ਜਲੰਧਰ (ਬਿਊਰੋ) — ਕਈ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਮਨਕਿਰਤ ਔਲਖ ਨੇ ਅੱਜ ਆਪਣੇ ਨਵੇਂ ਗੀਤ 'ਹਾਲੀਵੁੱਡ' ਦਾ ਆਡੀਓ ਰਿਲੀਜ਼ ਕੀਤਾ ਹੈ। ਦੱਸ ਦਈਏ ਕਿ ਮਨਕਿਰਤ ਔਲਖ ਨੇ ਇਸ ਦੀ ਜਾਣਕਾਰੀ ਖੁਦ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ। 'ਹਾਲੀਵੁੱਡ' ਗੀਤ ਦਾ ਸਿਰਫ ਆਡੀਓ ਹੀ ਮਨਕਿਰਤ ਔਲਖ ਨੇ ਆਪਣੇ ਯੂਟਿਊਬ ਚੈੱਨਲ 'ਤੇ ਲੀਰੀਕਲ ਵੀਡੀਓ ਬਣਾ ਕੇ ਪਾਇਆ ਹੈ।
ਦੱਸਣਯੋਗ ਹੈ ਕਿ ਮਨਕਿਰਤ ਔਲਖ ਦੇ 'ਹਾਲੀਵੁੱਡ' ਗੀਤ ਨੂੰ ਨਵ ਸੰਧੂ ਨੇ ਲਿਖਿਆ ਹੈ ਤੇ ਮਿਊਜ਼ਿਕ ਐੱਲਡੀ ਦਾ ਹੈ। ਗੀਤ ਦੀ ਵੀਡੀਓ ਬਣਾਉਣ ਬਾਰੇ ਹਾਲੇ ਤੱਕ ਮਨਕਿਰਤ ਔਲਖ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਸਰੋਤੇ 'ਹਾਲੀਵੁੱਡ' ਗੀਤ ਮਨਕਿਰਤ ਔਲਖ ਦੇ ਯੂਟਿਊਬ ਚੈਨਲ 'ਤੇ ਸੁਣ ਸਕਦੇ ਹਨ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਮਨਕੀਰਤ ਔਲਖ ਦਾ ਗੀਤ 'ਕਾਲਜ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।