FacebookTwitterg+Mail

B'DAY SPL : 'ਮਨੀ ਭਲਵਾਨ' ਦੇ ਨਾਂ ਨਾਲ ਜਾਣੇ ਜਾਂਦੇ ਸਨ ਮਨਕੀਰਤ ਔਲਖ, ਜਾਣੋ ਜ਼ਿੰਦਗੀ ਦੇ ਦਿਲਚਸਪ ਕਿੱਸੇ

mankirt aulakh
02 October, 2018 10:52:30 AM

ਜਲੰਧਰ(ਬਿਊਰੋ)— 'ਜੱਟ ਦੇ ਬਲੱਡ', 'ਮੁੰਡਾ ਗੱਗੂ ਗਿੱਲ ਵਰਗਾ', 'ਹਾਰਲੇ 7 ਲੱਖ ਦਾ', 'ਚੜ੍ਹਜੇ ਸਿਆਲ', 'ਚੂੜ੍ਹੇ ਵਾਲੀ ਬਾਹ', 'ਕਦਰ', 'ਬਦਨਾਮ' ਆਦਿ ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਮਨਕੀਰਤ ਔਲਖ ਅੱਜ ਆਪਣਾ 27ਵਾਂ ਜਨਮਦਿਨ ਮਨਾ ਰਹੇ ਹਨ।

Image may contain: 1 person, standing, beard and outdoor

ਉਨ੍ਹਾਂ ਦਾ ਜਨਮ 2 ਅਕਤੂਬਰ 1990 ਨੂੰ ਫਤਿਹਬਾਦ, ਹਰਿਆਣਾ 'ਚ ਹੋਇਆ। ਮਨਕੀਰਤ ਔਲਖ ਨੇ ਹੁਣ ਸੰਗੀਤ ਦੇ ਖੇਤਰ 'ਚ ਕਾਫੀ ਪ੍ਰਸਿੱਧੀ ਹਾਸਲ ਕਰ ਚੁੱਕੇ ਹਨ।

Image may contain: 2 people, people smiling, people standing and suit

ਕੁਝ ਲੋਕਾਂ ਨੂੰ ਸ਼ਾਇਦ ਇੰਝ ਲੱਗ ਰਿਹਾ ਹੋਵੇਗਾ ਕਿ ਦੋ-ਤਿੰਨ ਸੁਪਰਹਿੱਟ ਗੀਤ ਦੇ ਕੇ ਮਨਕੀਰਤ ਔਲਖ ਸਟਾਰ ਬਣ ਗਿਆ ਪਰ ਉਨ੍ਹਾਂ ਨੂੰ ਇਹ ਸਫਲਤਾ ਇੰਨੀ ਸੌਖੀ ਨਹੀਂ ਮਿਲੀ। ਮਨਕੀਰਤ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ।

Image may contain: 1 person, standing
ਦੱਸ ਦੇਈਏ ਕਿ ਮਨਕੀਰਤ ਔਲਖ ਇਕ ਕਬੱਡੀ ਦੇ ਖਿਡਾਰੀ ਸਨ। ਆਪਣੇ ਦੋਸਤਾਂ ਤੇ ਨਜ਼ਦੀਕੀਆਂ ਵਿਚਾਲੇ ਉਹ ਅੱਜ ਵੀ 'ਮਨੀ ਭਲਵਾਨ' ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ। ਕਦੇ ਮਨਕੀਰਤ ਔਲਖ ਦਾ ਭਾਰ 102 ਕਿਲੋ ਸੀ।

Image may contain: 2 people, people smiling, sunglasses

ਮਨਕੀਰਤ ਦਾ ਪਹਿਲਾ ਗੀਤ ਲੋਕਾਂ ਵਲੋਂ ਕੁਝ ਜ਼ਿਆਦਾ ਪਸੰਦ ਨਹੀਂ ਕੀਤਾ ਗਿਆ ਸੀ ਕਿਉਂਕਿ ਉਸ ਦੀ ਪਰਦੇ 'ਤੇ ਦਿਖ ਵਧੀਆ ਨਹੀਂ ਸੀ।

Image may contain: 4 people, people smiling, selfie and closeup

ਕਈਆਂ ਨੇ ਉਸ ਨੂੰ ਗਾਇਕੀ ਛੱਡਣ ਲਈ ਵੀ ਕਿਹਾ ਪਰ ਮਨਕੀਰਤ ਔਲਖ ਨੇ ਇਹ ਗੱਲ ਕਦੇ ਨਹੀਂ ਮੰਨੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਚੰਗੀ ਆਵਾਜ਼ ਦੇ ਨਾਲ-ਨਾਲ ਚੰਗੀ ਦਿਖ ਹੋਣੀ ਵੀ ਬਹੁਤ ਜ਼ਰੂਰੀ ਹੈ।

Image may contain: 1 person, car and outdoor

ਬਸ ਫਿਰ ਕੀ ਸੀ ਮਨਕੀਰਤ ਨੇ ਰਿਆਜ਼ ਦੇ ਨਾਲ-ਨਾਲ ਦੋ ਸਾਲਾਂ ਤਕ ਰੱਜ ਕੇ ਜਿਮ 'ਚ ਪਸੀਨਾ ਵਹਾਇਆ ਤੇ ਸੁਡੋਲ ਸਰੀਰ ਦੇ ਮਾਲਕ ਬਣ ਗਏ।

Image may contain: 2 people, people sitting and outdoor

ਹੁਣ ਮਨਕੀਰਤ ਔਲਖ ਜਿਸ ਮੁਕਾਮ 'ਤੇ ਹੈ, ਉਹ ਸਾਰਿਆਂ ਦੇ ਸਾਹਮਣੇ ਹੈ। ਅੱਜ ਮਨਕੀਰਤ ਔਲਖ ਜਿਹੜੇ ਵੀ ਗੀਤ ਗਾਉਂਦਾ ਹੈ, ਲੋਕਾਂ ਵਲੋਂ ਉਨ੍ਹਾਂ ਗੀਤਾਂ ਨੂੰ ਖੂਬ ਪਿਆਰ ਮਿਲਦਾ ਹੈ।

Image may contain: 1 person, sitting, shoes, sunglasses and outdoor

ਮਨਕੀਰਤ ਔਲਖ ਦੇ ਜ਼ਿਅਦਾਤਰ ਗੀਤ ਨੌਜਵਾਨ ਪੀੜ੍ਹੀ 'ਤੇ ਢੁੱਕਦੇ ਹਨ।
Image may contain: 1 person, sitting and shoes


Tags: Money Bhalwan Mankirt Aulakh Happy Birthday Jatt Da Blood Munda Guggu Gill Warga Harley 7 Lakh Da Charda Siyaal Choorhey Wali Baah Kadar Badnam Punjabi Singer

Edited By

Sunita

Sunita is News Editor at Jagbani.