ਜਲੰਧਰ (ਬਿਊਰੋ) — ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਬਚਪਨ ਤੇ ਕਾਲਜ ਦੀਆਂ ਯਾਦਾਂ ਹਰ ਵਿਅਕਤੀ ਲਈ ਖਾਸ ਹੀ ਹੁੰਦੀਆਂ ਹਨ। ਇਕ ਵਿਦਿਆਰਥੀ ਦੀ ਜ਼ਿੰਦਗੀ 'ਚ ਕਾਲਜ ਬਹੁਤ ਹੀ ਖੁਸ਼ਨੁਮਾ ਪਲਾਂ 'ਚੋਂ ਇਕ ਹੁੰਦਾ ਹੈ, ਜਿਸ ਦੇ ਚੱਲਦੇ ਕਈ ਨਾਮੀ ਗਾਇਕ ਕਾਲਜ ਦੀ ਜ਼ਿੰਦਗੀ ਨੂੰ ਲੈ ਕੇ ਕਈ ਗੀਤ ਗਾ ਚੁੱਕੇ ਹਨ। ਇਸੇ ਹੀ ਲਿਸਟ 'ਚ ਹੁਣ ਨਾਮੀ ਗਾਇਕ ਮਨਕਿਰਤ ਔਲਖ ਦਾ ਵੀਨਾਂ ਜੁੜ ਚੁੱਕਾ ਹੈ। ਜੀ ਹਾਂ, ਹਾਲ ਹੀ 'ਚ ਮਨਕਿਰਤ ਔਲਖ ਦਾ ਨਵਾਂ ਗੀਤ 'ਕਾਲਜ' ਰਿਲੀਜ਼ ਹੋਇਆ ਹੈ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਮਨਕਿਰਤ ਔਲਖ ਦੇ ਨਵੇਂ ਗੀਤ ਕਾਲਜ ਦਾ ਵੀਡੀਓ —
ਦੱਸ ਦਈਏ ਕਿ ਰਿਲੀਜ਼ ਹੁੰਦੇ ਹੀ ਮਨਕਿਰਤ ਔਲਖ ਦਾ ਨਵਾਂ ਗੀਤ 'ਕਾਲਜ' ਗੀਤ ਟਰੈਂਡਿੰਗ 'ਚ ਛਾਇਆ ਹੋਇਆ ਹੈ। ਮਨਕਿਰਤ ਔਲਖ ਦੇ ਇਸ 'ਕਾਲਜ' ਗੀਤ ਦੇ ਬੋਲ ਸਿੰਘਾ ਨੇ ਸ਼ਿੰਗਾਰੇ ਹਨ, ਜਿਸ ਨੂੰ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ।
ਦੱਸਣਯੋਗ ਹੈ ਕਿ ਮਨਕਿਰਤ ਔਲਖ ਇਸ ਤੋਂ ਪਹਿਲਾਂ 'ਬਦਨਾਮ', 'ਕਮਲੀ', 'ਚੂੜ੍ਹੇ ਵਾਲੀ', 'ਬੱਸ ਕਰ', 'ਖਿਆਲ', 'ਡਾਂਗ' ਆਦਿ ਬਲਾਕਬਸਟਰ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰ ਚੁੱਕੇ ਹਨ।