FacebookTwitterg+Mail

'ਮੰਜੇ ਬਿਸਤਰੇ 2' ਦਾ ਟ੍ਰੇਲਰ 16 ਮਾਰਚ ਨੂੰ ਹੋਵੇਗਾ ਰਿਲੀਜ਼, ਦਰਸ਼ਕਾਂ 'ਚ ਉਤਸ਼ਾਹ

manje bistre 2 trailer will be released on march 16
12 March, 2019 03:39:48 PM

ਜਲੰਧਰ (ਬਿਊਰੋ) : ਗਿੱਪੀ ਗਰੇਵਾਲ ਦੀ ਬਤੌਰ ਹੀਰੋ, ਲੇਖਕ ਤੇ ਨਿਰਮਾਤਾ ਪੰਜਾਬੀ ਫ਼ਿਲਮ 'ਮੰਜੇ ਬਿਸਤਰੇ 2' ਦਾ ਟ੍ਰੇਲਰ ਸ਼ਨੀਰਵਾਰ 16 ਮਾਰਚ ਨੂੰ ਰਿਲੀਜ਼ ਹੋਵੇਗਾ। ਹਾਲ ਹੀ 'ਚ ਫ਼ਿਲਮ ਦੇ ਟਾਈਟਲ ਟਰੈਕ ਸਮੇਤ ਦੋ ਗੀਤ ਰਿਲੀਜ਼ ਕੀਤੇ ਗਏ ਹਨ, ਜਿਨ੍ਹਾਂ ਨੂੰ ਹਰ ਪਾਸੇ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਕਾਬਿਲੇ ਗੌਰ ਹੈ ਕਿ ਇਹ ਫ਼ਿਲਮ ਆਪਣੇ ਸ਼ੂਟਿੰਗ ਸਮੇਂ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਗਿੱਪੀ ਗਰੇਵਾਲ ਤੇ ਇਸ ਫ਼ਿਲਮ ਦੇ ਪ੍ਰਸ਼ੰਸਕ ਇਸ ਫ਼ਿਲਮ ਸਬੰਧੀ ਆਪੋ-ਆਪਣੇ ਤਰੀਕੇ ਨਾਲ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ। 'ਹੰਬਲ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਇਸ ਫ਼ਿਲਮ ਦੀ ਸ਼ੂਟਿੰਗ ਕੈਨੇਡਾ 'ਚ ਕੀਤੀ ਗਈ ਹੈ। 'ਮੰਜੇ ਬਿਸਤਰੇ' ਦੀ ਆਪਾਰ ਸਫ਼ਲਤਾ ਤੋਂ ਬਾਅਦ ਹੀ ਫ਼ਿਲਮ ਦੀ ਟੀਮ ਨੇ ਇਸ ਦਾ ਸੀਕੁਅਲ ਬਣਾਉਣ ਦਾ ਫ਼ੈਸਲਾ ਲਿਆ ਸੀ।

Punjabi Bollywood Tadka
ਪੰਜਾਬ ਦੇ ਪੇਂਡੂ ਸੱਭਿਆਚਾਰ ਨੂੰ ਦਰਸਾਉਂਦੀ ਇਸ ਫ਼ਿਲਮ ਦਾ ਇਹ ਸੀਕੁਅਲ ਇਸ ਵਾਰ ਪੰਜਾਬ ਦੀ ਜਗ੍ਹਾ ਕੈਨੇਡਾ 'ਚ ਫ਼ਿਲਮਾਇਆ ਗਿਆ ਹੈ, ਜਿਸ ਕਾਰਨ ਫ਼ਿਲਮ ਵਿਚ ਦਰਸ਼ਕਾਂ ਦੀ ਦਿਲਚਸਪੀ ਹੋਰ ਵੀ ਵੱਧ ਗਈ ਹੈ। ਇਸ ਵਾਰ ਇਸ ਫ਼ਿਲਮ 'ਚ ਗਿੱਪੀ ਗਰੇਵਾਲ ਨਾਲ ਸੋਨਮ ਬਾਜਵਾ ਦੀ ਥਾਂ ਸਿਮੀ ਚਾਹਲ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਦੇ ਬਾਕੀ ਕਲਾਕਾਰਾਂ 'ਚ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਸਰਦਾਰ ਸੋਹੀ, ਰਾਣਾ ਰਣਬੀਰ, ਰਾਣਾ ਜੰਗ ਬਹਾਦਰ, ਕਰਮਜੀਤ ਅਨਮੋਲ, ਜੱਗੀ ਸਿੰਘ, ਮਲਕੀਤ ਰੌਣੀ, ਰਘਬੀਰ ਬੋਲੀ, ਅਨੀਤਾ ਦੇਵਗਨ, ਗੁਰਪ੍ਰੀਤ ਕੌਰ ਭੰਗੂ ਤੇ ਨਿਸ਼ਾ ਬਾਨੋ ਸਮੇਤ ਕਈ ਹੋਰ ਚਿਹਰੇ ਨਜ਼ਰ ਆਉਣਗੇ। ਦੱਸ ਦੇਈਏ ਕਿ ਗਿੱਪੀ ਗਰੇਵਾਲ ਦੀ ਫ਼ਿਲਮ 'ਮੰਜੇ ਬਿਸਤਰੇ' ਨੇ ਹੀ ਪੰਜਾਬ ਵਿਚ ਵਿਆਹਾਂ ਵਾਲੀਆਂ ਫ਼ਿਲਮਾਂ ਦਾ ਰੁਝਾਨ ਸ਼ੁਰੂ ਕੀਤਾ ਸੀ, ਜੋ ਬਾਦਸਤੂਰ ਜਾਰੀ ਹੈ। ਆਸ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਫ਼ਿਲਮ 'ਮੰਜੇ ਬਿਸਤਰੇ 2' ਨਾ ਸਿਰਫ਼ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ, ਸਗੋਂ ਪੰਜਾਬੀ ਸਿਨੇਮੇ ਵਿਚ ਇਕ ਨਵਾਂ ਰੁਝਾਨ ਵੀ ਸ਼ੁਰੂ ਕਰੇਗੀ।


Tags: Manje Bistre 2Gippy GrewalSimmi ChahalGurpreet GhuggiKaramjit AnmolBN SharmaSardar SohiHobby Dhaliwal

Edited By

Sunita

Sunita is News Editor at Jagbani.