ਜਲੰਧਰ (ਵੈੱਬ ਡੈਸਕ) - ਪੰਜਾਬੀ ਗਾਇਕ ਮਨਕਿਰਤ ਔਲਖ ਨੇ ਆਪਣੇ ਨਵੇਂ ਗੀਤ 'ਪਿਆਰ ਦਾ ਸਬੂਤ' ਨਾਲ ਦਰਸ਼ਕਾਂ ਦੀ ਕਚਹਿਰੀ ਵਿਚ ਦਸਤਕ ਦਿੱਤੀ ਹੈ। ਉਨ੍ਹਾਂ ਦਾ ਇਹ ਗੀਤ ਰਿਲੀਜ਼ ਹੁੰਦਿਆਂ ਹੀ ਟਰੈਂਡਿੰਗ 'ਚ ਛਾਇਆ ਹੋਇਆ। ਇਸ ਗੀਤ ਨੂੰ ਦਰਸ਼ਕਾਂ ਵਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਮਨਕਿਰਤ ਔਲਖ ਨੇ ਆਪਣੇ ਗੀਤ 'ਪਿਆਰ ਦਾ ਸਬੂਤ' ਵਿਚ ਇਕ ਕੁੜੀ ਦਾ ਜ਼ਿਕਰ ਕੀਤਾ ਹੈ, ਜੋ ਕਿ ਆਪਣੇ ਪ੍ਰੇਮੀ ਤੋਂ ਪਿਆਰ ਦਾ ਸਬੂਤ ਮੰਗਦੀ ਹੈ। ਗੀਤ ਦੇ ਬੋਲ ਦੀਪ ਸਟਾਰ ਵਲੋਂ ਲਿਖੇ ਗਏ ਹਨ, ਜਿਸ ਦਾ ਮਿਊਜ਼ਿਕ ਐਵੀ ਸਰਾਂ ਵਲੋਂ ਤਿਆਰ ਕੀਤਾ ਗਿਆ ਹੈ। 'ਲੌਕ ਡਾਊਨ' ਕਾਰਨ ਫਿਲਹਾਲ ਇਸ ਗੀਤ ਦਾ ਲਿਰਿਕਲ ਵੀਡੀਓ ਹੀ ਸਾਹਮਣੇ ਆਇਆ ਹੈ, ਜਿਸ ਸਾਗਾ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮਨਕਿਰਤ ਔਲਖ ਨੇ ਕਈ ਹਿੱਟ ਗੀਤ ਦਿੱਤੇ ਹਨ, ਜਿਨ੍ਹਾਂ ਵਿਚ 'ਗੈਂਗਲੈਂਡ', 'ਗਲੌਕ', 'ਜੱਟਾ ਵੇ', 'ਜੇਲ੍ਹ' ਸਮੇਤ ਕਈ ਗੀਤ ਸ਼ਾਮਿਲ ਹਨ। ਇਹ ਸਾਰੇ ਗੀਤ ਸਰੋਤਿਆਂ ਦੀ ਜ਼ੁਬਾਨ 'ਤੇ ਚੜ੍ਹੇ ਹੋਏ ਹਨ ਪਰ ਸਭ ਤੋਂ ਫੇਮਸ ਗੀਤ 'ਚੂੜੇ ਵਾਲੀ ਬਾਂਹ' ਅਤੇ 'ਚੜ੍ਹਦੇ ਸਿਆਲ' ਹਨ। ਹਰਿਆਣੇ ਦਾ ਰਹਿਣ ਵਾਲਾ ਇਹ ਗੱਭਰੂ ਆਪਣੇ ਗੀਤਾਂ ਰਾਹੀਂ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਦਾ ਹੈ।