਸ ਫਿਲਮ 'ਚ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਬੀ. ਐੱਨ. ਸ਼ਰਮਾ, ਰਾਣਾ ਰਣਬੀਰ, ਜੱਗੀ ਸਿੰਘ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਰਘਬੀਰ ਬੋਲੀ, ਬਨਿੰਦਰ ਬੰਨੀ, ਗੁਰਪ੍ਰੀਤ ਕੌਰ ਭੰਗੂ, ਨਿਸ਼ਾ ਬਾਨੋ, ਅਨੀਤਾ ਦੇਵਗਨ, ਰੁਪਿੰਦਰ ਰੂਪੀ ਸਮੇਤ ਕਈ ਕਲਾਕਾਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।