FacebookTwitterg+Mail

ਸੈੱਟ ’ਤੇ ਚੱਲੀਆਂ ਅਨੁਰਾਗ ਦੀਆਂ ‘ਮਨਮਰਜ਼ੀਆਂ’

manmarziyaan
13 September, 2018 04:44:55 PM

ਰੋਮਾਂਸ, ਡਰਾਮਾ ਅਤੇ ਕਾਮੇਡੀ ਨਾਲ ਭਰਪੂਰ ਫਿਲਮ ‘ਮਨਮਰਜ਼ੀਆਂ’ ਜਲਦੀ ਹੀ ਰਿਲੀਜ਼ ਹੋਣ  ਜਾ ਰਹੀ ਹੈ...ਇਸੇ ਸਿਲਸਿਲੇ ’ਚ ਫਿਲਮ ਦੀ ਸਟਾਰ ਕਾਸਟ ਅਭਿਸ਼ੇਕ ਬੱਚਨ, ਤਾਪਸੀ ਪੰਨੂ ਅਤੇ ਵਿੱਕੀ ਕੌਸ਼ਲ ਨੇ ਜਗ ਬਾਣੀ/ਨਵੋਦਿਆ ਟਾਈਮਜ਼/ਪੰਜਾਬ ਕੇਸਰੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਜਦੋਂ ਪੁੱਛਿਆ ਕਿ ਸੈੱਟ ’ਤੇ ਕਿਸ ਦੀਆਂ ਮਨਮਰਜ਼ੀਆਂ ਚੱਲੀਆਂ ਤਾਂ ਤਿੰਨੋਂ ਇਕੱਠੇ ਬੋਲੇ ‘ਅਨੁਰਾਗ’।
ਫਿਲਮ ਦੇ ਕਿਰਦਾਰ ਰੂਮੀ ਨਾਲ ਤਾਪਸੀ ਕਿੰਨਾ ਮਿਲਦੀ-ਜੁਲਦੀ ਹੈ? 
45 ਦਿਨ ਤਕ ਜਦੋਂ ਤੁਸੀਂ ਇਕ ਕਿਰਦਾਰ ’ਚ ਰਹਿੰਦੇ ਹੋ ਤਾਂ ਕਿਤੇ ਨਾ ਕਿਤੇ ਉਸਦੀ  ਛਾਪ ਆ ਹੀ ਜਾਂਦੀ ਹੈ। ਕੁਝ ਅਜਿਹਾ ਮੇਰੇ ਨਾਲ ਵੀ ਹੋਇਆ ਪਰ ਰੀਅਲ ਲਾਈਫ ‘ਚ ਰੂਮੀ ਵਰਗੀ  ਤਾਂ ਨਹੀਂ, ਪਰ ਥੋੜ੍ਹੀ-ਥੋੜ੍ਹੀ ਉਸਦੇ ਵਰਗੀ ਜ਼ਰੂਰ ਹਾਂ, ਕਿਉਂਕਿ ਜੋ ਕਿਰਦਾਰ ਹੈ ਉਹ  ਇਕਦਮ ਮਸਤ ਹੈ, ਉਸਨੂੰ ਜੋ ਕਰਨਾ ਹੈ ਉਹ ਕਰ ਕੇ ਹੀ ਰਹਿੰਦੀ ਹੈ। 
ਤਾਪਸੀ ਨੇ ਕੀ ਖਾਸ ਧਿਆਨ ਰੱਖਿਆ ਫਿਲਮ ਦੌਰਾਨ ਆਪਣੀ ਡਾਈਟ ’ਤੇ? 
ਸੱਚ ਕਹਾਂ ਤਾਂ ਫਿਲਮ ਦੇ ਸ਼ੁਰੂਆਤੀ 10 ਦਿਨ ਅੰਮ੍ਰਿਤਸਰ ’ਚ ਮੈਂ ਜੰਮ ਕੇ ਖਾਧਾ  ਅਤੇ ਉਹ ਵੀ ਅੰਮ੍ਰਿਤਸਰ ਦੇ ਮਸ਼ਹੂਰ ਕੁਲਚੇ। ਇਸਦੇ ਬਾਅਦ ਸੈੱਟ ‘ਤੇ ਖਾਸ ਤੌਰ ’ਤੇ ਟਰੇਨਰ  ਬੁਲਾਉਣਾ ਪਿਆ ਤਾਂ ਜੋ ਮੈਂ ਫਿੱਟ ਰਹਾਂ, ਕਿਉਂਕਿ ਉਨ੍ਹਾਂ 10 ਦਿਨਾਂ ਬਾਅਦ ਮੈਨੂੰ  ਅਹਿਸਾਸ ਹੋਇਆ ਕਿ ਮੈਂ ਮੁੰਬਈ ਵਾਪਸ ਜਾ ਕੇ ਕੰਮ ਵੀ ਕਰਨਾ ਹੈ ਪਰ ਅੰਮ੍ਰਿਤਸਰ ਵਿਚ  ਪਹਿਲਾਂ 10 ਦਿਨ ਤਾਂ ਜ਼ੋਰਾਂ ਨਾਲ ਮੈਂ ਕੁਲਚੇ ਖਾਧੇ। 
ਤਾਪਸੀ ਨੂੰ ਅਭਿਸ਼ੇਕ ਬੱਚਨ ਤੇ ਅਮਿਤਾਭ ਬੱਚਨ ਵਿਚ ਕੀ ਲੱਗਾ ਇਕੋ ਜਿਹਾ? 
ਆਆਆਆਆ ਬੋਲਣ ਦਾ ਅੰਦਾਜ਼, ਬਾਡੀ ਲੈਂਗੁਏਜ ਮੈਨੂੰ ਬਹੁਤ ਹੱਦ ਤਕ ਇਕੋ ਜਿਹੀ ਲੱਗੀ ਅਤੇ ਬਾਕੀ ਕੰਮ ਕਰਨ ਦਾ ਤਰੀਕਾ, ਉਹ ਵੀ ਇਕੋ ਜਿਹਾ ਹੀ ਸੀ। 
ਫਿਲਮ ਨੂੰ ਕਰਦੇ ਸਮੇਂ ਕੋਈ ਅਜਿਹਾ ਸੀਨ ਜਿਸ ਨੂੰ ਹੁਣ ਫਿਲਮਾਉਣਾ ਚਾਹੁੰਦੇ ਹੋ? 
ਮੇਰੇ ਹੱਥ ਵਿਚ ਹੋਵੇ ਤਾਂ ਮੈਂ ਪੂਰੀ ਫਿਲਮ ਹੀ ਦੁਬਾਰਾ ਰੀ-ਸ਼ੂਟ ਕਰ ਦੇਵਾਂ  ਕਿਉਂਕਿ ਇਕ ਅਦਾਕਾਰ ਹੋਣ ਦੇ ਨਾਤੇ ਹੁਣ ਤੁਸੀਂ ਇਕ ਪਰਫੈਕਟ ਸੀਨ ਨੂੰ ਵੀ ਦੇਖਦੇ ਹੋ ਤਾਂ  ਤੁਹਾਨੂੰ ਲੱਗਦਾ ਹੈ ਕਿ ਨਹੀਂ ਇਹ ਮੈਂ ਹੋਰ ਵੀ ਬਿਹਤਰ ਕਰ ਸਕਦਾ ਸੀ, ਤਾਂ ਮੇਰੇ ਮਾਇਨੇ  ਵਿਚ ਤਾਂ ਬਹੁਤ ਸੀਨਸ ਹਨ। 
ਮਾਂ ਦਾ ਲਾਡਲਾ ਲੀਗਲ ਹੋ ਗਿਆ : ਅਭਿਸ਼ੇਕ 
ਐੱਲ. ਜੀ. ਬੀ. ਟੀ. ਦੀ ਯੂਨਿਟੀ ’ਤੇ ਸੁਪਰੀਮ ਕੋਰਟ ਨੇ ਧਾਰਾ 377 ਸੰਬੰਧੀ ਅਹਿਮ ਬਦਲਾਅ ਕੀਤਾ ਹੈ। ਤੁਹਾਡਾ ਕੀ ਸੋਚਣਾ ਹੈ? 
ਹੱਸਦੇ ਹੋਏ ਕਿਹਾ, ਹੁਣ ਤਾਂ ਕਿਰਨ ਆਂਟੀ ਨਾਲ ਮਿਲ ਕੇ ਕਹਿਣਾ ਪਵੇਗਾ ਮਾਂ ਦਾ  ਲਾਡਲਾ ਲੀਗਲ ਹੋ ਗਿਆ। ਮੈਨੂੰ ਲੱਗਦਾ ਹੈ ਕਿ ਪਿਆਰ ਨੂੰ ਤੁਸੀਂ ਕਿਸੇ ਕਾਨੂੰਨ ਜਾਂ ਧਾਰਾ  ਰਾਹੀਂ ਨਹੀਂ ਵੰਡ ਸਕਦੇ। ਹਰ ਕਿਸੇ ਨੂੰ ਆਪਣੀ ਜ਼ਿੰਦਗੀ ਜਿਊਣ ਦਾ ਅਤੇ ਆਪਣਾ ਜੀਵਨ ਸਾਥੀ  ਚੁਣਨ ਦਾ ਹੱਕ ਹੈ। ਅੱਜ ਦਾ ਦਿਨ ਬਹੁਤ ਹੀ ਇਤਿਹਾਸਿਕ ਬਣ ਗਿਆ ਹੈ। ਚੰਗਾ ਲੱਗਦਾ ਹੈ ਕਿ  ਅਸੀਂ ਅਜਿਹੇ ਦੇਸ਼ ਵਿਚ ਰਹਿੰਦੇ ਹਾਂ ਜਿਥੇ ਸਾਰਿਆਂ ਨੂੰ ਆਪਣੀ ਜ਼ਿੰਦਗੀ ਜਿਊਣ ਦਾ ਹੱਕ  ਹੈ।  
ਤੁਹਾਡੇ ਪ੍ਰਸ਼ੰਸਕ ਤੁਹਾਨੂੰ ਸਿਲਵਰ ਸਕ੍ਰੀਨ ‘ਤੇ ਲੰਮੇ ਸਮੇਂ ਬਾਅਦ ਦੇਖਣਗੇ, ਇੰਨੀ ਦੇਰ ਤੱਕ ਫਿਲਮ ਨਾ ਕਰਨ ਦਾ ਕੋਈ ਕਾਰਨ, ਇੰਨੀ ਦੇਰ ਕਿਥੇ ਰੁੱਝੇ ਰਹੇ? 
ਇੰਡਸਟਰੀ ‘ਚ ਮੈਨੂੰ ਲੰਮਾ ਸਮਾਂ ਹੋ ਗਿਆ ਹੈ। ਮੈਂ ਹਮੇਸ਼ਾ ਕੁਝ ਵੱਖਰਾ ਕੰਮ ਕਰਨ  ਦੀ ਕੋਸ਼ਿਸ਼ ਕਰਦਾ ਹਾਂ। ਕੰਮ ਭਾਵੇਂ ਘੱਟ ਹੋਵੇ ਪਰ ਚੰਗਾ ਹੋਣਾ ਚਾਹੀਦਾ ਹੈ। ਫਿਰ ਭਾਵੇਂ  ਤੁਹਾਡੀ ਸਾਲ ’ਚ ਇਕ ਫਿਲਮ ਹੀ ਕਿਉਂ ਨਾ ਆਵੇ। ਵੈਸੇ ਪਰਸਨਲੀ ਇਸ ਬ੍ਰੇਕ ਨੂੰ ਮੈਂ ਬਹੁਤ  ਇੰਜੁਆਏ ਕੀਤਾ। ਇਸ ਦੌਰਾਨ ਮੈਂ ਆਪਣੇ ਬਿਜ਼ਨੈੱਸ ‘ਚ ਰੁੱਝਿਆ ਹੋਇਆ ਸੀ। ਬ੍ਰੇਕ ਹਮੇਸ਼ਾ  ਤੁਹਾਨੂੰ ਰਿਫ੍ਰੈੱਸ਼ ਕਰ ਦਿੰਦੀ ਹੈ। ਹੁਣ ਹੋਰ ਕੰਮ ਕਰਨ ਲਈ ਤਿਆਰ ਹਾਂ।  
ਫਿਲਮ ’ਚ ਤੁਸੀਂ ਪੱਗ ’ਚ ਦਿਖਾਈ ਦੇ ਰਹੇ ਹੋ। ਪੱਗ ਬੰੰਨ੍ਹ ਕੇ ਕਿਹੋ ਜਿਹਾ ਮਹਿਸੂਸ ਹੁੰਦੈ? 
ਫਿਲਮ ਅੰਮ੍ਰਿਤਸਰ ’ਚ ਬੇਸਡ ਹੈ। ਦੂਜੇ ਅੱਧ ‘ਚ ਮੈਂ ਪੱਗ ਬੰਨ੍ਹੀ ਹੈ। ਮੇਰੀ  ਨਾਨੀ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਅਤੇ ਅਜਿਹੇ ‘ਚ ਮੈਂ ਹਾਫ ਪੰਜਾਬੀ ਹਾਂ।  ਜਿਥੋਂ ਤੱਕ ਪੱਗ ਦਾ ਸਵਾਲ ਹੈ ਤਾਂ ਆਪਣੇ ਸਿੱਖ ਧਰਮ ਦਾ ਮਾਣ ਵੀ ਬਣਾ ਕੇ ਰੱਖਿਆ ਹੈ।  ਫਿਲਮ ਵਿਚ ਕਿਸੇ ਦੀ ਵੀ ਧਾਰਮਿਕ ਭਾਵਨਾ ਨੂੰ ਠੇਸ ਨਹੀਂ ਪਹੁੰਚਾਈ ਗਈ। ਪੱਗ ਸਿੱਖਾਂ ਦਾ ਮਾਣ-ਸਨਮਾਨ ਹੈ। ਜਦੋਂ ਇਸ ਨੂੰ ਬੰਨ੍ਹਦਾ ਹਾਂ ਤਾਂ ਸੱਚ ‘ਚ ਇਸ ਗੱਲ ਦਾ ਅਹਿਸਾਸ ਵੀ  ਹੁੰਦਾ ਹੈ। ਮੈਂ ਇਕ-ਦੋ ਵਾਰ ਪੱਗ ਬੰਨ੍ਹੀ ਵੀ ਹੈ ਪਰ ਫਿਲਮ ‘ਚ ਅਸੀਂ ਇਕ ਪ੍ਰੋਫੈਸ਼ਨਲ ਦੀ  ਮਦਦ ਲਈ ਹੈ।  
ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਪੰਜਾਬ ਨਾਲ ਤੁਸੀਂ ਬਹੁਤ ਸੰਬੰਧ ਰੱਖਦੇ ਹੋ। ਅਜਿਹੇ ’ਚ ਚੰਡੀਗੜ੍ਹ ਨਾਲ ਤੁਹਾਡਾ ਕਿਹੋ ਜਿਹਾ ਸੰਬੰਧ ਰਿਹਾ ਹੈ? 
ਮੈਨੂੰ ਯਾਦ ਹੈ  ਕਿ ਮੇਰੀ ਪਹਿਲੀ ਫਿਲਮ ‘ਰਿਫਿਊਜੀ’ ਦੀ ਪ੍ਰਮੋਸ਼ਨ ਲਈ ਮੈਂ ਇਥੇ  ਆਇਆ ਸੀ। ਇਹ ਮੇਰੀ ਤੀਜੀ ਵਿਜ਼ਿਟ ਹੈ ਇਸ ਸ਼ਹਿਰ ’ਚ। ਇੰਨੇ ਸਾਲਾਂ ਬਾਅਦ ਇਥੋਂ ਦਾ  ਏਅਰਪੋਰਟ ਦੇਖਿਆ ਤਾਂ ਹੈਰਾਨ ਰਹਿ ਗਿਆ। ਚੀਜ਼ਾਂ ਇਥੇ ਹਮੇਸ਼ਾ ਤੋਂ ਚੰਗੀਆਂ ਰਹੀਆਂ ਹਨ ਤੇ  ਹੁਣ ਹੋਰ ਚੰਗੀਆਂ ਹੋ ਗਈਆਂ ਹਨ। ਇਥੇ ਜੋ ਸਫਾਈ ਅਤੇ ਵਾਤਾਵਰਣ ਹੈ, ਉਹ ਸਾਨੂੰ ਕਿਸੇ ਹੋਰ  ਸ਼ਹਿਰ ਵਿਚ ਦੇਖਣ ਨੂੰ ਨਹੀਂ ਮਿਲਦਾ। ਇਥੋਂ ਦਾ ਖਾਣਾ ਲਾਜਵਾਬ ਹੈ।  
ਸੈੱਟ ’ਤੇ ਵਰਤ ਰੱਖਣ ਦੌਰਾਨ ਕਿਹੋ ਜਿਹਾ ਮਾਹੌਲ ਸੀ? 
ਮਾਹੌਲ ਕਾਫੀ ਖੁਸ਼ਹਾਲ ਸੀ। ਅਨੁਰਾਗ ਆਪਣੀ ਈਮੇਜ ਤੋਂ ਹਟ ਕੇ ਨਿੱਜੀ ਜੀਵਨ ’ਚ  ਬਿਲਕੁਲ ਉਲਟ ਹਨ। ਮੈਨੂੰ ਅਤੇ ਤਾਪਸੀ ਨੂੰ ਲੱਗਾ ਸੀ ਕਿ ਸੈੱਟ ’ਤੇ ਮਾਹੌਲ ਕਾਫੀ ਟੈਂਸ਼ਨ  ਭਰਿਆ ਰਹੇਗਾ ਪਰ ਇਸ ਤੋਂ ਉਲਟ ਹੋਇਆ। ਸਾਰਿਆਂ ਨੇ ਸ਼ੂਟ ਦੌਰਾਨ ਖੂਬ ਮਸਤੀ ਕੀਤੀ। ਅਨੁਰਾਗ  ਦੇ ਨਵੇਂ ਰੂਪ ਨੂੰ ਵੀ ਸਾਰਿਆਂ ਨੇ ਦੇਖਿਆ। 
ਕਿਰਦਾਰ ’ਚ ਖੁਦ ਨੂੰ ਢਾਲਣਾ, ਫਿਰ ਬਾਹਰ ਆਉਣ ਦਾ ਤਜਰਬਾ ਕਿਹੋ ਜਿਹਾ ਰਿਹਾ? 
ਮੈਨੂੰ ਕਿਰਦਾਰ ਵਿਚ ਰਹਿਣਾ ਬਹੁਤ ਪਸੰਦ ਹੈ। ਇਹੀ ਰਹਿੰਦਾ ਸੀ ਕਿ ਮੈਂ ਆਪਣੇ  ਕਿਰਦਾਰ ਵਿਚ ਡੁੱਬਿਆ ਰਹਾਂ। ਇਹੀ ਨਹੀਂ, ਮੈਂ  ਚਾਹੁੰਦਾ  ਸੀ  ਕਿ ਬਾਅਦ ਵਿਚ ਵੀ ਲੋਕ  ਮੈਨੂੰ ਰੌਬੀ ਹੀ ਬੁਲਾਉਣ। ਜਦੋਂ ਅਜਿਹਾ ਹੋਇਆ ਉਸ ਤੋਂ ਬਾਅਦ ਮੈਨੂੰ ਕਿਰਦਾਰ ਨਿਭਾਉਣ  ਵਿਚ ਮਦਦ ਵੀ ਮਿਲੀ।  
ਅੰਮ੍ਰਿਤਸਰ ’ਚ ਫਿਲਮ ਦੀ ਸ਼ੂਟਿੰਗ ਹੋਈ ਹੈ, ਉਥੇ ਸ਼ੂਟ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ? 
ਅੰਮ੍ਰਿਤਸਰ ਖੂਬਸੂਰਤ ਸ਼ਹਿਰ ਹੈ। ਇਥੋਂ ਦੇ ਲੋਕ ਬਹੁਤ ਚੰਗੇ ਅਤੇ ਮਿਲਣਸਾਰ ਹਨ।  ਸ਼ੂਟ ਦੌਰਾਨ ਭਾਵੇਂ ਖਾਣੇ ’ਤੇ ਥੋੜ੍ਹਾ ਸਾਨੂੰ ਕੰਟਰੋਲ ਕਰਨਾ ਹੁੰਦਾ ਸੀ ਪਰ ਕਦੇ-ਕਦੇ  ਅਸੀਂ ਢਾਬੇ ’ਤੇ ਜਾ ਕੇ ਕੁਝ ਨਾ ਕੁਝ ਖਾ ਹੀ ਲੈਂਦੇ ਸੀ। ਸ੍ਰੀ ਹਰਿਮੰਦਰ ਸਾਹਿਬ ਜਾ ਕੇ  ਸੇਵਾ ਕਰਨ ਨਾਲ ਦਿਲ ਨੂੰ ਬਹੁਤ ਸਕੂਨ ਮਿਲਿਆ। ਮੈਨੂੰ ਕੜਾਹ-ਪ੍ਰਸ਼ਾਦ ਖਾਣਾ ਬਹੁਤ ਪਸੰਦ  ਹੈ ਅਤੇ ਮੇਰੀਆਂ ਅੰਮ੍ਰਿਤਸਰ ਨਾਲ ਬਹੁਤ ਹੀ ਖੂਬਸੂਰਤ ਯਾਦਾਂ ਜੁੜੀਆਂ ਹਨ।  


Tags: ManmarziyaanAbhishek BachchanVicky KaushalTaapsee PannuAkshay Arora

Edited By

Sunita

Sunita is News Editor at Jagbani.