FacebookTwitterg+Mail

ਸਿਨੇਮਾਘਰਾਂ 'ਚ ਧੁੰਮਾਂ ਪਾ ਰਹੀ ਹੈ ਫਿਲਮ 'ਮੰਜੇ ਬਿਸਤਰੇ 2'

manje bistre 2
18 April, 2019 05:18:30 PM

ਜਲੰਧਰ (ਬਿਊਰੋ)— 12 ਅਪ੍ਰੈਲ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਮੰਜੇ ਬਿਸਤਰੇ ੨' ਸਿਨੇਮਾਘਰਾਂ 'ਚ ਧੁੰਮਾਂ ਪਾ ਰਹੀ ਹੈ। ਫਿਲਮ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਦੇ ਨਾਲ-ਨਾਲ ਫਿਲਮ ਸਮੀਖਿਅਕਾਂ ਵਲੋਂ ਵੀ ਪਸੰਦ ਕੀਤਾ ਗਿਆ। ਫਿਲਮ ਨੂੰ ਰਿਲੀਜ਼ ਹੋਇਆ ਇਕ ਹਫਤੇ ਦਾ ਸਮਾਂ ਹੋ ਗਿਆ ਹੈ ਤੇ ਅਜੇ ਵੀ ਇਸ ਫਿਲਮ ਨੂੰ ਦੇਖਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਉਮੀਦ ਇਹ ਵੀ ਕੀਤੀ ਜਾ ਰਹੀ ਹੈ ਕਿ ਇਹ ਗਿਣਤੀ ਆਉਣ ਵਾਲੇ ਹਫਤੇ ਵੀ ਇਸੇ ਤਰ੍ਹਾਂ ਜਾਰੀ ਰਹੇਗੀ ਕਿਉਂਕਿ ਇਸ ਹਫਤੇ ਕੋਈ ਵੱਡੀ ਫਿਲਮ ਰਿਲੀਜ਼ ਨਹੀਂ ਹੋਈ ਹੈ।


ਫਿਲਮ 'ਚ ਗਿੱਪੀ ਗਰੇਵਾਲ ਤੇ ਸਿੰਮੀ ਚਾਹਲ ਮੁੱਖ ਭੂਮਿਕਾ 'ਚ ਹਨ, ਜਿਨ੍ਹਾਂ ਨਾਲ ਕਈ ਪੰਜਾਬੀ ਸਿਤਾਰੇ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ.ਐਨ.ਸ਼ਰਮਾ, ਹੌਬੀ ਧਾਲੀਵਾਲ, ਰਾਣਾ ਰਣਬੀਰ,ਬਨਿੰਦਰ ਬੰਨੀ,ਰਘਬੀਰ ਬੋਲੀ,ਰਾਣਾ ਜੰਗ ਬਹਾਦਰ, ਨਿਸ਼ਾ ਬਾਨੋ, ਰੁਪਿੰਦਰ ਰੂਪੀ,ਗੁਰਪ੍ਰੀਤ ਭੰਗੂ ਸਮੇਤ ਕਈ ਕਲਾਕਾਰਾਂ ਨੇ ਬਾਕਮਾਲ ਅਦਾਕਾਰੀ ਕੀਤੀ ਹੈ।ਫਿਲਮ ਨੂੰ ਬਲਜੀਤ ਸਿੰਘ ਦਿਓ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖੀ ਹੈ।


Tags: Manje Bistre 2Gippy GrewalSimi ChahalBN SharmaKaramjit AnmolGurpreet GhuggiHumble Motion Pictures

Edited By

Lakhan

Lakhan is News Editor at Jagbani.