ਜਲੰਧਰ(ਬਿਊਰੋ) - ਪੰਜਾਬੀ ਗਾਣਿਆਂ 'ਚ ਆਪਣੀ ਖਾਸ ਬਣਾ ਚੁੱਕੇ ਮਨਕਿਰਤ ਔਲਖ ਅਕਸਰ ਆਪਣੇ ਨਵੇਂ-ਨਵੇਂ ਗੀਤਾਂ ਰਾਹੀਂ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਆਪਣੇ ਹਿੱਟ ਗੀਤਾਂ ਦੀ ਲਿਸਟ 'ਚ ਇਕ ਹੋਰ ਗੀਤ ਦਾ ਨਾਂ ਸ਼ਾਮਲ ਕਰਨ ਜਾ ਰਹੇ ਹਨ ਗੀਤ 'ਬੇਬੀ ਬੇਬੀ' ਦਾ। ਇਸ ਗੀਤ ਨੂੰ ਰਨਬੀਰ ਨੇ ਲਿਖਿਆ ਹੈ ਤੇ ਮਿਊਜ਼ਿਕ ਮੰਜ ਮੁਸੀਕ ਨੇ ਤਿਆਰ ਕੀਤਾ ਹੈ। ਮਨਕਿਰਤ ਦੇ ਇਸ ਗੀਤ 'ਚ ਮੰਜ ਮੁਸੀਕ ਵੀ ਉਨ੍ਹਾਂ ਦਾ ਸਾਥ ਦੇ ਰਹੇ ਹਨ। ਡਾਇਰੈਕਟਰ ਗਿਫਟੀ ਵੱਲੋਂ ਬਣਾਈ ਇਸ ਗੀਤ ਦੀ ਵੀਡੀਓ ਬਣਾਈ ਗਈ ਹੈ।'ਇਸ ਗੀਤ ਨੂੰ ਪੰਜਾਬੀ ਫਿਲਮਾਂ ਤੇ ਗੀਤਾਂ ਦਾ ਨਿਰਮਾਣ ਕਰਨ ਵਾਲੀ ਵੱਡੀ ਕੰਪਨੀ 'ਸਾਗਾ ਮਿਊਜ਼ਿਕ' ਵੱਲੋਂ ਪ੍ਰੋਡਿਊਸ ਕੀਤਾ ਜਾਵੇਗਾ।ਜੋ ਇਸ ਤੋਂ ਪਹਿਲਾ ਕਈ ਨਾਮੀਂ ਗਾਇਕਾਂ ਦੇ ਗੀਤ ਅਤੇ ਕਲਾਕਾਰਾਂ ਦੀਆਂ ਫਿਲਮਾਂ ਨੂੰ ਪ੍ਰੋਡਿਊਸ ਕਰ ਚੁੱਕੇ ਹਨ। ਸੁਮੀਤ ਸਿੰਘ ਦੀ ਦੇਖ-ਰੇਖ ਹੇਠ ਇਹ ਗੀਤ 19 ਜੁਲਾਈ ਨੂੰ ਰਿਲੀਜ਼ ਕੀਤਾ ਜਾਵੇਗਾ ।
ਦੱਸਣਯੋਗ ਹੈ ਕਿ ਮਨਕਿਰਤ ਔਲਖ ਨੇ ਇਸ ਤੋਂ ਪਹਿਲਾ 'ਜੁਗਾੜੀ ਜੱਟ', 'ਕੁਆਰੀ', 'ਕਾਲਜ', 'ਖਿਆਲ', 'ਕਦਰ', 'ਗੈਂਗਲੈਂਡ', 'ਗੱਲਾਂ ਮਿਠੀਆਂ', 'ਜੱਟ ਦਾ ਬੱਲਡ', 'ਚੂੜੇ ਵਾਲੀ ਬਾਂਹ', ਤੇ 'ਪੁਲਿਸ' ਵਰਗੇ ਕਈ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਹਨ। ਮਨਕੀਰਤ ਔਲਖ ਦੇ ਇਸ ਨਵੇਂ ਗੀਤ ਦਾ ਉਨ੍ਹਾਂ ਦੇ ਫੈਨਜ਼ ਨੂੰ ਬਹੁਤ ਇੰਤਜ਼ਾਰ ਹੈ। ਜਿਸ ਦਾ ਅੰਦਾਜ਼ਾ ਮਨਕਿਰਤ ਔਲਖ ਸ਼ੇਅਰ ਕੀਤੇ ਇਸ ਪੋਸਟਰ ਹੇਠਾਂ ਆਏ ਕੁਮੈਂਟ ਤੋਂ ਲਗਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾ ਮਨਕਿਰਤ ਨੇ ਹਾਲ ਹੀ 'ਚ ਆਪਣਾ 'ਅਰਨੋਲਡ' ਗੀਤ ਰਿਲੀਜ਼ ਕੀਤਾ ਸੀ ।