FacebookTwitterg+Mail

'ਮੰਜੇ ਬਿਸਤਰੇ' ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਦੇਖ ਤੁਹਾਨੂੰ ਵੀ ਆਵੇਗਾ ਹਾਸਾ (ਵੀਡੀਓ)

15 March, 2017 10:26:04 PM
ਜਲੰਧਰ— 14 ਅਪ੍ਰੈਲ ਭਾਵ ਵਿਸਾਖੀ ਵਾਲੇ ਦਿਨ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਮੰਜੇ ਬਿਸਤਰੇ' ਦਾ ਟਾਈਟਲ ਟਰੈਕ ਰਿਲੀਜ਼ ਹੋ ਗਿਆ ਹੈ। ਗੀਤ ਨੂੰ ਦੇਖ ਤੁਹਾਨੂੰ ਹਾਸਾ ਜ਼ਰੂਰ ਆਵੇਗਾ ਕਿਉਂਕਿ ਇਹ ਗੀਤ ਬੇਹੱਦ ਫਨੀ ਹੈ। ਗੀਤ ਨੂੰ ਨਛੱਤਰ ਗਿੱਲ ਨੇ ਗਾਇਆ ਹੈ, ਜਿਸ ਦੇ ਬੋਲ ਜਗਦੇਵ ਮਾਨ ਨੇ ਲਿਖੇ ਹਨ। ਗੀਤ ਨੂੰ ਜੱਸੀ ਕਤਿਆਲ ਨੇ ਸੰਗੀਤ ਦਿੱਤਾ ਹੈ, ਜਿਸ ਨੂੰ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।
'ਮੰਜੇ ਬਿਸਤਰੇ' ਫਿਲਮ 'ਚ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਸਟਾਰ ਕਾਸਟ ਫਿਲਮ ਦੀ ਬਹੁਤ ਹੀ ਵੱਡੀ ਹੈ ਤੇ ਹਰ ਕਿਰਦਾਰ ਫਿਲਮ 'ਚ ਜਾਨ ਪਾ ਰਿਹਾ ਹੈ। ਹੇਠਾਂ ਦਿੱਤੇ ਲਿੰਕ 'ਤੇ ਕਲਿਕ ਕਰਕੇ ਦੇਖੋ 'ਮੰਜੇ ਬਿਸਤਰੇ' ਦਾ ਟਾਈਟਲ ਟਰੈਕ—

Tags: Manjre Bistre Gippy Grewal Sonam Bajwa Title Track Nachattar Gill ਮੰਜੇ ਬਿਸਤਰੇ ਗਿੱਪੀ ਗਰੇਵਾਲ ਸੋਨਮ ਬਾਜਵਾ