FacebookTwitterg+Mail

ਖੁਦ ਨੂੰ ਫਿੱਟ ਰੱਖਣ ਲਈ ਇੰਝ ਜਿਮ 'ਚ ਪਸੀਨਾ ਵਹਾਉਂਦੇ ਨੇ ਮਨਕਿਰਤ ਔਲਖ

mankirat aulakh viral gym video on song arnold da fan
13 July, 2019 04:15:35 PM

ਜਲੰਧਰ (ਬਿਊਰੋ) — ਮੰਨੇ-ਪ੍ਰਮੰਨੇ ਪੰਜਾਬੀ ਗਾਇਕ ਮਨਕਿਰਤ ਔਲਖ ਕਈ ਹਿੱਟ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਆਪਣੇ ਗੀਤਾਂ ਦੇ ਚਲਦੇ ਤਾਂ ਉਹ ਚਰਚਾ 'ਚ ਬਣੇ ਹੀ ਰਹਿੰਦੇ ਹਨ ਪਰ ਹੁਣ ਉਹ ਗੀਤ ਨਹੀਂ ਸਗੋਂ ਵੀਡੀਓਜ਼ ਕਾਰਨ ਛਾਏ ਹੋਏ ਹਨ। ਦਰਅਸਲ, ਹਾਲ ਹੀ 'ਚ ਮਨਕਿਰਤ ਔਲਖ ਨੇ ਸ਼ੋਸ਼ਲ ਮੀਡੀਆ 'ਤੇ ਕਸਰਤ ਕਰਦਿਆਂ ਦੀਆਂ ਕੁਝ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜੋ ਕਾਫੀ ਵਾਇਰਲ ਹੋ ਰਹੀਆਂ ਹਨ। 


ਦੱਸ ਦਈਏ ਕਿ ਮਨਕਿਰਤ ਔਲਖ ਦੀਆਂ ਇਹ ਵੀਡੀਓਜ਼ ਹਾਲ 'ਚ ਰਿਲੀਜ਼ ਹੋਏ ਗੀਤ 'ਆਰਨੋਲਡ ਦਾ ਫੈਨ' 'ਤੇ ਬਣਾਈਆਂ ਗਈਆਂ ਹਨ, ਜਿਸ 'ਚ ਮਨਕਿਰਤ ਔਲਖ ਜਿਮ 'ਚ ਮਿਹਨਤ ਕਰਦੇ ਨਜ਼ਰ ਆ ਰਹੇ ਹਨ। ਮਨਕਿਰਤ ਔਲਖ ਦੇ ਸੰਗੀਤਕ ਸਫਰ ਦੀ ਗੱਲ ਕਰੀਏ ਤਾਂ ਉਹ ਕਾਫੀ ਹਿੱਟ ਬਲਾਕਬਸਟਰ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ, ਜਿੰਨ੍ਹਾਂ 'ਚ 'ਬਦਨਾਮ', 'ਕਮਲੀ', 'ਕਦਰ', 'ਖਿਆਲ', 'ਡਾਂਗ', 'ਜੁਗਾੜੀ ਜੱਟ' ਵਰਗੇ ਕਈ ਗੀਤ ਸ਼ਾਮਲ ਹਨ।

 

 
 
 
 
 
 
 
 
 
 
 
 
 
 

Khave peeve ash kare Rajj ke Na Dil ❤️ tode kise Hoor 🧘‍♀️ da!!!!!!! Kive lageya fer #arnold

A post shared by Mankirt Aulakh (ਔਲਖ) (@mankirtaulakh) on Jul 12, 2019 at 10:02pm PDT

ਇਸ ਤੋਂ ਇਲਾਵਾ ਉਹ ਪੰਜਾਬੀ ਫਿਲਮ 'ਮੈਂ ਤੇਰੀ ਤੂੰ ਮੇਰਾ' 'ਚ ਅਦਾਕਾਰੀ ਦੇ ਰੰਗ ਵੀ ਦਿਖਾ ਚੁੱਕੇ ਹਨ। ਇਹ ਫਿਲਮ ਰੌਸ਼ਨ ਪ੍ਰਿੰਸ ਨਾਲ ਸੀ, ਜਿਸ ਨੂੰ ਚੰਗਾ ਰਿਸਪਾਂਸ ਮਿਲਿਆ ਸੀ।


Tags: Mankirat AulakhViral GymVideoArnold Da FanInstagramPunjabi Singer

Edited By

Sunita

Sunita is News Editor at Jagbani.