FacebookTwitterg+Mail

'ਮੰਜੇ ਬਿਸਤਰੇ 2' ਦਾ ਅਧਿਕਾਰਕ ਪੋਸਟਰ ਰਿਲੀਜ਼, ਪੂਰੀ ਸਟਾਰਕਾਸਟ ਆਈ ਨਜ਼ਰ

manje bistre 2 official poster
31 December, 2018 03:20:04 PM

ਜਲੰਧਰ (ਬਿਊਰੋ)— ਸਾਲ 2019 ਪੰਜਾਬੀ ਫਿਲਮ ਇੰਡਸਟਰੀ ਦੇ ਨਾਲ-ਨਾਲ ਗਿੱਪੀ ਗਰੇਵਾਲ ਲਈ ਵੀ ਖਾਸ ਹੋਣ ਜਾ ਰਿਹਾ ਹੈ ਕਿਉਂਕਿ ਇਸ ਸਾਲ ਗਿੱਪੀ ਦੀਆਂ ਕਈ ਵੱਡੀਆਂ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਨ੍ਹਾਂ ਫਿਲਮਾਂ 'ਚੋਂ ਇਕ ਫਿਲਮ ਜਿਸ ਦੀ ਉਨ੍ਹਾਂ ਦੇ ਫੈਨਜ਼ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਉਸ ਦਾ ਨਾਂ ਹੈ 'ਮੰਜੇ ਬਿਸਤਰੇ 2'। ਗਿੱਪੀ ਇਸ ਫਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹੈ। ਅੱਜ ਉਨ੍ਹਾਂ ਨੇ ਫਿਲਮ ਦਾ ਅਧਿਕਾਰਕ ਪੋਸਟਰ ਰਿਲੀਜ਼ ਕੀਤਾ ਹੈ। ਇਸ ਪੋਸਟਰ 'ਚ ਫਿਲਮ ਦੀ ਪੂਰੀ ਸਟਾਰਕਾਸਟ ਨਜ਼ਰ ਆ ਰਹੀ ਹੈ ਤੇ ਸਭ ਦੇ ਚਿਹਰੇ 'ਤੇ ਮੁਸਕਾਨ ਹੈ।

Punjabi Bollywood Tadka

ਇਸ ਤੋਂ ਇਲਾਵਾ ਗਿੱਪੀ ਨੇ ਇਕ ਹੋਰ ਪੋਸਟਰ ਸ਼ੇਅਰ ਕੀਤਾ ਹੈ, ਜਿਸ 'ਚ ਗਿੱਪੀ ਦੇ ਨਾਲ ਫਿਲਮ ਦੀ ਮੁੱਖ ਅਦਾਕਾਰਾ ਸਿਮੀ ਚਾਹਲ ਨਜ਼ਰ ਆ ਰਹੀ ਹੈ। ਖਾਸ ਗੱਲ ਇਹ ਹੈ ਕਿ ਗਿੱਪੀ ਗਰੇਵਾਲ ਆਪਣੇ ਜਨਮਦਿਨ ਯਾਨੀ ਕਿ 2 ਜਨਵਰੀ ਨੂੰ 'ਮੰਜੇ ਬਿਸਤਰੇ 2' ਦਾ ਟੀਜ਼ਰ ਵੀ ਰਿਲੀਜ਼ ਕਰਨ ਜਾ ਰਹੇ ਹਨ।

ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਗਿੱਪੀ ਗਰੇਵਾਲ ਨੇ ਲਿਖਿਆ ਹੈ, ਜਦਕਿ ਡਾਇਲਾਗਸ ਨਰੇਸ਼ ਕਥੂਰੀਆ ਨੇ ਲਿਖੇ ਹਨ। ਫਿਲਮ ਨੂੰ ਡਾਇਰੈਕਟ ਬਲਜੀਤ ਸਿੰਘ ਦਿਓ ਕਰ ਰਹੇ ਹਨ। ਇਸ ਨੂੰ ਪ੍ਰੋਡਿਊਸ ਗਿੱਪੀ ਗਰੇਵਾਲ ਨੇ ਕੀਤਾ ਹੈ ਤੇ ਜੱਗੀ ਸਿੰਘ ਤੇ ਕਿੰਗ ਰੰਧਾਵਾ ਇਸ ਫਿਲਮ ਦੇ ਕੋ-ਪ੍ਰੋਡਿਊਸਰ ਹਨ। ਦੁਨੀਆ ਭਰ 'ਚ ਇਹ ਫਿਲਮ 12 ਅਪ੍ਰੈਲ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Manje Bistre 2 Official Poster Gippy Grewal Simi Chahal

Edited By

Rahul Singh

Rahul Singh is News Editor at Jagbani.