FacebookTwitterg+Mail

ਇਸ ਵਾਰ 'ਵਿਸਾਖੀ' 'ਤੇ ਕੈਨੇਡਾ 'ਚ ਇਕੱਠੇ ਹੋਣਗੇ 'ਮੰਜੇ ਬਿਸਤਰੇ'

manje bistre 2
03 September, 2018 02:39:19 PM

ਮੁੰਬਈ (ਬਿਊਰੋ)— ਪਾਲੀਵੁੱਡ ਸੁਪਰਸਟਾਰ ਗਿੱਪੀ ਗਰੇਵਾਲ ਦੀ ਬੀਤੇ ਸ਼ੁੱਕਰਵਾਰ ਰਿਲੀਜ਼ ਹੋਈ ਫਿਲਮ 'ਮਰ ਗਏ ਓਏ ਲੋਕੋ' ਆਪਣੀ ਸ਼ਾਨਦਾਰ ਕਮਾਈ ਨੂੰ ਲੈ ਕੇ ਬਾਕਸ ਆਫਿਸ 'ਤੇ ਛਾਈ ਹੋਈ ਹੈ। ਇਸ ਫਿਲਮ ਕਾਰਨ ਗਿੱਪੀ ਗਰੇਵਾਲ ਵੀ ਬੀਤੇ ਕੁਝ ਦਿਨਾਂ ਤੋਂ ਸੁਰਖੀਆਂ 'ਚ ਬਣੇ ਹੋਏ ਹਨ। ਹੁਣ ਹਾਲ ਹੀ 'ਚ ਉਨ੍ਹਾਂ ਨੇ ਇਕ ਆਫੀਸ਼ੀਅਲ ਅਨਾਊਂਸਮੈਂਟ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਅਕਾਊਂਟ 'ਤੇ ਆਪਣੀ ਅਗਲੀ ਫਿਲਮ 'ਮੰਜੇ ਬਿਸਤਰੇ 2' ਦਾ ਇਕ ਪੋਸਟਰ ਸ਼ੇਅਰ ਕੀਤਾ ਹੈ, ਜੋ 12 ਅਪ੍ਰੈਲ 2019 ਵਰਲਡਵਾਈਡ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪੋਸਟਰ ਸਾਂਝਾ ਕਰਦਿਆਂ ਗਿੱਪੀ ਨੇ ਇਸ ਦੇ ਕੈਪਸ਼ਨ 'ਚ ਲਿਖਿਆ, ''ਆਉਂਦੀ ਵਿਸਾਖੀ ਨੂੰ ਫਿਰ ਕੱਠੇ ਕਰਾਗੇਂ 'ਮੰਜੇ ਬਿਸਤਰੇ... ਪਰ ਕੈਨੇਡਾ 'ਚ।''

Punjabi Bollywood Tadka

ਜ਼ਿਕਰਯੋਗ ਹੈ ਕਿ 'ਮਰ ਗਏ ਓਏ ਲੋਕੋ' ਵਾਂਗ 'ਮੰਜੇ ਬਿਸਤਰੇ 2' ਵੀ ਗਿੱਪੀ ਗਰੇਵਾਲ ਨੇ ਖੁਦ ਲਿਖੀ ਹੈ। 'ਹੰਬਲ ਮੋਸ਼ਨ ਪਿਕਚਰਜ਼' ਵਲੋਂ ਪ੍ਰੋਡਿਊਸ ਕੀਤੀ ਜਾ ਰਹੀ ਇਸ ਫਿਲਮ ਦੇ ਨਿਰਦੇਸ਼ਕ ਬਲਜੀਤ ਸਿੰਘ ਦਿਓ ਹਨ। 'ਹੰਬਲ ਮੋਸ਼ਨ ਪਿਕਚਰਜ਼' ਇਸ ਤੋਂ ਪਹਿਲਾਂ ਵੀ 'ਮਰ ਗਏ ਓਏ ਲੋਕੋ', 'ਮੰਜੇ ਬਿਸਤਰੇ' ਤੇ 'ਅਰਦਾਸ' ਵਰਗੀਆਂ ਸੁਪਰਹਿੱਟ ਫਿਲਮਾਂ ਪ੍ਰੋਡਿਊਸ ਕਰ ਚੁੱਕੀ ਹੈ, ਜੋ ਪੰਜਾਬੀ ਫਿਲਮ ਜਗਤ ਦੇ ਇਤਿਹਾਸ 'ਚ ਮਿਸਾਲ ਕਾਇਮ ਕਰ ਚੁੱਕੀਆਂ ਹਨ।

ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ 'ਮੰਜੇ ਬਿਸਤਰੇ' ਦੀ ਸਫਲਤਾ ਤੋਂ ਬਾਅਦ ਗਿੱਪੀ ਗਰੇਵਾਲ ਨੇ ਐਲਾਨ ਕੀਤਾ ਸੀ ਕਿ ਉਹ ਇਸ ਫਿਲਮ ਦਾ ਦੂਜਾ ਭਾਗ ਵੀ ਬਣਾਉਣਗੇ। ਹੁਣ ਇਸ ਗੱਲ ਦੀ ਅਧਿਕਾਰਕ ਪੁਸ਼ਟੀ ਕਰਦਿਆਂ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟਰ ਵੀ ਸਾਂਝਾ ਕਰ ਦਿੱਤਾ ਹੈ। ਹੁਣ ਇਸ ਵਾਰ 'ਮੰਜੇ ਬਿਸਤਰੇ 2' 'ਚ ਸੋਨਮ ਬਾਜਵਾ ਦੀ ਥਾਂ ਸਿੰਮੀ ਚਾਹਲ ਦਿਖਾਈ ਦੇਵੇਗੀ। ਇਸ ਫਿਲਮ ਦੀ ਸ਼ੂਟਿੰਗ ਕੈਨੇਡਾ 'ਚ ਹੋਈ ਹੈ।

 


Tags: Gippy Grewal Manje Bistre 2 PosterReleaseBaljit Singh Deo Humble Motion Pictures Punjabi Cinema

Edited By

Chanda Verma

Chanda Verma is News Editor at Jagbani.