FacebookTwitterg+Mail

ਵਿਦੇਸ਼ੀ ਧਰਤੀ ’ਤੇ ਮਸਤੀ ਮੂਡ ‘ਚ ਦਿਸੇ ਮਨਕੀਰਤ ਔਲਖ

mankirt aulakh video instagram
30 October, 2019 02:49:00 PM

ਜਲੰਧਰ(ਬਿਊਰੋ)- ਕਈ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਮਨਕੀਰਤ ਔਲਖ ਆਏ ਦਿਨ ਆਪਣੀ ਕਿਸੇ ਨਾ ਕਿਸੇ ਵੀਡੀਓ ਕਰਕੇ ਚਰਚਾ ’ਚ ਰਹਿੰਦੇ ਹਨ। ਹਾਲ ਹੀ ’ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਉਹ ਵਿਦੇਸ਼ ‘ਚ ਨਜ਼ਰ ਆ ਰਹੇ ਹਨ ਅਤੇ ਆਪਣੇ ਸਾਥੀਆਂ ਨਾਲ ਭੰਗੜਾ ਪਾਉਂਦੇ ਹੋਏ ਮਸਤੀ ਮੂਡ ‘ਚ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

 
 
 
 
 
 
 
 
 
 
 
 
 
 

So Funny #jail2 #mankirtaulakh

A post shared by Mankirt Aulakh (ਔਲਖ) (@mankirtaulakh) on Oct 28, 2019 at 9:13am PDT


ਜੋ ਵੀਡੀਓ ਦੀ ਗੱਲ ਕਰੀਏ ਤਾਂ ਇਸ ਵੀਡੀਓ ‘ਚ ਉਹ ‘ਤੇਰੇ ਵਾਲਾ ਹੋਇਆ ਅੰਡਰਗਰਾਊਂਡ ਨੀਂ’ ‘ਤੇ ਭੰਗੜਾ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ‘ਚ ਕੁਝ ਵਿਦੇਸ਼ੀ ਵੀ ਸੜਕ ‘ਤੇ ਬੈਠੇ ਹੋਏ ਹਨ, ਜਿਨ੍ਹਾਂ ਨਾਲ ਮਨਕੀਰਤ ਔਲਖ ਹਾਸਾ ਮਜ਼ਾਕ ਕਰਦੇ ਹੋਏ ਦਿਖਾਈ ਦੇ ਰਹੇ ਹਨ । ਦੱਸਣਯੋਗ ਹੈ ਕਿ ਮਨਕੀਰਤ ਔਲਖ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।


Tags: Mankirt AulakhVideoInstagramPunjabi Singer

About The Author

manju bala

manju bala is content editor at Punjab Kesari