FacebookTwitterg+Mail

ਵੀਡੀਓ : ਕੈਨੇਡਾ 'ਚ ਜਾ ਕੇ ਵੀ ਗਿੱਪੀ ਗਰੇਵਾਲ ਨੇ ਵਿਰਸੇ ਨੂੰ ਨਹੀਂ ਮਾਰਿਆ 'ਠੇਡਾ'

manje bistre 2 title track
01 March, 2019 10:56:34 AM

ਜਲੰਧਰ (ਬਿਊਰੋ) : ਪਾਲੀਵੁੱਡ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਗਿੱਪੀ ਗਰੇਵਾਲ ਦੀ ਪੰਜਾਬੀ ਫਿਲਮ 'ਮੰਜੇ ਬਿਸਤਰੇ 2' ਦਾ ਟਾਈਟਲ ਟਰੈਕ ਬੀਤੇ ਦਿਨੀਂ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਲੋਕਾਂ ਨੂੰ ਗਿੱਪੀ ਗਰੇਵਾਲ ਦੀ ਇਸ ਫਿਲਮ ਦਾ ਇੰਤਜ਼ਾਰ ਬੇਸਬਰੀ ਨਾਲ ਹੈ। ਗਿੱਪੀ ਗਰੇਵਾਲ ਇਕ ਵਾਰ ਮੁੜ ਆਉਂਦੀ ਵਿਸਾਖੀ 'ਤੇ 'ਮੰਜੇ ਬਿਸਤਰੇ' ਇਕੱਠੇ ਕਰਨ ਨੂੰ ਤਿਆਰ ਹਨ। ਦਰਅਸਲ ਗਿੱਪੀ ਗਰੇਵਾਲ ਅਤੇ ਪੰਜਾਬੀ ਫਿਲਮਾਂ ਦੀ ਪੰਜਾਬਣ ਮੁਟਿਆਰ ਸਿਮੀ ਚਾਹਲ ਦੀ ਫਿਲਮ 'ਮੰਜੇ ਬਿਸਤਰੇ 2' 12 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਦਸਤਕ ਦੇ ਰਹੀ ਹੈ। 'ਮੰਜੇ ਬਿਸਤਰੇ 2' ਦੇ ਟਾਈਟਲ ਟਰੈਕ ਨੂੰ ਮਸ਼ਹੂਰ ਗਾਇਕ ਨਛੱਤਰ ਗਿੱਲ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਹਾਲਾਂਕਿ ਗੀਤ ਦੇ ਬੋਲ ਹੈਪੀ ਰਾਏਕੋਟੀ ਵਲੋਂ ਸ਼ਿੰਗਾਰੇ ਗਏ ਹਨ, ਜਿਸ ਨੂੰ ਮਿਊਜ਼ਿਕ ਜੱਸੀ ਕਟਿਆਲ ਨੇ ਦਿੱਤਾ ਹੈ। 


'ਮੰਜੇ ਬਿਸਤਰੇ 2' ਦੇ ਟਾਈਟਲ ਟਰੈਕ 'ਚ ਗਿੱਪੀ ਗਰੇਵਾਲ ਅਤੇ ਫਿਲਮ ਦੀ ਬਾਕੀ ਸਟਾਰ ਕਾਸਟ ਕੈਨੇਡਾ 'ਚ ਮੰਜੇ ਬਿਸਤਰੇ ਇਕੱਠੇ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਤੋਂ ਸਾਬਿਤ ਹੁੰਦਾ ਹੈ ਕਿ ਪੰਜਾਬੀ ਭਾਵੇਂ ਕੈਨੇਡਾ ਹੋਣ ਜਾਂ ਪੰਜਾਬ ਪਰ ਆਪਣਾ ਵਿਰਸਾ ਕਦੇ ਨਹੀਂ ਭੁੱਲਦੇ। ਗਿੱਪੀ ਤੇ ਸਿਮੀ ਚਾਹਲ ਨਾਲ ਫਿਲਮ 'ਚ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਹੌਬੀ ਧਾਲੀਵਾਲ, ਬੀ. ਐੱਨ. ਸ਼ਰਮਾ, ਰਾਣਾ ਰਣਬੀਰ ਅਤੇ ਸਰਦਾਰ ਸੋਹੀ ਤੋਂ ਇਲਾਵਾ ਕਈ ਹੋਰ ਵੱਡੇ ਚਿਹਰੇ ਨਜ਼ਰ ਆਉਣਗੇ। ਫਿਲਮ ਨੂੰ ਗਿੱਪੀ ਗਰੇਵਾਲ ਦੀ ਪ੍ਰੋਡਕਸ਼ਨ 'ਚ ਹੀ ਬਣਾਇਆ ਗਿਆ ਹੈ ਅਤੇ ਬਲਜੀਤ ਸਿੰਘ ਦਿਓ ਵੱਲੋਂ ਡਾਇਰੈਕਟ ਕੀਤਾ ਗਿਆ ਹੈ।
 


Tags: Manje Bistre 2 Title Track Nachhatar Gill Gippy Grewal Baljit Singh Deo Humble Motion Saga Music

Edited By

Sunita

Sunita is News Editor at Jagbani.