FacebookTwitterg+Mail

ਗਿੱਪੀ ਗਰੇਵਾਲ ਨੇ ਕੀਤਾ ਐਲਾਨ, ਇਸ ਦਿਨ ਰਿਲੀਜ਼ ਹੋਵੇਗੀ 'ਮੰਜੇ ਬਿਸਤਰੇ 2'

manje bistre 2 release date
09 July, 2017 01:51:49 PM

ਜਲੰਧਰ— ਪੰਜਾਬੀ ਫਿਲਮ ਜਗਤ ਦੇ ਇਤਿਹਾਸ 'ਚ 'ਮੰਜੇ ਬਿਸਤਰੇ' ਨੇ ਮਿਸਾਲ ਕਾਇਮ ਕੀਤੀ ਹੈ। ਫਿਲਮ ਨੇ ਜਿਥੇ ਕਈ ਰਿਕਾਰਡ ਆਪਣੇ ਨਾਂ ਕੀਤੇ, ਉਥੇ ਦਰਸ਼ਕਾਂ ਵਿਚਾਲੇ ਫਿਲਮ ਨੂੰ ਲੈ ਕੇ ਉਤਸ਼ਾਹ ਦੇਖਣਯੋਗ ਸੀ। ਫਿਲਮ ਦੀ ਸਫਲਤਾ ਤੋਂ ਬਾਅਦ ਗਿੱਪੀ ਗਰੇਵਾਲ ਨੇ ਐਲਾਨ ਕੀਤਾ ਸੀ ਕਿ ਉਹ ਇਸ ਦਾ ਦੂਜਾ ਭਾਗ ਵੀ ਬਣਾਉਣਗੇ। ਹੁਣ ਇਸ ਗੱਲ ਦੀ ਅਧਿਕਾਰਕ ਪੁਸ਼ਟੀ ਵੀ ਗਿੱਪੀ ਗਰੇਵਾਲ ਨੇ ਕਰ ਦਿੱਤੀ ਹੈ।

ਗਿੱਪੀ ਗਰੇਵਾਲ ਨੇ ਅੱਜ ਐਲਾਨ ਕਰ ਦਿੱਤਾ ਹੈ ਕਿ 'ਮੰਜੇ ਬਿਸਤਰੇ 2' 12 ਅਪ੍ਰੈਲ 2019 'ਚ ਰਿਲੀਜ਼ ਹੋਵੇਗੀ, ਜਿਸ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਕਰਨਗੇ। ਦੱਸਣਯੋਗ ਹੈ ਕਿ ਗਿੱਪੀ ਦੀ ਆਪਣੀ ਪ੍ਰੋਡਕਸ਼ਨ ਕੰਪਨੀ 'ਹੰਬਲ ਮੋਸ਼ਨ ਪਿਕਚਰਜ਼' ਹੈ। 'ਹੰਬਲ ਮੋਸ਼ਨ ਪਿਕਚਰਜ਼' ਵਲੋਂ 'ਅਰਦਾਸ' ਤੇ 'ਮੰਜੇ ਬਿਸਤਰੇ' ਵਰਗੀਆਂ ਸੁਪਰਹਿੱਟ ਪੰਜਾਬੀ ਫਿਲਮਾਂ ਦਾ ਨਿਰਮਾਣ ਕੀਤਾ ਗਿਆ ਹੈ।
'ਮੰਜੇ ਬਿਸਤਰੇ' 'ਚ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਨੇ ਮੁੱਖ ਭੂਮਿਕਾ ਨਿਭਾਈ ਸੀ ਤੇ ਇਸ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਨੇ ਹੀ ਕੀਤਾ ਸੀ। ਫਿਲਮ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖੀ, ਜਿਹੜੀ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤੀ ਗਈ। ਹੁਣ ਦਰਸ਼ਕਾਂ ਨੂੰ 'ਮੰਜੇ ਬਿਸਤਰੇ 2' ਦੀ ਖੁਸ਼ਖਬਰੀ ਦੇ ਕੇ ਗਿੱਪੀ ਗਰੇਵਾਲ ਨੇ ਉਨ੍ਹਾਂ ਦਾ ਉਤਸ਼ਾਹ ਵਧਾ ਦਿੱਤਾ ਹੈ ਤੇ ਸਾਨੂੰ ਫਿਲਮ ਦੀ ਰਿਲੀਜ਼ ਦੀ ਬੇਸਬਰੀ ਨਾਲ ਉਡੀਕ ਹੈ।


Tags: Gippy Grewal Manje Bistre 2 Baljit Singh Deo Humble Motion Pictures Punjabi Cinema