FacebookTwitterg+Mail

ਮਨਕੀਰਤ ਔਲਖ ਦਾ 'ਕਮਲੀ' ਗੀਤ ਰਿਲੀਜ਼ ਹੁੰਦੇ ਹੀ ਛਾਇਆ ਟਰੈਂਡਿਗ 'ਚ

mankirt aulakh new song kamli
01 November, 2018 12:14:41 PM

ਜਲੰਧਰ(ਬਿਊਰੋ)— ਹਰ ਗਾਇਕ ਦਾ ਸੁਪਨਾ ਹੁੰਦਾ ਹੈ ਕਿ ਮੈਂ ਜੋ ਵੀ ਕਰਾਂ, ਉਹ ਕੰਮ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੇ। ਅਜਿਹੇ ਹੀ ਪੰਜਾਬੀ ਸੰਗੀਤ ਇੰਡਸਟਰੀ ਦੇ ਮਹਾਨ ਗਾਇਕ ਹਨ ਮਨਕੀਰਤ ਔਲਖ। ਜੀ ਹਾਂ, ਮਨਕੀਰਤ ਔਲਖ ਜੋ ਵੀ ਕਰਦੇ ਹਨ ਹਮੇਸ਼ਾ ਹੀ ਉਹ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ ਫਿਰ ਭਾਵੇਂ ਉਹ ਗੀਤ ਹੋਵੇ ਜਾਂ ਕੋਈ ਕੰਟਰੋਵਰਸੀ ਹੋਵੇ। ਹਾਲ ਹੀ 'ਚ ਮਨਕੀਰਤ ਔਲਖ ਦਾ ਨਵਾਂ ਗੀਤ 'ਕਮਲੀ' ਰਿਲੀਜ਼ ਹੋਇਆ ਹੈ, ਜੋ ਕਿ ਰਿਲੀਜ਼ ਹੁੰਦਿਆਂ ਹੀ ਟਰੈਂਡਿੰਗ 'ਚ ਬਣਿਆ ਹੋਇਆ ਹੈ। ਦੱਸ ਦੇਈਏ ਕਿ ਇਸ ਗੀਤ ਦੇ ਬੋਲ ਵੀਤ ਬਲਜੀਤ ਤੇ ਕਾਮੀ ਗਰੇਵਾਲ ਦੇ ਹਨ ਤੇ ਸੰਗੀਤ ਇਕਵਿੰਦਰ ਸਿੰਘ ਵਲੋਂ ਦਿੱਤਾ ਗਿਆ ਹੈ। ਇਸ ਗੀਤ 'ਚ ਮਨਕੀਰਤ ਔਲਖ ਨਾਲ ਮਸ਼ਹੂਰ ਮਾਡਲ ਰੂਪੀ ਗਿੱਲ ਨਜ਼ਰ ਆ ਰਹੀ ਹੈ। ਮਨਕੀਰਤ ਔਲਖ ਦੇ 'ਕਮਲੀ' ਗੀਤ ਨੂੰ 'ਸਾਗਾ ਮਿਊਜ਼ਿਕ' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਵੀਡੀਓ ਨੂੰ ਬੇਹੱਦ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਮਨਕੀਰਤ ਔਲਖ ਦੇ 'ਕਮਲੀ' ਗੀਤ 'ਚ ਇਸ਼ਕ 'ਚ ਝੱਲੀ ਹੋਈ ਮੁਟਿਆਰ ਦੀ ਗੱਲ ਕੀਤੀ ਗਈ ਹੈ, ਜਿਸ ਦਾ ਦਿਲ ਇਕ ਜੱਟ 'ਤੇ ਆ ਗਿਆ ਹੈ ਅਤੇ ਇਸ ਜੱਟ ਨੂੰ ਹਾਸਲ ਕਰਨ ਲਈ ਉਹ ਕਈ ਤਰ੍ਹਾਂ ਦੇ ਯਤਨ ਕਰਦੀ ਹੈ।

 ਮਨਕੀਰਤ ਔਲਖ ਦਾ 'ਕਮਲੀ' ਗੀਤ ਵੀਡੀਓ—

ਦੱਸਣਯੋਗ ਹੈ ਕਿ ਮਨਕੀਰਤ ਔਲਖ ਦਾ 'ਕਮਲੀ' ਗੀਤ ਸਰੋਤਿਆਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਤੋਂ ਪਹਿਲਾਂ ਵੀ ਮਨਕੀਰਤ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ, ਜਿਨ੍ਹਾਂ 'ਚੂੜੇ ਵਾਲੀ ਬਾਂਹ' ਅਤੇ 'ਗੈਂਗਲੈਂਡ', 'ਮੈਂ ਤੇਰੀ ਤੂੰ ਮੇਰੀ', 'ਜੇਲ', 'ਬ੍ਰਦਰਹੁਡ' ਵਰਗੇ ਗੀਤਾਂ ਦੇ ਨਾਂ ਸ਼ਾਮਲ ਹਨ। ਦੱਸ ਦੇਈਏ ਕਿ ਮਨਕੀਰਤ ਦੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਖਾਸ ਕਰਕੇ ਨੌਜਵਾਨ ਪੀੜ੍ਹੀ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ।

PunjabKesari,ਮਨਕੀਰਤ ਔਲਖ ਇਮੇਜ਼ ਐਚਡੀ ਫ਼ੋਟੋ ਡਾਊਨਲੋਡ,mankirt Aulakh image hd photo download


Tags: Mankirt Aulakh Mankirt Aulakh New SongKamli Roopi GillJatt Da BloodHarley 7 Lakh DaCharda SiyaalChoorhey Wali BaahPunjabi SingerNew Punjabi Music Videoਮਨਕੀਰਤ ਔਲਖਮਿਊਜ਼ਿਕ ਅਪਡੇਟਸ

About The Author

sunita

sunita is content editor at Punjab Kesari