FacebookTwitterg+Mail

B'DAY SPL : 'ਮਨੀ ਭਲਵਾਨ' ਤੋਂ ਕਿੰਝ ਬਣੇ ਮਨਕੀਰਤ ਔਲਖ, ਜਾਣੋ ਜ਼ਿੰਦਗੀ ਦੇ ਦਿਲਚਸਪ ਕਿੱਸੇ

mankirt aulakh happy birthday
02 October, 2019 11:54:52 AM

ਜਲੰਧਰ(ਬਿਊਰੋ)— 'ਜੱਟ ਦੇ ਬਲੱਡ', 'ਮੁੰਡਾ ਗੱਗੂ ਗਿੱਲ ਵਰਗਾ', 'ਹਾਰਲੇ 7 ਲੱਖ ਦਾ', 'ਚੜ੍ਹਦੇ ਸਿਆਲ', 'ਚੂੜ੍ਹੇ ਵਾਲੀ ਬਾਹ', 'ਕਦਰ', 'ਬਦਨਾਮ' ਆਦਿ ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਮਨਕੀਰਤ ਔਲਖ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 2 ਅਕਤੂਬਰ 1990 ਨੂੰ ਫਤਿਹਬਾਦ, ਹਰਿਆਣਾ 'ਚ ਹੋਇਆ। ਮਨਕੀਰਤ ਔਲਖ ਨੇ ਹੁਣ ਸੰਗੀਤ ਦੇ ਖੇਤਰ 'ਚ ਕਾਫੀ ਪ੍ਰਸਿੱਧੀ ਹਾਸਲ ਕਰ ਚੁੱਕੇ ਹਨ।

Punjabi Bollywood Tadka
ਕੁਝ ਲੋਕਾਂ ਨੂੰ ਸ਼ਾਇਦ ਇੰਝ ਲੱਗ ਰਿਹਾ ਹੋਵੇਗਾ ਕਿ ਦੋ-ਤਿੰਨ ਸੁਪਰਹਿੱਟ ਗੀਤ ਦੇ ਕੇ ਮਨਕੀਰਤ ਔਲਖ ਸਟਾਰ ਬਣ ਗਿਆ ਪਰ ਉਨ੍ਹਾਂ ਨੂੰ ਇਹ ਸਫਲਤਾ ਇੰਨੀ ਸੌਖੀ ਨਹੀਂ ਮਿਲੀ। ਮਨਕੀਰਤ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ ਦੱਸ ਦੇਈਏ ਕਿ ਮਨਕੀਰਤ ਔਲਖ ਇਕ ਕਬੱਡੀ ਦੇ ਖਿਡਾਰੀ ਸਨ। ਆਪਣੇ ਦੋਸਤਾਂ ਤੇ ਨਜ਼ਦੀਕੀਆਂ ਵਿਚਾਲੇ ਉਹ ਅੱਜ ਵੀ 'ਮਨੀ ਭਲਵਾਨ' ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ। ਕਦੇ ਮਨਕੀਰਤ ਔਲਖ ਦਾ ਭਾਰ 102 ਕਿਲੋ ਸੀ।

Punjabi Bollywood Tadka
ਮਨਕੀਰਤ ਦਾ ਪਹਿਲਾ ਗੀਤ ਲੋਕਾਂ ਵਲੋਂ ਕੁਝ ਜ਼ਿਆਦਾ ਪਸੰਦ ਨਹੀਂ ਕੀਤਾ ਗਿਆ ਸੀ ਕਿਉਂਕਿ ਉਸ ਦੀ ਪਰਦੇ 'ਤੇ ਦਿਖ ਵਧੀਆ ਨਹੀਂ ਸੀ। ਕਈਆਂ ਨੇ ਉਸ ਨੂੰ ਗਾਇਕੀ ਛੱਡਣ ਲਈ ਵੀ ਕਿਹਾ ਪਰ ਮਨਕੀਰਤ ਔਲਖ ਨੇ ਇਹ ਗੱਲ ਕਦੇ ਨਹੀਂ ਮੰਨੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਚੰਗੀ ਆਵਾਜ਼ ਦੇ ਨਾਲ-ਨਾਲ ਚੰਗੀ ਦਿਖ ਹੋਣੀ ਵੀ ਬਹੁਤ ਜ਼ਰੂਰੀ ਹੈ।

Punjabi Bollywood Tadka
ਬਸ ਫਿਰ ਕੀ ਸੀ ਮਨਕੀਰਤ ਨੇ ਰਿਆਜ਼ ਦੇ ਨਾਲ-ਨਾਲ ਦੋ ਸਾਲਾਂ ਤਕ ਰੱਜ ਕੇ ਜਿਮ 'ਚ ਪਸੀਨਾ ਵਹਾਇਆ ਤੇ ਸੁਡੋਲ ਸਰੀਰ ਦੇ ਮਾਲਕ ਬਣ ਗਏ। ਹੁਣ ਮਨਕੀਰਤ ਔਲਖ ਜਿਸ ਮੁਕਾਮ 'ਤੇ ਹੈ, ਉਹ ਸਾਰਿਆਂ ਦੇ ਸਾਹਮਣੇ ਹੈ। ਅੱਜ ਮਨਕੀਰਤ ਔਲਖ ਜਿਹੜੇ ਵੀ ਗੀਤ ਗਾਉਂਦਾ ਹੈ, ਲੋਕਾਂ ਵਲੋਂ ਉਨ੍ਹਾਂ ਗੀਤਾਂ ਨੂੰ ਖੂਬ ਪਿਆਰ ਮਿਲਦਾ ਹੈ। ਮਨਕੀਰਤ ਔਲਖ ਦੇ ਜ਼ਿਅਦਾਤਰ ਗੀਤ ਨੌਜਵਾਨ ਪੀੜ੍ਹੀ 'ਤੇ ਢੁੱਕਦੇ ਹਨ।

Punjabi Bollywood Tadka

Punjabi Bollywood Tadka

Punjabi Bollywood Tadka

 


Tags: Money Bhalwan Mankirt AulakhHappy BirthdayJatt Da BloodMunda Guggu Gill WargaHarley 7 Lakh DaCharda Siyaal Choorhey Wali BaahKadar BadnamPunjabi Singer

About The Author

manju bala

manju bala is content editor at Punjab Kesari